Tuesday, December 01, 2020
FOLLOW US ON

Entertainment

'ਗੱਲ ਗੱਲ ਤੇ ਨਾ ਰੁੱਸਿਆ ਕਰ'' ਗਾਇਕ ਜੈਲੇ ਸ਼ੇਖੂਪੁਰੀਏ ਦਾ ਨਵਾਂ ਗੀਤ ਰਿਲੀਜ਼

August 04, 2020 05:55 PM

''ਗੱਲ ਗੱਲ ਤੇ ਨਾ ਰੁੱਸਿਆ ਕਰ'' ਗਾਇਕ ਜੈਲੇ ਸ਼ੇਖੂਪੁਰੀਏ ਦਾ ਨਵਾਂ ਗੀਤ ਰਿਲੀਜ਼
ਚੰਡੀਗੜ, (ਪ੍ਰੀਤਮ ਲੁਧਿਆਣਵੀ), 3 ਅਗਸਤ, 2020 : ਐਕਸਪਰਟ ਪਿਕਚਰ ਦੀ ਪੇਸ਼ਕਸ, ''ਗੱਲ ਗੱਲ ਤੇ ਨਾ ਰੁੱਸਿਆ ਕਰ'' ਜੈਲੇ ਸ਼ੇਖੂਪੁਰੀਏ ਦਾ ਨਵਾਂ ਰੋਮਾਟਿਕ ਗੀਤ 29 ਜੁਲਾਈ ਦਿਨ ਬੁੱਧਵਾਰ ਨੂੰ ਸਰੋਤਿਆਂ ਦੀ ਕਚਹਿਰੀ 'ਚ ਰਿਲੀਜ਼ ਕੀਤਾ ਗਿਆ। ਇਸ ਗੀਤ ਨੂੰ ਯੂ-ਟਿਊੂਬ ਉਤੇ ਸਰੋਤਿਆਂ ਵੱਲੋਂ ਭਰਪੂਰ ਪਿਆਰ ਮਿਲ ਰਿਹਾ ਹੈ । ਸੁਪ੍ਰਸਿੱਧ ਗੀਤਕਾਰ ਸੁਰਿੰਦਰ ਜੱਕੋਪੁਰੀ ਦੇ ਲਿਖੇ ਇਸ ਗੀਤ ਨੂੰ ਤਿਆਰ ਕਰਨ ਵਿੱਚ ਗਾਇਕ ਜੈਲੇ ਦੇ ਵੱਡੇ ਵੀਰ ਗਾਇਕ ਸੁੱਚੇ ਸ਼ੇਖੂਪੁਰੀਏ ਦਾ ਅਹਿਮ ਯੋਗਦਾਨ ਰਿਹਾ। ਇਸ ਗੀਤ ਵਿੱਚ ਫ਼ੀਮੇਲ ਮਾਡਲ ਮੈਡਮ ਹੈਪੀ ਨਾਲ ਜੈਲਾ ਸ਼ੇਖੂਪੁਰੀਆ ਪਹਿਲੀ ਵਾਰ ਮਾਡਲਿੰਗ ਕਰ ਰਿਹਾ ਹੈ। ਗੀਤ ਦੀ ਕਹਾਣੀ ਮੁਤਾਬਿਕ ਦੋ ਛੋਟੇ ਅਦਾਕਾਰ ਦੀਵਾਂਸ਼ੂ ਤੇ ਜੋਤੀ ਵੀ ਆਪਣੀ ਅਦਾਕਾਰੀ ਨਾਲ ਇਸ ਗੀਤ ਵਿੱਚ ਨਜ਼ਰ ਆਏ ਹਨ।
ਪ੍ਰੈਸ ਨਾਲ ਗੱਲਬਾਤ ਕਰਦਿਆਂ ਗਾਇਕ ਜੈਲੇ ਸ਼ੇਖੂਪੁਰੀਏ ਨੇ ਦੱਸਿਆ ਕਿ ਇਸ ਗੀਤ ਦੇ ਡੀ. ਓ. ਪੀ ਮੁਨੀਸ਼ ਤੇ ਵੀਡੀਓ-ਐਡੀਟਰ ਬਲਜੀਤ ਸਿੰਘ ਹਨ। ਕੰਪਨੀ ਮਾਲਕ, ਨਿਰਮਾਤਾ ਨਿਰਦੇਸ਼ਕ ਸ. ਸੁਰਜੀਤ ਸਿੰਘ ਜੀ ਦੀ ਦੇਖ-ਰੇਖ ਵਿੱਚ ਇਹ ਪ੍ਰੋਜੈਕਟ ਪੂਰਾ ਕੀਤਾ ਗਿਆ ਹੈ। ਉਨਾਂ ਨੇ ਸੰਗੀਤ-ਪ੍ਰੇਮੀਆਂ ਤੋਂ ਆਸ ਪ੍ਰਗਟਾਈ ਕਿ ਉਹ ਟੀਮ ਦੀ ਕੀਤੀ ਮਿਹਨਤ ਨੂੰ ਹੋਰ ਵੀ ਭਰਪੂਰ ਹੁੰਗਾਰਾ ਦੇਣਗੇ।

Have something to say? Post your comment
 

More Entertainment News

ਗਾਇਕ ਜੋੜੀ ਗੁਰਪ੍ਰੀਤ ਵਿੱਕੀ ਅਤੇ ਜਸਪ੍ਰੀਤ ਜੱਸੀ ਦਾ ਸਿੰਗਲ-ਟਰੈਕ, ''ਚੰਨ ਵਰਗੀ'' ਰਿਲੀਜ਼ ਪ੍ਰਸਿੱਧ ਗਾਇਕ ਬੱਲੀ ਸਿੰਘ ਰੋਪੜ ਦਾ ਸਿੰਗਲ-ਟਰੈਕ ਗੀਤ ''ਪਰਪੋਜ਼'' ਰਿਲੀਜ਼ ਗਾਇਕ ਸੁਖਰਾਜ ਬਰਕੰਦੀ ਦੇ ਟਰੈਕ ‘ਬੰਬੀਹਾ ਬੋਲੇ-2’ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ ਪੰਜਾਬੀ ਗਾਇਕ ਮਨਪ੍ਰੀਤ ਮੰਨਾਂ ਦਾ ਨਵਾਂ ਗੀਤ ‘ ਮੋਟੋ ਮੋਟੋ 28 ਜੁਲਾਈ ਅੱਜ ਰਿਲੀਜ ਹੋਵੇਗਾ ਸੱਚੀਆਂ ਘਟਨਾਵਾਂ ਅਧਾਰਤ ਅਨੋਖੀ ਫ਼ਿਲਮ ਹੈ ' ਸੀ ਇਨ ਕੋਰਟ'- ਨਿਰਮਾਤਰੀ ਡਾ ਆਸੂ ਪ੍ਰਿਆ' ਸ਼ਿਵਚਰਨ ਜੱਗੀ ਕੁੱਸਾ ਦਾ ਨਵਾਂ ਨਾਵਲ "ਦਰਦ ਕਹਿਣ ਦਰਵੇਸ਼" ਮਾਰਕੀਟ 'ਚ ਗਾਇਕ ਦੀਪਾ ਅਰਸ਼ੀ ਦੀ ਅਵਾਜ ਵਿੱਚ ਸੁਪਰ ਹਿੱਟ ਗੀਤ,''ਨੰਬਰ ਬਲੌਕ'' ਰੀਲੀਜ਼ ਅਜੋਕੇ ਸਮੇਂ ‘ਤੇ ਕਰਾਰੀ ਚੋਟ ਕਰਦੀ, ਇੱਕ ਮੈਸੇਜ ਭਰਪੂਰ ਸੋਰਟ ਫਿਲਮ ‘ਸਿਆਣੇ’ ਦਾ ਸ਼ੂਟ ਮੁਕੰਮਲ ਪੁਆਂਇਟ ਸੈਵਨ ਵੱਲੋਂ ਭਲਕੇ ਰਿਲੀਜ਼ ਹੋਵੇਗਾ, ਸੋਮੀ ਤੁੰਗਵਾਲੀਆ ਤੇ ਕੰਵਲਜੀਤ ਕੰਵਲ ਦਾ ਟਰੈਕ ‘ਸਰਾਬੀ ਵਰਸਿਜ਼ ਸਰਕਾਰਾਂ’ ਪ੍ਰੀਤ ਸਿਆਂ ਦਾ ਗੀਤ "ਪੈਰ ਦੀ ਮਿੱਟੀ" ਜਲਦ ਰਿਲੀਜ਼ ਹੋਣ ਵਾਲਾ ਹੈ
-
-
-