Thursday, September 24, 2020
FOLLOW US ON

Article

ਪਰਦੇਸੀ ਪੁੱਤ /ਪਿਰਤੀ ਸ਼ੇਰੋ

August 04, 2020 06:00 PM
ਪਰਦੇਸੀ ਪੁੱਤ /ਪਿਰਤੀ ਸ਼ੇਰੋ 
 
ਵਤਨਾ ਤੋਂ ਦੂਰ ਲਾਉਣੀ ਪੈ ਗਈ ਉਡਾਰੀ, ਬਾਪੂ ਦੇ ਸਿਰ ਕਰਜ਼ੇ ਦੀ ਪੰਡ ਸੀ ਭਾਰੀ, ਜਦੋ ਕੋਈ ਗੋਰਾ ਰੋਬ ਪਾਉਦਾ  ਤਾਂ ਉਦੋ ਅੱਖਾ ਵਿੱਚ ਹੰਝੂ ਸਾਡੇ ਆਉਦਾ ਏ ,
 ਮਾਪਿਆਂ ਤੋਂ ਬਿਨਾਂ  ਯਾਰੋ ਕੋਈ ਨਾ ਘੁੱਟ ਸੀਨੇ ਲਾਉਦਾ ਏ
 
2.ਇਥੇ ਕੋਈ ਨਾ ਦਿਸਦਾ ਮਿੱਤਰ ਪਿਆਰਾ,ਨਾ ਬਣਦਾ ਕੋਈ ਕਿਸੇ ਦਾ ਸਹਾਰਾ, ਕੋਈ ਨਾ ਦਿਲ ਦੀ  ਗੱਲ ਆਖ ਸੁਣਾਉਦਾ ,ਬਾਪੂ ਵਾਂਗੂੰ ਨਾ ਕੋਈ  ਪੁੱਤਰ ਆਖ ਬੁਲਾਉਦਾ ਏ 
ਮਾਪਿਆਂ ਤੋਂ ਬਿਨਾਂ ਯਾਰੋ ਕੋਈ ਨਾ ਘੁੱਟ ਸੀਨੇ ਲਾਉਦਾ ਏ 
 
3. ਇਥੇ ਸਾਰਾ ਦਿਨ ਕਰਨੀ ਪੈਂਦੀ ਗੋਰਿਆਂ ਦੀ ਗੁਲਾਮੀ, ਕੰਮ ਤੋਂ ਥੱਕ ਹਾਰ ਆਈ ਦਾ  ਜਦ ਸ਼ਾਮੀ,  ਇਥੇ ਬੇਬੇ  ਵਾਂਗੂੰ ਨਾ ਕੋਈ ਚੂਰੀਆਂ ਕੁੱਟ ਖਵਾਉਦਾ ਏ, ਬੇਬੇ ਜਿੰਨਾ ਨਾ ਕੋਈ ਲਾਡ ਲਡਾਉਦਾ ਏ, ਮਾਪਿਆਂ ਤੋਂ ਬਿਨਾਂ ਯਾਰੋ ਕੋਈ ਨਾ ਘੁੱਟ ਸੀਨੇ ਲਾਉਦਾ  ਏ 
 
4.ਸ਼ੇਰੋਂ ਵਾਲਿਆ ਹਰ ਪਲ ਅੱਖਾਂ ਦੇ ਵਿਚ ਹੰਝੂ ਰਹਿੰਦੇ, ਪੁੱਤ ਪਰਦੇਸ਼ੀ ਹੋ ਗਿਆ ਮਾਪੇ ਨੇ ਕਹਿੰਦੇ, ਸੁਪਨਿਆਂ ਦੇ ਵਿੱਚ ਪਿਰਤੀ ਪਿੰਡ ਆਪਣੇ ਫੇਰੀ ਪਾਉਂਦਾ,ਆਪਣੇ ਦਿਲ ਦੀ ਗੱਲ ਆਖ ਸੁਣਾਉਦਾ 
ਮਾਪਿਆਂ ਤੋਂ ਬਿਨਾਂ ਯਾਰੋ ਕੋਈ ਨਾ ਘੁੱਟ ਸੀਨੇ ਲਾਉਂਦਾ
 
ਪਿਰਤੀ ਸ਼ੇਰੋ ਪਿੰਡ ਤੇ ਡਾਕ ਸ਼ੇਰੋਂ ਜਿਲਾ ਸੰਗਰੂਰ  9814407342
Have something to say? Post your comment