Thursday, September 24, 2020
FOLLOW US ON

Article

ਨਿਧੜਕ ਸਮਾਜ ਸੁਧਾਰਕ ਲੇਖਕ ਦੇ ਤੌਰ 'ਤੇ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲਾ ਲੇਖਕ: ਰਮੇਸ਼ਵਰ ਸਿੰਘ ਪਟਿਆਲਾ।

August 04, 2020 06:09 PM

ਨਿਧੜਕ ਸਮਾਜ ਸੁਧਾਰਕ ਲੇਖਕ ਦੇ ਤੌਰ 'ਤੇ ਆਪਣੀ  ਵੱਖਰੀ ਪਹਿਚਾਣ ਬਣਾਉਣ ਵਾਲਾ ਲੇਖਕ: ਰਮੇਸ਼ਵਰ ਸਿੰਘ ਪਟਿਆਲਾ।

ਹਰ ਮੋੜ ਤੇ ਸਲੀਬਾਂ

ਹਰ ਮੋੜ 'ਤੇ ਹਨ੍ਹੇਰਾ

ਫਿਰ ਵੀ ਅਸੀਂ ਨਾ ਰੁਕੇ

ਸਾਡਾ ਵੀ ਵੇਖ ਜੇਰਾ

ਆਉ ਇਸ ਤਰ੍ਹਾਂ ਦੇ ਸ਼ਿਅਰ ਵਾਂਗ ਜਿੰਦਗੀ ਜਿਉਣ ਵਾਲੇ ਲੇਖਕ ਬਾਰੇ ਜਾਣਦੇ ਹਾਂ। ਮੇਰਾ ਇੰਨਰਨੈਟ ਕੈਫੇ ਹੈ ਤੇ ਮੈਂ ਪਿਛਲੇ ਕਾਫੀ ਸਮੇਂ ਤੋਂ ਤਕਰੀਬਨ ਦਸ-ਬਾਰਾਂ ਅਖਬਾਰ ਜਿਹੜੇ ਆਮ ਕਾਫੀ ਚਰਚਿਤ ਆਨਲਾਇਨ ਡੇਲੀ ਪੜ੍ਹਨਾ ਮੇਰਾ ਰੁਟੀਨ ਹੈ। ਹਰ ਰੋਜ ਕੋਈ ਨਾ ਕੋਈ ਮੁੱਦਾ ਸਾਡੇ ਸਮਾਜ ਲਈ ਵੰਗਾਰ ਬਣ ਖੜ੍ਹਾ ਰਹਿੰਦਾ ਹੈ। ਇੰਨ੍ਹਾਂ ਭਖਦੇ ਮੁੱਦਿਆਂ ਤੇ ਬਹੁਤ ਘੱਟ ਲੇਖਕ ਸੱਚ ਨੂੰ ਲੋਕਾਂ ਸਾਹਮਣੇ ਲਿਆਉਣ ਵਿੱਚ ਕਾਮਯਾਬ ਹੁੰਦੇ ਹਨ ਇਨ੍ਹਾਂ ਕਾਮਯਾਬ ਹੋਣ ਵਾਲੇ ਲੇਖਕਾਂ ਵਿੱਚੋਂ ਇੱਕ ਨਾਮ ਰਮੇਸਵਰ ਸਿੰਘ ਪਟਿਆਲਾ ਜਿੰਨ੍ਹਾਂ ਦੇ ਭੱਖਦੇ ਮੁੱਦਿਆਂ ਉੱਤੇ ਨਿਧੜਕ ਹੋ  ਕੇ ਲਿਖੇ ਲੇਖ ਮੈਂ ਹਰ ਰੋਜ਼ ਅਖਬਾਰਾਂ ਵਿੱਚ ਪੜ੍ਹਦਾ ਹਾਂ ।ਜਿੰਨ੍ਹਾਂ ਨੂੰ ਪੜ੍ਹਨ ਤੋਂ ਬਾਦ ਮਨ ਦੀ ਹਾਲਤ ਪਿੰਜਰੇ ਵਿੱਚ ਫਸੇ ਪੰਛੀ ਵਰਗੀ ਹੋ ਜਾਂਦੀ ਹੈ ਚੀਕ ਦੁਹਾਈ ਤੋਂ ਸਿਵਾਏ ਹੋਰ ਕੁਝ ਨਹੀਂ ਕਰ ਸਕਦਾ । ਕਿ ਕਿਵੇਂ ਸਾਨੂੰ ਭਰਮਾਂ ਕੇ ਸਾਡੇ ਨਾਲ ਕੀ-ਕੀ ਸ਼ੋਸ਼ਣ ਹੋ ਰਿਹਾ ਹੈ ? ਕਿਵੇ ਸਾਡੀ ਨੋਜਵਾਨੀ ਨੂੰ ਕੁਰਾਹੇ ਪਾਇਆ ਜਾ ਰਿਹਾ ? ਕਿਵੇਂ ਸਾਡੀ ਪੰਜਾਬੀ ਮਾਂ ਬੋਲੀ ਨੂੰ ਖੋਰਾ ਲਾਇਆ ਜਾ ਰਿਹਾ ? ਆਦਿ ਕਈ ਮੁੱਦਿਆਂ ਨੂੰ ਬੇ-ਨਕਾਬ ਕਰਨ ਵਾਲਾ ਲੇਖਕ ਜਿਹਨਾਂ ਨੂੰ ਮੈਂ ਦਿਲ ਹੀ ਦਿਲ ਆਪਣਾ ਉਸਤਾਦ ਵੀ ਮੰਨਦਾ ਹਾਂ ਰਮੇਸਵਰ ਸਿੰਘ ਪਟਿਆਲਾ । ਇੱਕ ਦਿਨ ਕਾਫੀ ਸਮੇਂ ਬਾਦ ਮੈਂ ਉਹਨਾਂ ਦਾ ਇੱਕ ਲੇਖ ਪੜ੍ਹ ਕੇ ਕੁਝ ਜਕਦੇ-ਜਕਾਉਂਦੇ ਨੇ ਫੋਨ ਕੀਤਾ ,ਮਨ ਵਿੱਚ ਇੱਕ ਡਰ ਵੀ ਸੀ ਕਿ ਪਤਾ ਨਹੀਂ ਕਿਸ ਤਰ੍ਹਾਂ ਦਾ ਸੁਭਾਅ ਹੋਵੇਗਾ। ਜਦੋਂ ਫੋਨ ਚੱਕਿਆ ਤਾਂ ਇੱਕ ਬੜੀ ਹੀ ਕਸ਼ਿਸ਼ ਭਰੀ ਆਵਾਜ਼ ਮੇਰੇ ਕੰਨਾਂ ਵਿੱਚ ਪਈ  ਆਪ ਨੇ ਕਿਹਾ "ਹਾਂ ਜੀ ਕੋਣ ਸਾਹਬ ਬੋਲਦੇ ਹੋ " ਫੇਰ ਮੈਂ ਆਪਣੇ ਬਾਰੇ ਦੱਸਿਆ ਮੈਂ ਤੁਹਾਡੇ ਲੇਖ ਪੜ੍ਹਨ ਵਾਲਾ ਤੁਹਾਡਾ ਛੋਟਾ ਜਿਹਾ ਪਾਠਕ ਹਾਂ ਅਤੇ ਤਹਾਨੂੰ ਮਿਲਣਾ ਚਾਹੁੰਦਾ ਹਾਂ ,ਅੱਗੋਂ ਆਪ ਨੇ ਹੱਸਦੇ ਹੋਏ ਕਿਹਾ " ਵੀਰੇ ਮੈਂ ਆਪਣੇ ਆਪ ਨੂੰ ਕੋਈ ਵੱਡਾ ਲੇਖਕ ਤਾਂ ਮੰਨਦਾ ਨਹੀਂ ਪਰ ਤੁਸੀਂ ਮਿਲਣ ਆਉਣਾ ਜੀ ਸਦਕੇ ਆਉ, ਤੁਹਾਡਾ ਆਪਣਾ ਹੀ ਘਰ ਹੈ " ਨਾਲ ਉਹਨਾਂ ਨੇ ਆਪਣਾ ਪਤਾ ਭੇਜ ਕੇ ਅਗਲੇ ਦਿਨ ਹੀ ਆਉਣ ਦਾ ਸਮਾਂ ਦੇ ਦਿੱਤਾ ।ਅਗਲੇ ਦਿਨ ਮੈਂ ਤੇ ਮੇਰਾ ਸਾਥੀ ਮਹਿੰਦਰ ਸਿੰਘ ਮੇਹਨਤੀ ਮਣਾਂ-ਮੂੰਹੀ ਚਾਅ ਆਪਣੇ ਅੰਦਰ ਲੈ ਕੇ ਰਮੇਸ਼ਵਰ  ਸਿੰਘ ਪਟਿਆਲੇ ਦੇ ਘਰ ਪਹੁੰਚੇ। ਚਾਹ-ਪਾਣੀ ਪੀਣ ਤੋਂ ਬਾਦ ਰਸਮੀਂ ਘਰ ਪਰਿਵਾਰ ਬਾਰੇ ਗੱਲਾਂ ਚੱਲੀਆਂ।

ਆਪ ਨੇ ਦੱਸਿਆ ਮੇਰਾ ਜਨਮ  ਪਿੰਡ ਸਹਾਰਨ ਮਾਜਰਾ, ਜਿਲ੍ਹਾ ਲੁਧਿਆਣਾ ਪਿਤਾ ਪ੍ਰੀਤਮ ਸਿੰਘ ਮਾਤਾ ਮਨਜੀਤ ਕੌਰ ਦੀ ਕੁੱਖੋਂ ਸੰਨ 1960 ਨੂੰ ਜੂਨ ਮਹੀਨੇ ਹੋਇਆ ਪਰ ਤਰੀਕ ਦਾ ਸਹੀ ਪਤਾ ਨਹੀਂ। ਆਪ ਦੇ ਮਾਤਾ ਕਹਿੰਦੇ ਸਨ ਕਿ ਜਨਮ ਉਦੋਂ ਹੋਇਆ ਜਦੋਂ ਇਕਾਦਸੀ ਨੂੰ ਠੰਡੀ ਲੱਸੀ ਦੇ ਲੰਗਰ ਲਾਉਂਦੇ ਸੀ ।ਆਪ ਸਧਾਰਨ ਕਿਸਾਨੀ ਪਰਿਵਾਰ ਨਾਲ ਸਬੰਧ ਰੱਖਦੇ ਹਨ। ਨਾਨਕਾ ਪਿੰਡ ਲੋਹਾਰਾ ਮਾਜਰਾ ,ਜਿਲ੍ਹਾ ਸੰਗਰੂਰ ਵਿਖੇ ਆਪਣਾ ਮਲੂਕ ਬਚਪਨ ਅਤੇ ਜਵਾਨੀ ਦਾ ਤਿੱਖੜ ਦੁਪਹਿਰਾ ਗੁਜਾਰਿਆ। ਨਾਨਕੇ ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚ ਪੜ੍ਹਦਿਆਂ ਮੁੱਖ ਆਧਿਆਪਕ ਅਤੇ ਗੀਤਕਾਰ ਹਰਨੇਕ ਸਿੰਘ ਸੋਹੀ ਨੇ ਆਪ ਦੀ ਕਾਬਲੀਅਤ ਨੂੰ ਉਸ ਸਮੇਂ ਪਛਾਣ ਲਿਆ ਜਦੋਂ ਉਹ ਹੋਰ ਸਕੂਲਾਂ ਨੂੰ ਭੇਜਣ ਲਈ ਚਿੱਠੀਆਂ ਲਿਖਣ ਲਈ ਕਹਿੰਦੇ ਸਨ। ਚਿੱਠੀਆਂ ਪੜ੍ਹ ਕੇ ਉਹ ਕਹਿੰਦੇ ਤੂੰ ਇੱਕ ਦਿਨ ਜਰੂਰ ਲੇਖਕ ਬਣੇਗਾ। ਉਸਤੋਂ ਬਾਦ ਆਪਨੇ ਮੋਦੀ ਕਾਲਜ ਪਟਿਆਲਾ ਵਿਖੇ ਬੀ.ਏ. ਦੀ ਡਿਗਰੀ ਕਰਨ ਤੋਂ ਬਾਦ ਮਾਰਚੈਂਟ ਨੇਵੀ ਵਿੱਚ ਨੌਕਰੀ ਦਾ ਜੁਗਾੜ ਕਰ ਲਿਆ । ਇਸਤੋਂ ਬਾਦ ਆਪ ਦਾ ਵਿਆਹ  ਹੋਇਆ ਅਤੇ ਘਰ ਵਿੱਚ ਇੱਕ ਬੇਟੇ  ਗੁਰਇਕ ਸਿੰਘ ਦਾ ਜਨਮ ਹੋਇਆ ਜੋ ਕਾਲਜ ਤੱਕ ਦੀ ਪੜ੍ਹਾਈ ਕਰਨ ਤੋਂ ਬਾਦ ਅੱਗੇ ਪੜ੍ਹਾਈ ਲਈ ਕੈਨੇਡਾ ਵਿੱਚ ਰਹਿ ਰਿਹਾ ਹੈ। ਪਤਨੀ ਬਲਵਿੰਦਰ ਕੌਰ ਸਕੂਲ ਟੀਚਰ ਹੈ ਅਤੇ ਆਪ ਦੀ ਲੇਖਣੀ ਵਿੱਚ ਬਹੁਤ ਮੱਦਦ ਕਰਦੇ ਹਨ ,ਜਿਵੇਂ ਸਮੇਂ ਸਮੇਂ 'ਤੇ ਚਾਹ-ਪਾਣੀ ਬਣਾ ਕੇ ਦੇਣਾ ,ਮਿਲਣ ਆਏ ਪਾਠਕਾਂ ਲਈ  ਨਾਸ਼ਤੇ ਪਾਣੀ ਦਾ ਪ੍ਰਬੰਧ ਕਰਨਾ। ਆਪ ਦੱਸਦੇ ਹਨ ਕਿ ਮੇਰੇ ਲੇਖਾਂ ਪੜ੍ਹਨ ਵਾਲੀ ਮੇਰੀ ਪਹਿਲੀ ਪਾਠਕ ਮੇਰੀ ਪਤਨੀ ਹੈ ।ਜਿੰਨ੍ਹੇ ਜਿਆਦਾ ਆਪ ਆਪਣੀ ਲੇਖਣੀ ਵਿੱਚ ਸਾਫ ਅਤੇ ਸਪੱਸ਼ਟ ਹਨ ਉਦੋਂ ਜਿਆਦਾ ਉੱਚੀ-ਸੁੱਚੀ ਸਖਸ਼ੀਅਤ ਅਤੇ ਮਿਲਣਸਾਰਤਾ ਵਾਲੇ ਇਨਸਾਨ ਹਨ।ਜਦੋਂ ਆਪ ਤੋਂ ਪੁੱਛਿਆ ਗਿਆ ਕਿ ਆਪ ਕਿਸ ਧਰਮ ਨੂੰ ਮੰਨਦੇ ਹੋ ਤਾਂ ਆਪ ਦਾ ਜਵਾਬ ਸੀ ਕਿ ਮੈਂ ਬਾਬੇ ਨਾਨਕ ਤੋਂ ਸਿਵਾਏ ਹੋਰ ਕਿਸੇ ਵੀ ਧਰਮ ਨੂੰ ਨਹੀਂ ਮੰਨਦਾ ਉਨ੍ਹਾਂ ਦੀ ਵਿਚਾਰਧਾਰਾ ਉੱਪਰ ਚੱਲਦਾ ਹਾਂ ਆਪਣੇ ਦੇਸ਼ ਵਾਸੀਆਂ ਨੂੰ ਵੀ ਇਸੇ ਵਿਚਾਰਨ ਨੂੰ ਜੀਵਨ ਵਿੱਚ ਅਪਣਾਉਣ ਲਈ ਕਹਿੰਦਾ ਹਾਂ।

ਆਪ ਨੇ ਲੱਗਭੱਗ ਤਿੰਨ ਦਹਾਕੇ ਮਾਰਚੈਂਟ ਨੇਵੀ ਦੀ ਨੌਕਰੀ ਕੀਤੀ ਅਤੇ ਹੋਰ ਦੇਸ਼ਾਂ ਵਿੱਚ ਸੱਤ ਸਮੁੰਦਰ ਪਾਰ ਘੁੰਮਦਾ ਰਿਹਾ ਅਤੇ ਜਿੰਦਗੀ ਦੀਆਂ ਕਈ ਧੁੱਪਾਂ ਛਾਵਾਂ ਨੂੰ ਆਪਣੇ ਪਿੰਡੇ ਤੇ ਹੰਢਾਇਆ। ਇਹ ਲਿਖਣ ਵਾਲੇ ਪਾਸੇ ਕਿਸ ਤਰ੍ਹਾ ਰੁਝਾਨ ਆਇਆ ਆਪ ਦਾ ਕਹਿਣਾ ਸੀ ਕਿ ਪੰਜਾਬੀ ਟ੍ਰਿਬਿਊਨ ਅਖਬਾਰ ਆਪਣੀ ਨੌਕਰੀ ਦੋਰਾਨ ਵੀ ਕੋਰੀਅਰ ਕਰਵਾ ਕੇ ਵੀ ਪੜ੍ਹਦਾ ਹੁੰਦਾ ਸੀ ਅਤੇ ਲੇਖਕਾਂ ਦੀਆਂ ਲਿਖੀਆਂ ਰਚਨਾਵਾਂ ਦੇ ਜਵਾਬ ਚਿੱਠੀਆਂ ਦੇ ਰੂਪ ਵਿੱਚ ਦਿੰਦਾ ਸੀ ,ਇੱਕ ਦਿਨ ਅਖਬਾਰ ਦੇ ਆਡੀਟਰ ਸਾਹਿਬ ਆਇਆ ਤੁਸੀਂ ਲੇਖ ਬਹੁਤ ਵਧੀਆ ਲਿਖ ਸਕਦੇ ਹੋ ਲੇਖ ਲਿਖਿਆ ਕਰੋ।ਇਸ ਤਰ੍ਹਾਂ  ਮੈਂ ਲੇਖ ਲਿਖਣੇ ਸ਼ੁਰੂ ਕੀਤੇ ਅਤੇ ਛਪਣਾ ਸ਼ੁਰੂ ਹੋ ਗਿਆ ।ਹੁਣ ਤੱਕ ਆਪ ਭਾਰਤ ਦੇ ਇੱਕ ਸੱਚੇ ਸਪੂਤ ਵਾਂਗ ਸਮਾਜ ਵਿੱਚ ਫੈਲੀਆਂ ਅਣਗਿਣਤ ਅਲਾਮਤਾ ਜੜੋਂ ਉਖਾੜਨ ਦਾ ਪ੍ਰਣ ਕਰ ਚੁੱਕੇ ਹਨ ਤੇ ਕਾਫੀ ਹੱਦ ਤੱਕ ਉਸ ਵਿੱਚ ਸਫਲ ਵੀ ਹੋਏ ਹਨ ਆਪ ਵੱਲੋਂ ਲਿਖੇ ਅਣਗਿਣਤ ਲੇਖਾਂ ਦੇ ਵਿਸ਼ੇ ਨਸ਼ਿਆਂ ਵਿੱਚ ਗਰਕਦੀ ਜਵਾਨੀ ਲਈ ਜਿੰਮੇਵਾਰ ਕੋਣ? ਅਜੋਕੀ ਗਾਇਕੀ  ਦਾ ਸੱਚ , ਪੰਜਾਬੀ ਤੋਂ ਦੂਰ ਜਾ ਰਿਹਾ ਦੂਰਦਰਸ਼ਨ, ਸ਼ੋਰ ਪ੍ਰਦੂਸ਼ਣ ਲਈ ਜਿੰਮੇਵਾਰ ਕੌਣ, ਮਹਿੰਗਾਈ, ਬੇਰੁਜਗਾਰੀ, ਸੜਕਾਂ 'ਤੇ ਪਸ਼ੂਆਂ ਦੀ ਦਹਿਸ਼ਤ ਸਰਕਾਰ ਮੌਨ, ਤਿੜਕ ਰਹੇ ਸਮਾਜਿਕ ਰਿਸ਼ਤੇ ,ਔਰਤਾਂ ਦੀ ਦੁਰਦਸ਼ਾ ਆਦਿ ਪਤਾ ਨਹੀਂ ਕਿੰਨ੍ਹੇ ਅਣਗਿਣਤ ਲੇਖ।ਇਹਨਾਂ ਦੇ ਕਈ ਲੇਖਾਂ ਨੂੰ ਪੜ੍ਹ ਕੇ ਕਈ ਲੀਡਰਾਂ ,ਬਾਬਿਆਂ,ਦੂਰਦਰਸ਼ਨ ਦੇ ਕਰਮਚਾਰਿਆਂ , ਕਈ ਹੋਰ ਚਮਚਾਗਿਰੀ ਕਰਨ ਵਾਲੇ ਦੇ ਫੋਨ ਆਉਂਦੇ ਹਨ ਪਰ ਆਪ ਦਾ ਜਵਾਬ ਹੁੰਦਾ ਹੈ ਕਿ ਮੈਂ ਬਾਬੇ ਨਾਨਕ ਤੋਂ ਸਵਾਏ ਹੋਰ ਕਿਸੇ ਲੱਲੀ-ਛੱਲੀ ਤੋਂ ਨਹੀਂ ਡਰਦਾ ਇਹ ਗੱਲ ਸਿਰਫ ਆਪ ਦੇ ਕਹਿਣ ਦੀ ਹੀ ਨਹੀ ਆਪ ਦੇ ਲੇਖਾਂ ਅੰਦਰ ਭਲੀ-ਭਾਂਤ ਵੇਖੀ ਜਾ ਸਕਦੀ ਹੈ । ਨਿਰਪੱਖਤਾ,ਨਿੱਡਰਤਾ,ਦਲੇਰੀ ਆਪ ਦੀ ਲੇਖਣੀ ਨੂੰ ਚਾਰ ਚੰਨ ਲਗਾ ਦਿੰਦੇ ਹਨ ਤਾਂ ਹੀ ਤਾਂ ਆਪ ਦੇ ਇਲਾਕੇ ਦੇ ਦੋ ਸ਼ਹਿਰ ਜਿੱਥੇ ਕਦੇ ਕੋਈ ਲਾਊਡ ਸਪੀਕਰ ਨਹੀਂ ਵੱਜਦਾ ਸੁਣਿਆ,ਕਈ ਲੇਖਕ ਜਿੰਨ੍ਹਾਂ ਦੀਆਂ ਲਿਖਤਾਂ ਦੇ ਸਹੀ ਤੱਥ ਸਾਹਮਣੇ ਲਿਆਂਦੇ ਤਾਂ ਮੂੰਹ 'ਚ ਉਂਗਲਾਂ ਪਵਾ ਦਿੱਤੀਆ ਅਤੇ ਅਖਬਾਰਾਂ ਨੇ ਛਾਪਣੇ ਬੰਦ ਕਰ ਦਿੱਤੇ। ਜਦੋਂ ਦੂਰਦਰਸ਼ਨ ਸਬੰਧੀ ਲੇਖਾਂ ਬਾਰੇ ਗੱਲ ਹੋਈ ਤਾਂ ਆਪ ਨੇ ਕਿਹਾ ਕਿ ਇਹ ਖੁਦ ਪੰਜਾਬੀ ਮਾਂ ਬੋਲੀ ਦਾ ਪ੍ਰਚਾਰ 'ਤੇ ਪ੍ਸਾਰ ਗਲਤ ਕਰ ਰਹੇ ਹਨ ਆਪਣੀਆਂ ਐਂਕਰਾਂ ਦੇ ਵਾਲੇ ਖੁੱਲ੍ਹੇ ਛੱਡ,ਜੇਠ ਹਾੜਾਂ 'ਚ ਪਿੰਟ ਕੋਟ ਪਾ ਕੇ ਕਿਹੜੀ ਮਾਂ ਬੋਲੀ ਨੂੰ ਪ੍ਰਫੁੱਲਿਤ ਕਰ ਰਹੇ । ਇਹ ਤਾਂ ਪੰਜਾਬੀ ਮਾਂ ਬੋਲੀ ਦਾ ਜਲੂਸ ਕੱਢ ਰਹੇ ਹਨ ਬਾਕੀ ਰਹਿੰਦੀ ਖੂਹਦੀ ਕਸਰ ਆਹ ਗੀਤਕਾਰ ਤੇ ਗਾਇਕ ਕੱਢੀ ਜਾਂਦੇ ਹਨ । ਪਰ ਆਪ ਦਾ ਕਹਿਣਾ ਹੈ ਜਿੰਨ੍ਹਾਂ ਚਿਰ ਇਸ ਸਰੀਰ ਵਿੱਚ ਸਾਹ ਚੱਲਦੇ ਹਨ ਮੈਂ ਪਿੱਛੇ ਹਟਣ ਵਾਲਾ ਨਹੀਂ।

ਕਈ ਲੇਖਕ ਅਜਿਹੇ ਹੁੰਦੇ ਹਨ ਕਿ ਜਿੰਨਾਂ ਦੀ ਜਿੰਦਗੀ ਬਾਰੇ ਜਾਣ ਕਿ ਇੰਝ ਮਹਿਸੂਸ ਹੁੰਦਾ ਹੈ ਜਿੰਦਗੀ ਹੋਵੇ ਤਾਂ ਏਦਾਂ ਦੀ ਹੋਵੇ ਨਹੀਂ ਤਾਂ ਨਾ ਹੋਵੇ ਅਜਿਹੀ ਫਿਤਰਤ ਦੇ ਮਾਲਕ ਹਨ ਰਮੇਸ਼ਵਰ ਸਿੰਘ ਜੀ ।ਉਨ੍ਹਾਂ ਨੂੰ ਕਾਫੀ ਇਨਾਮ ਸਨਮਾਨ ਦਾ ਮੋਕਾ ਵੀ ਮਿਲਿਆ ਹੈ ਪਰ ਅਸਲੀ ਸਨਮਾਨ ਉਹ ਆਪਣੇ ਸਰੋਤਿਆਂ ਨੂੰ ਮੰਨਦੇ ਹਨ ।ਪਾਠਕਾਂ ਨੂੰ ਮੰਨਦੇ ਹਨ ਜਿੰਨ੍ਹਾਂ ਦੀ ਬਦੌਲਤ ਉਨ੍ਹਾਂ ਨੂੰ ਲਿਖਣ ਲਈ ਹੌਸਲਾ ਮਿਲਦਾ ਹੈ ।ਅੱਜ ਕੱਲ੍ਹ ਤੋਰੀ ਫੁਲਕੇ ਦਾ ਜੁਗਾੜ ਕੁਝ ਜ਼ਮੀਨ ਦਾ ਠੇਕਾ ਆ ਜਾਂਦਾ ਹੈ ਤੇ ਕੁਝ ਮੇਰੀ ਪੈਨਸ਼ਨ ਜਿੰਦਗੀ ਬਹੁਤ ਖੁਸ਼ਨੁਮਾਂ ਦੋਸਤਾਂ ਮਿੱਤਰਾਂ ਤੇ ਪਾਠਕਾਂ ਦੀਆਂ ਦੁਆਵਾਂ ਨਾਲ ਗੁਜਰ ਰਹੀ ਹੈ।

ਸ਼ਾਲਾ !ਭਾਰਤ ਦੇ ਇਸ ਸੱਚੇ ਸਪੂਤ ਦੀ ਉਮਰ ਲੋਕ ਗੀਤਾਂ ਜਿੰਨੀ ਲੰਬੀ,  ਕਲਮ ਲਈ ਸ਼ਬਦਾਂ ਦੇ ਭਰੇ ਸਮੁੰਦਰ , ਹਿੰਮਤ ਅਤੇ ਦਲੇਰੀ ਦਾ ਖੁੱਲ੍ਹਾ ਆਸਮਾਨ ਅਤੇ ਪਾਠਕਾਂ ਦੇ ਪਿਆਰ ਦੇ ਵਹਿੰਦੇ ਝਰਨੇ ਹਮੇਸ਼ਾ ਵਹਿੰਦੇ ਰਹਿਣ ।

ਆਖੀਰ ਵਿੱਚ ਉਹ ਆਪਣੇ ਪਾਠਕਾਂ , ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਵਾਲੇ ਚੰਗੇ ਲੇਖਕਾਂ ਨੂੰ ਇਸ ਸੇਅਰ ਰਾਹੀਂ ਸੁਨੇਹਾ ਇਉਂ ਦਿੰਦੇ ਹਨ :

ਮਿਸ਼ਾਲਾਂ ਬਾਲ ਕੇ ਰੱਖਣਾ

ਜਦੋਂ ਤੱਕ ਰਾਤ ਬਾਕਾ ਹੈ

ਸਤਨਾਮ ਸਿੰਘ ਸ਼ਦੀਦ (ਸਮਾਲਸਰ)

ਮੋ.97108-60004

Have something to say? Post your comment