Thursday, September 24, 2020
FOLLOW US ON

Poem

ਗੀਤ… ਪੀਪਾ ਆਇਆ ਬਿਸਕੁਟਾਂ ਦਾ…

August 04, 2020 07:41 PM
ਗੀਤ… ਪੀਪਾ ਆਇਆ ਬਿਸਕੁਟਾਂ ਦਾ…

ਸਾਉਣ ਸਕੇ ਵੀਰ ਵਰਗਾ ਭਾਦੋਂ ਰੋੜਾ ਵਾਂਗੂੰ ਚੁਭੇ ਡੁੱਬ ਜਾਣੀ
ਪੀਪਾ ਆਇਆ ਬਿਸਕੁਟਾਂ ਦਾ ਸਾਡੀ ਕਿਨੀਂ ਸੋਹਣੀ ਰੀਤ ਪੁਰਾਣੀ…

ਸਾਉਣ ਵਿੱਚ ਤੀਆਂ ਆਉਂਦੀਆਂ
ਨਾਲ਼ੇ ਸਾਉਣ ਵਿੱਚ ਆਉਂਦੇ ਨੇ ਸੰਧਾਰੇ
ਸਾਉਣ ਵਿੱਚ ਬੰਨਾ ਰੱਖੜੀ
ਜੱਗ ਜਿਉਂਣ ਮੇਰੇ ਵੀਰ ਪਿਆਰੇ
ਸਾਉਣ ਵਿੱਚ ਵਰੇ ਮੇਘਲਾ ਕਿਥੋਂ ਬੱਦਲ ਲਿਆਉਦੇ ਐਨਾ ਪਾਣੀ…
ਪੀਪਾ ਆਇਆ ਬਿਸਕੁਟਾਂ ਦਾ ਸਾਡੀ ਕਿਨੀਂ ਸੋਹਣੀ ਰੀਤ ਪੁਰਾਣੀ…

ਚਾਚੇ ਤਾਏ ਆਪਣੀ ਜਗ੍ਹਾ
ਸਕੇ ਵੀਰਾ ਜਹੀ ਸਾਂਝ ਨਾ ਸਕੀਰੀ
ਵੀਰ ਘਰੇ ਪੁੱਤ ਜੰਮਿਆ
ਮੈਨੂੰ ਪਾਕੇ ਗਏ ਸੋਨੇ ਦੀ ਜ਼ੰਜੀਰੀ
ਜੁਗ ਜੁਗ ਵਸਦੀ ਰਹੇਂ ਮੇਰੀ ਵੀਰ ਤੋਂ ਪਿਆਰੀ ਭਾਬੋ ਰਾਣੀ…
ਪੀਪਾ ਆਇਆ ਬਿਸਕੁਟਾਂ ਦਾ ਸਾਡੀ ਕਿਨੀਂ ਸੋਹਣੀ ਰੀਤ ਪੁਰਾਣੀ…

ਟੋਭਿਆਂ ਚੁ ਡੱਡੂ ਬੋਲਦੇ
ਜਦੋਂ ਲੱਗਣ ਸਾਉਣ ਦੀਆਂ ਝੜੀਆਂ
ਖੇਤੀ ਲਹਿਰਾਉਣ ਫਸਲਾਂ
ਮੱਕੀ ਬਾਜਰਾ ਕਪਾਹਾਂ ਚਰੀਆਂ
ਫਸਲਾਂ ਦੇ ਰੰਗ ਬਦਲੇ ‘ਲਹਿਰੇ’ ਅੰਬਰੋਂ ਬਰਸ ਦਾ ਪਾਣੀ…
ਪੀਪਾ ਆਇਆ ਬਿਸਕੁਟਾਂ ਦਾ ਸਾਡੀ ਕਿਨੀਂ ਸੋਹਣੀ ਰੀਤ ਪੁਰਾਣੀ…
ਲੇਖਕ:- ਬਲਬੀਰ ਲਹਿਰਾ (ਪ੍ਰਸਿੱਧ ਗਾਇਕ)
ਵੱਲੋਂ:- ਗੁਰਬਾਜ ਗਿੱਲ ਬਠਿੰਡਾ 98723-62507
Have something to say? Post your comment