Thursday, September 24, 2020
FOLLOW US ON

News

ਆਰ ਐਸ ਐਸ ਦੀ ਹਰ ਸੰਭਵ ਕੋਸ਼ਿਸ਼ ਹੋਵੇਗੀ ਕਿ ਸਿੱਖ ਲੱਗਣ ਵਾਲੇ ਕੁੱਝ ਚਿਹਰੇ ਰਾਮ ਮੰਦਰ ਦੇ ਉਦਘਾਟਨੀ ਸਮਾਗਮ ਵਿੱਚ ਹਾਜ਼ਰ ਰਹਿਣ: ਗਜਿੰਦਰ ਸਿੰਘ, ਦਲ ਖਾਲਸਾ

August 04, 2020 10:29 PM

ਆਰ ਐਸ ਐਸ ਦੀ ਹਰ ਸੰਭਵ ਕੋਸ਼ਿਸ਼ ਹੋਵੇਗੀ ਕਿ ਸਿੱਖ ਲੱਗਣ ਵਾਲੇ ਕੁੱਝ ਚਿਹਰੇ ਰਾਮ ਮੰਦਰ ਦੇ ਉਦਘਾਟਨੀ ਸਮਾਗਮ ਵਿੱਚ ਹਾਜ਼ਰ ਰਹਿਣ: ਗਜਿੰਦਰ ਸਿੰਘ, ਦਲ ਖਾਲਸਾ

ਹੁਣ ਪਤਾ ਲੱਗੇਗਾ ਕਿ ਕੌਣ ਕੌਣ ਗੁਰੂ ਵੱਲ ਪਿੱਠ ਕਰ ਕੇ ਉਥੇ ਜਾਂਦਾ ਹੈ.?

ਨਵੀਂ ਦਿੱਲੀ 4 ਅਗਸਤ (ਮਨਪ੍ਰੀਤ ਸਿੰਘ ਖਾਲਸਾ):-ਰਾਮ ਮੰਦਿਰ ਦੇ ਭੂਮੀ ਪੂਜਣ ਵਿਚ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲੇ ਸੱਦੇ ਤੇ ਅਪਣੇ ਵਿਚਾਰ ਦੱਸਦਿਆਂ ਦਲ ਖਾਲਸਾ ਦੇ ਜਲਾਵਤਨੀ ਆਗੂ ਭਾਈ ਗਜਿੰਦਰ ਸਿੰਘ ਨੇ ਕਿਹਾ ਕੀ ਸਾਡਾ ਵਾਹ ਵਾਸਤਾ, 1947 ਤੋਂ ਬਾਦ ਜਿਸ ਦੁਸ਼ਮਣ ਨਾਲ ਪਿਆ ਹੈ, ਉਹ ਪਹਿਲੇ ਦੁਸ਼ਮਣਾਂ ਨਾਲੋਂ ਬਹੁਤ ਵੱਖਰਾ ਹੈ । ਪਹਿਲੇ ਦੁਸ਼ਮਣ ਬਾਹਰੀ ਸਨ, ਇਹ ਪੜੌਸੀ ਹੈ, ਤੇ ਬਹੁਤ ਨੇੜ੍ਹੇ ਦਾ ਹੈ । ਬਹਾਦੁਰ ਨਹੀਂ, ਬੁਜ਼ਦਿੱਲ ਹੈ, ਪਰ ਤਾਕਤ ਦੀ ਪੋਜ਼ੀਸ਼ਨ ਵਿੱਚ ਹੋਵੇ, ਤਾਂ ਬਹੁਤ ਜ਼ਾਲਿਮ ਵੀ ਹੈ । ਆਪਣਾ ਮਕਸਦ ਹਾਸਿਲ ਕਰਨ ਲਈ, ਕੁੱਝ ਵੀ ਕਰ ਸਕਦਾ ਹੈ, ਤੇ ਕਿਸੇ ਹੱਦ ਤੱਕ ਵੀ ਜਾ ਸਕਦਾ ਹੈ । ਲੋੜ੍ਹ ਪਏ ਤੇ ਤੁਹਾਨੂੰ ਵਡਿਆ ਸਕਦਾ ਹੈ, ਤੁਹਾਡੇ ਸਾਹਮਣੇ ਲੰਮਾ ਵੀ ਪੈ ਸਕਦਾ ਹੈ, ਤੇ ਜੇ ਇੰਝ ਮਕਸਦ ਹਾਸਿਲ ਨਾ ਹੋਵੇ, ਤਾਂ ਜੂਨ 1984 ਵੀ ਵਰਤਾ ਸਕਦਾ ਹੈ, ਤੇ ਗੱਲਾਂ ਵਿੱਚ ਟਾਇਰ ਪਾ ਕੇ ਜਿਊਂਦੇ ਸਾੜ੍ਹ ਵੀ ਸਕਦਾ ਹੈ ।

ਇਸ ਦੁਸ਼ਮਣ ਨੇ ਮਿਥਿਆ ਹੋਇਆ ਹੈ ਕਿ ਇਸ ਨੇ ਸਿੱਖਾਂ ਨੂੰ ਹਿੰਦੂ ਸਾਬਿਤ ਕਰਨਾ ਹੀ ਕਰਨਾ ਹੈ । ਅਸੀਂ ਕੀ ਕਹਿੰਦੇ ਹਾਂ, ਇਹ ਕਦੇ ਨਹੀਂ ਸੁਣੇਗਾ, ਆਪਣੀ ਗੱਲ ਹਰ ਮੌਕੇ ਤੇ ਹਰ ਵਸੀਲੇ ਕਹਿੰਦਾ ਰਹੇਗਾ, ਤੇ ਹਰ ਸੰਭਵ ਕੋਸ਼ਿਸ਼ ਵੀ ਕਰਦਾ ਰਹੇਗਾ ।

1947 ਤੋਂ ਬਾਦ ਦੇ ਹਾਕਮਾਂ ਦੀ ਜਿਹੜੀ ਦੂਜੀ ਖੇਪ ਤਾਕਤ ਵਿੱਚ ਆਈ ਹੈ, ਉਹ ਪਹਿਲਿਆਂ ਨਾਲੋਂ ਕਿਤੇ ਜ਼ਿਆਦਾ ਆਪਣਾ ਮਕਸਦ ਹਾਸਿਲ ਕਰਨ ਲਈ ਦ੍ਰਿੜ੍ਹ ਤੇ ਟਰੇਂਡ ਹੈ ।

ਰਾਸ਼ਟਰੀ ਸਿੱਖ ਸੰਗਤ ਤਾਂ ਇਹਨਾਂ ਦੇ ਆਪਣੇ ਘੜ੍ਹੇ ਹੋਏ ਬੁੱਤਾਂ ਦੀ ਜੱਥੇਬੰਦੀ ਹੈ, ਤੇ ਅਕਾਲੀ ਦਲ ਬਾਦਲ ਨਾਲ ਇਹਨਾਂ ਗੂੜ੍ਹੀ ਰਿਸ਼ਤੇਦਾਰੀ ਬਣਾ ਕੇ ਰੱਖੀ ਹੋਈ ਹੈ । ਤਾਰਾਂ ਇਹਨਾਂ ਨੇ ਨਵੇਂ ਬਣ ਰਹੇ ਦਲਾਂ ਵਿੱਚ ਵੀ ਜੋੜ੍ਹ ਕੇ ਰੱਖੀਆਂ ਹੋਈਆਂ ਹਨ ।

ਕੱਲ ਉਹਨਾਂ ਦੀ ਹਰ ਸੰਭਵ ਕੋਸ਼ਿਸ਼ ਹੋਵੇਗੀ ਕਿ ਸਿੱਖ ਲੱਗਣ ਵਾਲੇ ਕੁੱਝ ਚਿਹਰੇ ਰਾਮ ਮੰਦਰ ਦੇ ਉਦਘਾਟਨੀ ਸਮਾਗਮ ਵਿੱਚ ਹਾਜ਼ਰ ਰਹਿਣ । ਹੁਣ ਇਹ ਤਾਂ ਕੱਲ ਹੀ ਪਤਾ ਲੱਗੇਗਾ ਕਿ ਕੌਣ ਕੌਣ ਗੁਰੂ ਵੱਲ ਪਿੱਠ ਕਰ ਕੇ ਉਥੇ ਜਾਂਦਾ ਹੈ?

Have something to say? Post your comment
 

More News News

ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਕਿਸਾਨਾਂ ਦੁਆਰਾ ਪੰਜਾਬ ਬੰਦ ਦਾ ਡੱਟ ਕੇ ਸਮਰਥਨ ਸਰਕਾਰ ਤੇ ਵਿਰੋਧੀ ਪਾਰਟੀਆਂ ਦੇ ਵਿਚਕਾਰ ਫਸਿਆ ਅੰਨਦਾਤਾ ਕਿਸਾਨ ਜਮਹੂਰੀ ਅਧਿਕਾਰ ਸਭਾ,ਜਿਲਾ ਇਕਾਈ ਮਾਨਸਾ ਵੱਲੋਂ ਰੋਸ ਮਾਰਚ ਅਤੇ ਅਰਥੀ ਫੂਕ ਮੁਜਾਹਰਾ ਰਾਤ 7 ਵਜੇ ਤੋਂ ਸਵੇਰੇ 9 ਵਜੇ ਤੱਕ ਕੰਬਾਈਨਾਂ ਚਲਾਉਣ ’ਤੇ ਪਾਬੰਦੀ   किसान विरोधी ऑर्डिनेंस  के खिलाफ भी सबसे आगे होकर लड़ेंगे  :ए आर । ਪੰਜਾਬ ਦੀ ਸਰਜ਼ਮੀਨ ਨੇ 'ਮੋਦੀ ਦੇ ਨਾਪਾਕ ਇਰਾਦਿਆਂ ' ਨੂੰ ਨੇਸਤੋ ਨਾਬੂਦ ਕਰਨ ਦੀ ਸਹੁੰ ਖਾ ਲਈ : ਕਾਤਿਲ - 25 ਤਰੀਕ ਨੂੰ ਸਭ ਕੁੱਝ ਬੰਦ ਕਰਕੇ ਪੰਜਾਬ ਦੀ ਸਰਜ਼ਮੀਨ ਦੀ ਇਸ ਇਤਹਾਸਕ ਧਰੋਹਰ ਨੂੰ ਬਚਾਈਏ ਪ੍ਰਾਈਵੇਟ ਬੱਸ ਆਪ੍ਰੇਟਰ ਐਸੋਸੀਏਸ਼ਨ ਵੱਲੋਂ ਪੰਜਾਬ ਬੰਦ ਸੱਦੇ ਦੌਰਾਨ ਸਾਰੀਆਂ ਬੱਸਾਂ ਬੰਦ ਰੱਖਣ ਦਾ ਐਲਾਨ , ਕੇਂਦਰ ਸਰਕਾਰ ਸਿੱਖਿਆ ਨੂੰ ਵੀ ਡਿਜਿਟਲ ਬਣਾਉਣ ਵਿਚ ਕਰੇ ਪਹਿਲ-ਦਲਜੀਤ ਕੌਰ ਈ.ਟੀ.ਯੂ ਵਲੋਂ ਕਿਸਾਨ ਯੂਨੀਅਨਾਂ ਦੇ 25 ਸਤੰਬਰ ਦੇ ਪੰਜਾਬ ਬੰਦ ਨੂੰ ਪੂਰਨ ਸਮਰਥਨ  :- ਪੰਨੂੰ , ਲਾਹੌਰੀਆ  ਜ਼ਿਲ੍ਹੇ ਦੇ ਚਾਰੇ ਵਿਧਾਨ ਸਭਾ ਹਲਕਿਆਂ 'ਚ ਸ਼੍ਰੋਮਣੀ ਅਕਾਲੀ ਦਲ 25 ਨੂੰ ਦੇਵੇਗਾ ਰੋਸ ਧਰਨੇ-ਜਥੇਦਾਰ ਵਡਾਲਾ
-
-
-