Thursday, September 24, 2020
FOLLOW US ON

News

ਟਰੰਪ ਸਭ ਤੋ ਵੱਧ ਕਾਲੇ ਲੋਕਾਂ ਪੱਖੀ ਰਾਸ਼ਟਰਪਤੀ : ਪਾਸਟਰ ਡੈਰਲ ਸਕੋਟ

August 05, 2020 09:17 PM

ਟਰੰਪ ਸਭ ਤੋ ਵੱਧ ਕਾਲੇ ਲੋਕਾਂ ਪੱਖੀ ਰਾਸ਼ਟਰਪਤੀ  : ਪਾਸਟਰ ਡੈਰਲ ਸਕੋਟ
>
> ਵਾਸਿੰਗਟਨ, ਡੀ.ਸੀ 5 ਅਗਸਤ (ਰਾਜ ਗੋਗਨਾ)-  ਪਾਸਟਰ ਡੈਰਲ ਸਕੌਟ ਨੇ ਅੰਦਰੂਨੀ ਸ਼ਹਿਰੀ ਭਾਈਚਾਰਿਆਂ ਦੀ ਮਦਦ ਕਰਨ ਲਈ ਰਾਸ਼ਟਰਪਤੀ ਡੋਨਲਡ ਟਰੰਪ ਦਾ ਧੰਨਵਾਦ ਕੀਤਾ, ਅਤੇ ਭਵਿੱਖਬਾਣੀ ਕੀਤੀ ਕਿ ਉਹ “ਸਾਡੇ ਜੀਵਨ ਕਾਲ ਵਿੱਚ ਸਭ ਤੋਂ ਵੱਧ ਕਾਲੇ ਪੱਖੀ ਰਾਸ਼ਟਰਪਤੀ” ਹੋਣਗੇ। ਮੈਂ ਇਹ ਕਹਾਂਗਾ, ਇਸ ਪ੍ਰਸ਼ਾਸਨ ਨੇ ਬਹੁਤ ਸਾਰੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ… ਇਹ ਮੇਰੇ ਜੀਵਨ ਕਾਲ ਵਿੱਚ ਸ਼ਹਿਰੀ ਅਮਰੀਕੀ ਅਤੇ ਵਿਸ਼ਵਾਸ ਅਧਾਰਤ ਭਾਈਚਾਰੇ ਬਾਰੇ ਸ਼ਾਇਦ ਸਭ ਤੋਂ ਵੱਧ ਕਿਰਿਆਸ਼ੀਲ ਪ੍ਰਸ਼ਾਸਨ ਹੈ, ਉਸਨੇ ਕਿਹਾ, ਇਮਾਨਦਾਰੀ ਨਾਲ ਕਹਿਣ ਲਈ, ਇਹ ਸ਼ਾਇਦ ਸਾਡੇ ਜੀਵਨ ਕਾਲ ਵਿੱਚ ਸਭ ਤੋਂ ਵੱਧ ਕਾਲੇ ਪੱਖੀ ਰਾਸ਼ਟਰਪਤੀ ਬਣਨ ਜਾ ਰਹੇ ਹਨ।”ਟਰੰਪ ਨੇ ਆਰਥਿਕਤਾ ਨੂੰ ਬਲ ਵੀ ਦਿੱਤਾ ਹੈ। ਪੁਲਿਸ ਭਾਈਚਾਰਾ ਸਾਡਾ ਰਖਵਾਲਾ ਹੈ। ਸਾਨੂੰ ਇਹਨਾਂ ਦੀ ਲੌੜ ਹੈ । ਅਨੁਸ਼ਾਸਨ ਵਿੱਚ ਰਹਿ ਕੇ ਅਸੀਂ ਸਭ ਕੁਝ ਲੈ ਸਕਦੇ ਹਾਂ। ਸਾਨੂੰ ਸ਼ਾਂਤੀ ਨਾਲ ਪਰੋਟੈਸਟ ਕਰਨੇ ਚਾਹੀਦੇ ਹਨ। ਗੁੰਡੇ  ਅਨਸਰਾਂ ਨੇ ਸਾਡੀ ਕੁਮਿਊਨਿਟੀ ਨੂੰ ਬਦਨਾਮ ਕਰਨ ਲਈ ਲੁੱਟ -ਮਾਰ ਕਰਕੇ ਵਪਾਰਕ ਅਦਾਰਿਆਂ ਨੂੰ ਵੀ ਢਾਹ ਲਾਈ ਹੈ। ਜਿਸ ਕਰਕੇ ਲੋਕਾਂ ਵਿੱਚ ਅਜੇ ਵੀ ਰੋਸ ਹੈ ਜਦ ਕਿ ਸਾਨੂੰ ਆਪਣੀ ਸੋਚ ਤੇ ਹਲੀਮੀ ਤੋ ਕੰਮ ਲੈਣਾ ਚਾਹੀਦਾ ਹੈ। ਸਾਨੂੰ ਮੁਲਕ ਦੀ ਬੇਹਤਰੀ ਲਈ ਅੱਗੇ ਆਉਣਾ ਚਾਹੀਦਾ ਹੈ।ਜਿਹੜੇ ਲੋਕ ਸਾਡੀਆਂ ਭਾਵਨਾਵਾਂ ਨਾਲ ਖੇਡ ਕਿ ਸਾਨੂੰ ਵਰਤਦੇ ਹਨ ਉਹਨਾ ਤੋ ਵੀ ਸੁਚੇਤ ਰਹਿਣ ਦੀ ਲੋੜ।ਪਾਸਟਰ ਡੈਰਲ ਸਕੋਟ ਨੇ ਕਿਹਾ ਕਿ ਉਹਨਾ “ਬਲੈਕ ਲਿਵਜ ਮੈਟਰ” ਸੰਬੰਧੀ ਕਿਹਾ ਕਿ ਇਸ ਨੂੰ ਗਲਤ ਰੰਗਤ ਦੇਣ ਵਾਲ਼ਿਆਂ ਤੋ ਖ਼ਬਰਦਾਰ ਹੋਣਾ ਪਵੇਗਾ। ਜੋ ਇਹਨਾ ਸ਼ਬਦਾਂ ਦੀ ਵਰਤੋ ਕਰਕੇ ਰੋਟੀਆਂ ਸੇਕ ਰਹੇ ਹਨ।ਉਹਨਾ ਕਿਹਾ ਟਰੰਪ ਇਕ ਸ਼ਕਤੀਸ਼ਾਲੀ ਰਾਸਟਰਪਤੀ ਹੈ। ਅਮਰੀਕਾ ਅੱਜ ਦੀ ਤਾਰੀਖ਼ ਵਿੱਚ  ਇਹਨਾ ਦੀ ਅਗਵਾਈ ਵਿੱਚ ਹੀ ਸੁਰੱਖਿਅਤ ਹੈ। ਸਾਨੂੰ ਟਰੰਪ ਦੀ ਜਿੱਤ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ।

Have something to say? Post your comment
 

More News News

ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਕਿਸਾਨਾਂ ਦੁਆਰਾ ਪੰਜਾਬ ਬੰਦ ਦਾ ਡੱਟ ਕੇ ਸਮਰਥਨ ਸਰਕਾਰ ਤੇ ਵਿਰੋਧੀ ਪਾਰਟੀਆਂ ਦੇ ਵਿਚਕਾਰ ਫਸਿਆ ਅੰਨਦਾਤਾ ਕਿਸਾਨ ਜਮਹੂਰੀ ਅਧਿਕਾਰ ਸਭਾ,ਜਿਲਾ ਇਕਾਈ ਮਾਨਸਾ ਵੱਲੋਂ ਰੋਸ ਮਾਰਚ ਅਤੇ ਅਰਥੀ ਫੂਕ ਮੁਜਾਹਰਾ ਰਾਤ 7 ਵਜੇ ਤੋਂ ਸਵੇਰੇ 9 ਵਜੇ ਤੱਕ ਕੰਬਾਈਨਾਂ ਚਲਾਉਣ ’ਤੇ ਪਾਬੰਦੀ   किसान विरोधी ऑर्डिनेंस  के खिलाफ भी सबसे आगे होकर लड़ेंगे  :ए आर । ਪੰਜਾਬ ਦੀ ਸਰਜ਼ਮੀਨ ਨੇ 'ਮੋਦੀ ਦੇ ਨਾਪਾਕ ਇਰਾਦਿਆਂ ' ਨੂੰ ਨੇਸਤੋ ਨਾਬੂਦ ਕਰਨ ਦੀ ਸਹੁੰ ਖਾ ਲਈ : ਕਾਤਿਲ - 25 ਤਰੀਕ ਨੂੰ ਸਭ ਕੁੱਝ ਬੰਦ ਕਰਕੇ ਪੰਜਾਬ ਦੀ ਸਰਜ਼ਮੀਨ ਦੀ ਇਸ ਇਤਹਾਸਕ ਧਰੋਹਰ ਨੂੰ ਬਚਾਈਏ ਪ੍ਰਾਈਵੇਟ ਬੱਸ ਆਪ੍ਰੇਟਰ ਐਸੋਸੀਏਸ਼ਨ ਵੱਲੋਂ ਪੰਜਾਬ ਬੰਦ ਸੱਦੇ ਦੌਰਾਨ ਸਾਰੀਆਂ ਬੱਸਾਂ ਬੰਦ ਰੱਖਣ ਦਾ ਐਲਾਨ , ਕੇਂਦਰ ਸਰਕਾਰ ਸਿੱਖਿਆ ਨੂੰ ਵੀ ਡਿਜਿਟਲ ਬਣਾਉਣ ਵਿਚ ਕਰੇ ਪਹਿਲ-ਦਲਜੀਤ ਕੌਰ ਈ.ਟੀ.ਯੂ ਵਲੋਂ ਕਿਸਾਨ ਯੂਨੀਅਨਾਂ ਦੇ 25 ਸਤੰਬਰ ਦੇ ਪੰਜਾਬ ਬੰਦ ਨੂੰ ਪੂਰਨ ਸਮਰਥਨ  :- ਪੰਨੂੰ , ਲਾਹੌਰੀਆ  ਜ਼ਿਲ੍ਹੇ ਦੇ ਚਾਰੇ ਵਿਧਾਨ ਸਭਾ ਹਲਕਿਆਂ 'ਚ ਸ਼੍ਰੋਮਣੀ ਅਕਾਲੀ ਦਲ 25 ਨੂੰ ਦੇਵੇਗਾ ਰੋਸ ਧਰਨੇ-ਜਥੇਦਾਰ ਵਡਾਲਾ
-
-
-