Thursday, September 24, 2020
FOLLOW US ON

News

1 ਕੁਇੰਟਲ 60 ਕਿੱਲੋ ਭੂੱਕੀ ਚੂਰਾ ਪੋਸਤ ਸਮੇਤ ਤਿੰਨ ਦੋਸ਼ੀ ਟਰੱਕ ਸਮੇਤ ਗਿ੍ਫਤਾਰ

August 05, 2020 09:18 PM
> 1 ਕੁਇੰਟਲ 60 ਕਿੱਲੋ ਭੂੱਕੀ ਚੂਰਾ ਪੋਸਤ ਸਮੇਤ ਤਿੰਨ ਦੋਸ਼ੀ ਟਰੱਕ ਸਮੇਤ ਗਿ੍ਫਤਾਰ
> ਰਈਆ, 5 ਅਗਸਤ (ਕਮਲਜੀਤ ਸੋਨੂੰ)- ਪੰਜਾਬ ਪੁਲਿਸ ਨੂੰ ਉਸ  ਵੇਲੇ ਵੱਡੀ ਸਫਲਤਾ ਮਿਲੀ ਜਦੋ ਪੰਜਾਬ ਪੁਲਿਸ ਵੱਲੋ ਐਸ ਐਸ ਪੀ ਦਿਹਾਤੀ ਅ੍ਰਮਿੰਤਸਰ ਸੀ੍ ਧੂਰਵ ਦਹੀਆ ਅਤੇ ਡੀ. ਐਸ.ਪੀ ਬਾਬਾ ਬਕਾਲਾ ਸਾਹਿਬ ਸ.ਹਰਕਿ੍ਰਸ਼ਨ ਸਿੰਘ ਦੇ ਦਿਸ਼ਾਂ ਨਿਰਦੇਸ਼ਾਂ ਹੇਠ ਨਾਕਾਬੰਦੀ ਦੌਰਾਨ ਵੱਡੀ ਮਾਤਰਾ ਵਿੱਚ ਭੂੱਕੀ ਚੂਰਾ ਪੋਸਤ ਫੜਨ ਹੋਣ ਦਾ ਦਾਅਵਾ ਕੀਤਾ ਗਿਆ। ਪੈ੍ਸ ਨੂੰ ਜਾਣਕਾਰੀ ਦਿੰਦੇ ਹੋਏ ਥਾਣਾ ਮੁੱਖੀ ਬਿਆਸ ਕਿਰਨਦੀਪ ਸਿੰਘ ਸੰਧੂ ਨੇ ਦੱਸਿਆ ਕਿ ਸਾਡੀ ਪੁਲਿਸ ਪਾਰਟੀ ਵੱਲੋ ਵੱਖ-ਵੱਖ ਥਾਵਾਂ ਤੇ ਨਾਕਾਬੰਦੀ ਕੀਤੀ ਹੋਈ ਸੀ।ਐਸ .ਆਈ ਸਵਿੰਦਰ ਸਿੰਘ,ਚੌਕੀ ਇਚਾਰਜ  ਰਈਆ,ਚਰਨ ਸਿੰਘ,ਏ ਐਸ ਆਈ ਰਜਿੰਦਰਪਾਲ ,ਤਜਿੰਦਰ ਸਿੰਘ,ਹੈਂਡ ਕਾਂਸਟੇਬਲ  ਦਲਜੀਤ ਸਿੰਘ ਸਮੇਤ ਸਠਿਅਾਲਾ ਕਾਲਜ ਸਾਹਮਣੇ ਵਾਹਨਾਂ ਦੀ ਚੈਕਿੰਗ ਵਾਸਤੇ ਮੌਜ਼ੂਦ ਸਨ ਅਤੇ ਬਾਬਾ ਬਕਾਲਾ ਸਾਹਿਬ ਪੁਲਿਸ ਪਾਰਟੀ ਸਮੇਤ ਸਪੈਸ਼ਲ ਨਾਕਾਬੰਦੀ ਕੀਤੀ ਹੋਈ ਸੀ ਇਸ  ਦੌਰਾਨ ਮਹਿਤਾ ਸਾਈਡ ਤੋ  ਦੱਸ ਟਾਇਰੀ ਟੱਰਕ ਟਾਟਾ PB-02-BG-9931ਜਿਸ ਤੇ ਤਰਪਾਲ ਪਾਈ ਹੋਈ ਸੀ ਜਿਸਨੂੰ ਰੁਕਣ ਦਾ ਇਸ਼ਾਰਾ  ਕੀਤਾ।ਟੱਰਕ ਚਾਲਕ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਟੱਰਕ ਭਜਾਉਣ ਦੀ ਕੋਸ਼ਿਸ ਕੀਤੀ ਪੁਲਿਸ ਪਾਰਟੀ ਵੱਲੋ ਚੁਸਤੀ ਵਰਤਦੇ ਹੋਏ ਲੋਹੇ ਦੇ ਬੈਰੀਗੇਟ ਅੱਗੇ ਕਰਕੇ ਟੱਰਕ ਨੂੰ ਰੋਕਿਆ ਗਿਆ ਟੱਰਕ ਵਿਚ ਤਿੰਨ ਵਿਅਕਤੀ ਸਵਾਰ ਸਨ।ਸ਼ੱਕ ਦੀ ਹਾਲਤ ਵਿੱਚ ਜਦੋ ਟੱਰਕ ਦੀ ਤਲਾਸ਼ੀ ਲਈ ਗਈ ਤਾਂ ਕੰਡਕਟਰ ਸਾਈਡ  ਦੀ ਬਾਰੀ ਕੋਲ ਇਕ  ਪਲਾਸਟਿਕ ਦਾ ਬੌਰਾ ਮਿਲਿਆ, ਜਦੋ ਇਹਨਾ ਤਿੰਨਾਂ ਵਿਅਕਤੀਆਂ  ਕੋਲੋ ਪੁੱਛ-ਗਿੱਛ ਕੀਤੀ ਗਈ ਕੀ ਬੌਰੇ ਚ ਕੀ ਹੈ ਤਾਂ ਇਹਨਾਂ  ਨੇ ਕਿਹਾ ਕੀ ਇਸ  ਵਿੱਚ ਫੀਡ ਹੈ ਜਦੋ ਇਹਨਾਂ ਕੋਲੋ ਸਖਤੀ ਨਾਲ ਪੁੱਛਿਆ ਤਾਂ  ਇਕ ਕੁਇੰਟਲ 60  ਕਿੱਲੋ ਭੂੱਕੀ ਚੂਰਾ ਪੋਸਤ ਸਮੇਤ ਤਿੰਨ ਦੋਸ਼ੀ ਟਰੱਕ ਸਮੇਤ ਗਿ੍ਫਤਾਰ ਕਰ ਲਏ ਬਰਾਮਦ ਭੁੱਕੀ ਤੇ ਟਰੱਕ ਨੂੰ ਵੀ ਕਬਜ਼ੇ ਚ’ ਲੈ ਲਿਆ ਹੈ ਦੋਸ਼ੀਆ ਦੀ ਪਹਿਚਾਣ ਸਿਮਰਨਜੀਤ ਸਿੰਘ ਉਰਫ ਮੰਨੂ,ਹਰਪਾਲ ਸਿੰਘ ਭੀਲੂ,ਲਵਪ੍ਰੀਤ ਸਿੰਘ ਉਰਫ ਲਵ ਸਾਰੇ ਦੋਸ਼ੀ ਥਾਣਾ ਮਹਿਤਾ ਦੇ ਪਿੰਡਾਂ ਨਾਲ ਸਬੰਧਤ ਹਨ।
>
Have something to say? Post your comment
 

More News News

ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਕਿਸਾਨਾਂ ਦੁਆਰਾ ਪੰਜਾਬ ਬੰਦ ਦਾ ਡੱਟ ਕੇ ਸਮਰਥਨ ਸਰਕਾਰ ਤੇ ਵਿਰੋਧੀ ਪਾਰਟੀਆਂ ਦੇ ਵਿਚਕਾਰ ਫਸਿਆ ਅੰਨਦਾਤਾ ਕਿਸਾਨ ਜਮਹੂਰੀ ਅਧਿਕਾਰ ਸਭਾ,ਜਿਲਾ ਇਕਾਈ ਮਾਨਸਾ ਵੱਲੋਂ ਰੋਸ ਮਾਰਚ ਅਤੇ ਅਰਥੀ ਫੂਕ ਮੁਜਾਹਰਾ ਰਾਤ 7 ਵਜੇ ਤੋਂ ਸਵੇਰੇ 9 ਵਜੇ ਤੱਕ ਕੰਬਾਈਨਾਂ ਚਲਾਉਣ ’ਤੇ ਪਾਬੰਦੀ   किसान विरोधी ऑर्डिनेंस  के खिलाफ भी सबसे आगे होकर लड़ेंगे  :ए आर । ਪੰਜਾਬ ਦੀ ਸਰਜ਼ਮੀਨ ਨੇ 'ਮੋਦੀ ਦੇ ਨਾਪਾਕ ਇਰਾਦਿਆਂ ' ਨੂੰ ਨੇਸਤੋ ਨਾਬੂਦ ਕਰਨ ਦੀ ਸਹੁੰ ਖਾ ਲਈ : ਕਾਤਿਲ - 25 ਤਰੀਕ ਨੂੰ ਸਭ ਕੁੱਝ ਬੰਦ ਕਰਕੇ ਪੰਜਾਬ ਦੀ ਸਰਜ਼ਮੀਨ ਦੀ ਇਸ ਇਤਹਾਸਕ ਧਰੋਹਰ ਨੂੰ ਬਚਾਈਏ ਪ੍ਰਾਈਵੇਟ ਬੱਸ ਆਪ੍ਰੇਟਰ ਐਸੋਸੀਏਸ਼ਨ ਵੱਲੋਂ ਪੰਜਾਬ ਬੰਦ ਸੱਦੇ ਦੌਰਾਨ ਸਾਰੀਆਂ ਬੱਸਾਂ ਬੰਦ ਰੱਖਣ ਦਾ ਐਲਾਨ , ਕੇਂਦਰ ਸਰਕਾਰ ਸਿੱਖਿਆ ਨੂੰ ਵੀ ਡਿਜਿਟਲ ਬਣਾਉਣ ਵਿਚ ਕਰੇ ਪਹਿਲ-ਦਲਜੀਤ ਕੌਰ ਈ.ਟੀ.ਯੂ ਵਲੋਂ ਕਿਸਾਨ ਯੂਨੀਅਨਾਂ ਦੇ 25 ਸਤੰਬਰ ਦੇ ਪੰਜਾਬ ਬੰਦ ਨੂੰ ਪੂਰਨ ਸਮਰਥਨ  :- ਪੰਨੂੰ , ਲਾਹੌਰੀਆ  ਜ਼ਿਲ੍ਹੇ ਦੇ ਚਾਰੇ ਵਿਧਾਨ ਸਭਾ ਹਲਕਿਆਂ 'ਚ ਸ਼੍ਰੋਮਣੀ ਅਕਾਲੀ ਦਲ 25 ਨੂੰ ਦੇਵੇਗਾ ਰੋਸ ਧਰਨੇ-ਜਥੇਦਾਰ ਵਡਾਲਾ
-
-
-