Thursday, September 24, 2020
FOLLOW US ON

Article

ਭਾਰਤੀ ਹਕੂਮਤ ਵੱਲੋ ਯੂਆਪਾ (UAPA)ਕਾਲੇ ਕਾਨੂੰਨ ਤਹਿਤ ਸਿੱਖ ਨੌਜਵਾਨਾਂ ਤੇ ਚਲਾਏ ਜਬਰ ਜ਼ੁਲਮ ਦੇ ਖ਼ਿਲਾਫ਼ ਹਿੰਦੁਸਤਾਨ ਦੀ ਅਖੌਤੀ ਅਜ਼ਾਦੀ 15 ਅਗਸਤ ਨੂੰ ਕਾਲੇ ਦਿਵਸ ਦੇ ਤੌਰਤੇ ਭਾਰਤੀ ਕੌਸਲੇਟ ਫਰੈਕਫੋਰਟ ਅੱਗੇ ਰੋਹ ਮੁਜ਼ਾਹਰੇ ਵਿੱਚ ਸ਼ਾਮਲ ਹੋਣ ਦੀ ਅਪੀਲ ।

August 06, 2020 12:56 AM
ਗੁਰਚਰਨ ਸਿੰਘ ਗੋਰਾਇਆ ਜਰਮਨੀ

ਭਾਰਤੀ ਹਕੂਮਤ ਵੱਲੋ ਯੂਆਪਾ (UAPA)ਕਾਲੇ ਕਾਨੂੰਨ ਤਹਿਤ ਸਿੱਖ ਨੌਜਵਾਨਾਂ ਤੇ ਚਲਾਏ ਜਬਰ ਜ਼ੁਲਮ ਦੇ ਖ਼ਿਲਾਫ਼ ਹਿੰਦੁਸਤਾਨ ਦੀ ਅਖੌਤੀ ਅਜ਼ਾਦੀ 15 ਅਗਸਤ ਨੂੰ ਕਾਲੇ ਦਿਵਸ ਦੇ ਤੌਰਤੇ ਭਾਰਤੀ ਕੌਸਲੇਟ ਫਰੈਕਫੋਰਟ ਅੱਗੇ ਰੋਹ ਮੁਜ਼ਾਹਰੇ ਵਿੱਚ ਸ਼ਾਮਲ ਹੋਣ ਦੀ ਅਪੀਲ ।

ਫਰੈਕਫੋਰਟ :— ਗੁਰਚਰਨ ਸਿੰਘ ਗੋਰਾਇਆ ਜਰਮਨੀ 

ਸਿੱਖ ਕੌਮ ਦੇ ਮਹਾਨ ਸ਼ਹੀਦਾਂ ਦੇ ਪਾਕਿ ਪਵਿੱਤਰ ਸੁਪਨੇ ਸਿੱਖ ਕੌਮ ਦੇ ਅਜ਼ਾਦ ਘਰ ਖਾਲਿਸਤਾਨ ਪ੍ਰਤੀ ਸੰਘਰਸ਼ਸ਼ੀਲ ਪੰਥ ਦਰਦੀ ਭਾਈ ਗੁਰਚਰਨ ਸਿੰਘ ਗੁਰਾਇਆ ਨੇ ਪ੍ਰੈਸ ਦੇ ਨਾ ਜਾਰੀ ਬਿਆਨ ਕਰਦਿਆਂ ਹੋਇਆ ਕਿਹਾ ਕਿ ਹਿੰਦੁਸਤਾਨ ਦੀ ਮਨੂੰਵਾਦੀ

ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ ਅਜ਼ਾਦ ਸਿੱਖ ਰਾਜ ਲਈ ਯਤਨਸ਼ੀਲ ਅਤੇ ਭਾਰਤ ਵੱਲੋਂ ਕੀਤੀਆਂ ਜਾ ਰਹੀਆਂ ਮਨੁੱਖੀ ਅਧਿਕਾਰਾਂ ਦੀਆਂ ਉਲੰਘਣਾ ਨੂੰ ਦੁਨੀਆਂ ਸਾਹਮਣੇ ਉਜਾਗਰ ਕਰਨ ਵਾਲੇ ਨੌਂ ਸਿੱਖਾਂ ਨੂੰ 'ਅੱਤਿਵਾਦੀ' ਐਲਾਨਣਾ ਤੇ ਕਾਲੇ ਕਾਨੂੰਨ ਯੂਆਪਾ ਤਹਿਤ ਸਿੱਖਾਂ ਦੀਆਂ ਗ੍ਰਿਫ਼ਤਾਰੀਆਂ ਤੇ ਅਜ਼ਾਦੀ ਦੀ ਖਹਿਸ਼ ਰੱਖਣ ਵਾਲੇ ਸਿੱਖ ਨੌਜਵਾਨਾਂ ਨੂੰ ਡਰਾਉਣ ਤੇ ਦਹਿਸ਼ਤ ਦਾ ਮਹੌਲ ਸਿਰਜ ਕੇ ਮਨੂੰਵਾਦੀ ਹਕੂਮਤ ਤੇ ਇਸ ਦੇ ਦੂਮਛੱਲੇ ਕੈਪਟਨ ਦੀ ਕਾਂਗਰਸ ਸਰਕਾਰ ਸਾਬਤ ਕਰ ਰਿਹੀ ਹੈ ਕਿ ਭਾਰਤ ਸਰਕਾਰ ਹੱਕੀ ਮੰਗਾਂ ਲਈ ਅਵਾਜ਼ ਉਠਾਉਣ ਨੂੰ ਨਾਜਾਇਜ਼, ਗੈਰ ਜਮਹੂਰੀ ਅਤੇ ਗੈਰ ਕਾਨੂੰਨੀ ਤਰੀਕੇ ਨਾਲ ਦਬਾਉਣਾ ਚਾਹੁੰਦੀ ਹੈ । ਇਹ ਨਾਂ ਤਾਂ ਸਿਰਫ ਮੁਢਲੇ ਮੁਨੱਖੀ ਅਧਿਕਾਰਾਂ ਦਾ ਉਲੰਘਣ ਹੈ ਬਲਕਿ ਅੰਤਰਰਾਸ਼ਟਰੀ ਕਾਨੂੰਨਾਂ ਦੇ ਵੀ ਉਲਟ ਹੈ ।

ਭਾਰਤ ਸਰਕਾਰ ਵੱਲੋਂ ਆਪਣੇ ਹੱਕਾਂ ਲਈ ਅਵਾਜ਼ ਉਠਾਉਣ ਵਾਲੇ ਸਿੱਖਾਂ ਨੂੰ 'ਅੱਤਵਾਦੀ' ਗਰਦਾਨਣਾ ਕੋਈ ਨਵੀਂ ਗੱਲ ਨਹੀ ਹੈ ਬਲਕਿ ਸਮੇਂ ਸਮੇਂ ਤੇ ਸਿੱਖਾਂ ਦੇ ਅਕਸ ਨੂੰ ਦੁਨੀਆ ਵਿੱਚ ਖਰਾਬ ਕਰਨ ਲਈ ਇਹੋ ਜਿਹੇ ਹੱਥਕੰਡੇ ਵਰਤੇ ਜਾਂਦੇ ਹਨ ।

ਦਿੱਲੀ ਦੀ ਸਤਾ ਤੇ ਕਾਬਜ਼ ਭਾਰਤ ਦੀ ਬ੍ਰਾਹਮਣਵਾਦੀ ਸਰਕਾਰ ਵੱਲੋਂ ਚਾਣਕੀਆ ਨੀਤੀ ਦਾ ਮੁਜ਼ਾਹਰਾ ਕਰਦਿਆਂ ਅਜੇ ਕੁਝ ਸਮਾਂ ਪਹਿਲਾਂ ਹੀ ਇਹ ਐਲਾਨ ਕੀਤਾ ਸੀ ਕਿ ਸਿੱਖਾਂ ਦੀਆਂ ਸਾਰੀਆਂ ਕਾਲੀਆਂ ਸੂਚੀਆਂ ਖਤਮ ਕਰ ਦਿੱਤੀਆਂ ਹਨ ਤਾਂ ਫਿਰ ਹੁਣ ਇਹ ਕਾਲੀਆਂ ਸੂਚੀਆਂ ਕਿੱਥੋਂ ਆ ਗਈਆਂ ਹਨ ।

ਪਿਛਲੇ ਦਿਨਾਂ ਵਿੱਚੋਂ ਜਿਸ ਤਰ੍ਹਾਂ ਨਾਲ ਬੇਗੁਨਾਹ ਸਿੱਖਾਂ ਨੂੰ ਝੂਠੇ ਕੇਸਾਂ ਵਿੱਚ ਫਸਾਇਆ ਗਿਆ ਹੈ ਇਸ ਤੋਂ ਸਾਬਤ ਹੁੰਦਾ ਹੈ ਕਿ ਭਾਰਤ ਸਰਕਾਰ ਸਿੱਖਾਂ ਨੂੰ ਜਬਰ ਨਾਲ ਦਬਾ ਕੇ ਜੇਲ੍ਹਾਂ ਵਿੱਚ ਸਿੱਟਣ ਵਾਲੀ ਨੀਤੀ ਤੇ ਉਹਨਾਂ ਦਾ ਘਾਣ ਕਰਨ ਦੀ ਚਾਲੇ ਚੱਲ ਪਈ ਹੈ ।

ਦੁਨੀਆ ਵਿੱਚ ਸੱਚ ਅਤੇ ਝੂਠ ਦੀ ਟੱਕਰ ਹਮੇਸ਼ਾਂ ਰਹੀ ਹੈ ਅਤੇ ਗੁਰੂ ਕੇ ਸਿੱਖ ਨੇ ਹਮੇਸ਼ਾਂ ਸੱਚ ਦੇ ਰਾਹ ਤੇ ਚੱਲਣਾ ਹੈ । ਸੱਚ ਤੇ ਰਾਹ ਤੇ ਚੱਲਦਿਆਂ ਝੂਠ ਤੇ ਚੱਲਣ ਤੇ ਬਜ਼ਿੱਦ ਤਾਕਤਾਂ ਰਾਹ ਵਿੱਚ ਰੋੜੇ ਜ਼ਰੂਰ ਅਟਕਾਉਂਦੀਆਂ ਹਨ ਪਰ ਸਿੱਖ ਇਹਨਾਂ ਔਕੜਾਂ ਦੀ ਪਰਵਾਹ ਨਾ ਕਰਦਿਆਂ ਹੋਇਆਂ ਆਪਣੀ ਸੱਚ ਦੀ ਮੰਜ਼ਿਲ ਵੱਲ ਵਧਦਾ ਰਹਿੰਦਾ ਹੈ । ਮੰਨੂਵਾਦੀਆਂ ਦੀ 15 ਅਗਸਤ ਨੂੰ ਅਖੌਤੀ ਅਜ਼ਾਦੀ ਵਾਲੇ ਦਿਨ ਮਨੁੱਖੀ ਹੱਕਾਂ ਹਿੱਤਾਂ ਤੇ ਵੀਹਵੀਂ ਸਦੀ ਦੇ ਮਹਾਨ ਸ਼ਹੀਦ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਸਿੱਖਾਂ ਗਲੋ ਮਨੂੰਵਾਦੀ ਸੋਚ ਵਾਲ਼ਿਆਂ ਦੀ ਗੁਲਾਮੀ ਲਾਹਉਣ ਵਾਲੀ ਸੋਚ ਦੇ ਧਾਰਨੀ ਜਰਮਨ ਦੇ ਸਿੱਖਾਂ ਵੱਲੋ ਭਾਰਤੀ ਕੌਸਲੇਟ ਫਰੈਕਫੋਰਟ ਅੱਗੇ 13:00 ਵਜੇ ਤੋ 16:00 ਵਜੇ ਤੱਕ ਰੱਖੇ ਰੋਹ ਮੁਜ਼ਾਹਰੇ ਵਿੱਚ ਵੱਧ ਤੋ ਵੱਧ ਸ਼ਾਮਲ ਹੋ ਕੇ ਸਿੱਖ ਕੌਮ ਦੀ ਸਵੈਮਾਣ ਤੇ ਅਣਖ ਨਾਲ ਜੀਊਣ ਅਜ਼ਾਦ ਜਾ ਬਾਗ਼ੀ ਦੀ ਅਵਾਜ ਬੁਲੰਦ ਕਰੀਏ ।

Have something to say? Post your comment