Thursday, September 24, 2020
FOLLOW US ON

News

ਨਿਉਯਾਰਕ ਟਾਇਮ ਸੁਕੇਅਰ ਉੱਪਰ ਹਿੰਦੂ ਸੰਗਠਨਾਂ ਵੱਲੋਂ ਰੱਖੇ ਰਾਮ ਮੰਦਿਰ ਦੇ ਜਸ਼ਨਾਂ ਮੌਕੇ ਸਿੱਖ ਜਥੇਬੰਦੀਆਂ ਅਤੇ ਕਸ਼ਮੀਰੀਆਂ ਵੱਲੋਂ ਰੋਹ ਭਰਪੂਰ ਵਿਰੋਧ ਪਰਦਰਸ਼ਨ

August 06, 2020 01:18 PM

ਅਗਸਤ 5, 2020
ਨਿਉਯਾਰਕ ਟਾਇਮ ਸੁਕੇਅਰ ਉੱਪਰ ਹਿੰਦੂ ਸੰਗਠਨਾਂ ਵੱਲੋਂ ਰੱਖੇ ਰਾਮ ਮੰਦਿਰ ਦੇ ਜਸ਼ਨਾਂ ਮੌਕੇ ਸਿੱਖ ਜਥੇਬੰਦੀਆਂ ਅਤੇ ਕਸ਼ਮੀਰੀਆਂ ਵੱਲੋਂ ਰੋਹ ਭਰਪੂਰ ਵਿਰੋਧ ਪਰਦਰਸ਼ਨ :

ਆਪਣੇ ਸੁਭਾਅ ਮੁਤਾਬਕ ਹਿੰਦੂ ਜ਼ਹਿਨੀਅਤ ਘੱਟ ਗਿਣਤੀ ਕੌਮਾਂ ਤੇ ਜ਼ੁਲਮ ਕਰਕੇ ਸਦਾ ਖ਼ੁਸ਼ੀ ਦਾ ਪ੍ਰਗਟਾਵਾ ਨਾੱਚ ਗਾਣਾ ਕਰਕੇ ਕਰਦੀ ਆਈ ਹੈ, ਜਿਵੇਂ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰਨ ਤੋਂ ਬਾਅਦ ਕੀਤਾ ਸੀ। ਅੰਮ੍ਰਿਤਸਰ ਅਤੇ ਭਾਰਤ ਦੇ ਵੱਖ ਵੱਖ ਸ਼ਹਿਰਾਂ ਵਿੱਚ ਹਿੰਦੂ ਜ਼ਹਿਨੀਅਤ ਵੱਲੋਂ ਲੱਡੂ ਵੰਡੇ ਗਏ ਸਨ ਅਤੇ ਨਾਚ ਗਾਣੇ ਕੀਤੇ ਗਏ ਸਨ।
ਇਸੇ ਤਰਜ਼ ਦਾ ਪ੍ਰੋਗਰਾਮ ਅਯੁੱਧਿਆ ਵਿੱਚ ਰਾਮ ਮੰਦਿਰ ਦੇ ਨਿਰਮਾਣ ਦੀ ਨੀਂਹ ਪੱਥਰ ਰੱਖਣ ਦੀ ਖ਼ੁਸ਼ੀ ਵਿੱਚ ਨਿਉਯਾਰਕ ਟਾਇਮ ਸੁਕੇਅਰ ਉੱਪਰ ਹਿੰਦੂ ਸੰਗਠਨਾਂ ਵੱਲੋਂ ਪ੍ਰੋਗਰਾਮ ਰੱਖਿਆ ਗਿਆ ਸੀ।
ਪਰ ਇਸ ਖ਼ੁਸ਼ੀ ਵਿੱਚ ਖੱਟਾ ਓਦੋਂ ਪਿਆ ਜਦ ਸਿੱਖ ਜਥੇਬੰਦੀਆਂ ਤੇ ਕਸ਼ਮੀਰੀਆਂ ਨੇ ਇਸ ਗ਼ੈਰ ਮਾਨਵੀ ਕਾਰੇ ਨੂੰ ਜੱਗ ਜਾਹਿਰ ਕਰਨ ਹਿੱਤ ਅਤੇ ਏਨਾ ਵੱਲੋਂ ਮਚਾਏ ਜਾਣ ਵਾਲੇ ਹੁੜਦੁੰਗ ਨੂੰ ਠੰਡਾ ਕਰਨ ਦੇ ਲਈ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਕੀਤਾ਼। ਜਿਸ ਕਾਰਨ ਖ਼ੁਸ਼ੀ ਵਿੱਚ ਖੀਵੇ ਹੋਣ ਤੋਂ ਪਹਿਲਾਂ ਹੀ ਇਹਨਾਂ ਨਾਜ਼ੀ ਮੋਦੀ ਦੇ ਹਮਾਇਤੀਆਂ ਦੇ ਰੰਗ ਪੀਲੇ ਪੈ ਗਏ ।

ਰੋਸ ਪ੍ਰਦਰਸ਼ਨ ਨਿਉਯਾਰਕ ਦੇ ਸਮੇਂ ਮੁਤਾਬਕ 6 :00 ਸ਼ਾਮ ਤੋ 9 :00 ਵਜੇ ਸ਼ਾਮ ਤੱਕ ਚਲਿਆ । ਜਦੋਂ ਤੱਕ ਇਹ ਮੋਦੀ ਸਮਰਥਕ ਟਾਇਮ ਸੁਕੇਅਰ ਵਿੱਚ ਰਹੇ ਉਦੋਂ ਤੱਕ ਕਸ਼ਮੀਰੀ ਭਰਾਵਾਂ ਅਤੇ ਸਿੱਖ ਕਾਰਕੁੰਨਾਂ ਵੱਲੋਂ ਜ਼ੋਰਦਾਰ ਨਾਅਰੇਬਾਜੀ ਹੁੰਦੀ ਰਹੀ।
ਵੱਡੀ ਗਿਣਤੀ ਵਿੱਚ ਪੈਂਫ਼ਲਿਟ ਵੰਡੇ ਗਏ, ਹਰ ਪਾਸੇ ਖਾਲਿਸਤਾਨ ਅਤੇ ਆਜ਼ਾਦ ਕਸ਼ਮੀਰ ਦੇ ਝੰਡੇ ਝੂਲਦੇ ਰਹੇ
ਇਸ ਜ਼ਬਰਦਸਤ ਮੁਜ਼ਾਹਰੇ ਵਿੱਚ ਸਿੱਖ ਬੁਲਾਰਿਆਂ ਅਤੇ ਕਸ਼ਮੀਰੀ ਬੁਲਾਰਿਆਂ ਨੇ ਸੰਬੋਧਤ ਹੋਕੇ ਭਾਰਤੀ ਹਕੂਮਤ ਦੇ ਜਬਰ ਨੂੰ ਲੋਕਾਂ ਸਾਹਮਣੇ ਨੰਗਿਆਂ ਵੀ ਕੀਤਾ।

5 ਅਗਸਤ ਨੂੰ ਕਸ਼ਮੀਰ ਵਿੱਚ ਧਾਰਾ 370 ਨੂੰ ਤੋੜਕੇ ਸਾਰੇ ਕਸ਼ਮੀਰ ਨੂੰ ਇੱਕ ਜੇਲ੍ਹ ਬਣਾਈ ਨੂੰ ਇੱਕ ਸਾਲ ਹੋ ਗਿਆ ਹੈ।ਇਸ ਮੁਜ਼ਾਹਰੇ ਵਿੱਚ ਕਸ਼ਮੀਰੀ ਭਰਾਵਾਂ ਨਾਲ ਸਿੱਖਾਂ ਦਾ ਮੋਢੇ ਨਾਲ ਮੋਢਾ ਲਗਾਕੇ ਖੜੇ ਹੋਣਾ ਜਿੱਥੇ ਭਾਰਤੀ ਖੇਮੇ ਵਿੱਚ ਸਾੜ ਪਾਉਣ ਵਾਲਾ ਹੈ ਉੱਥੇ ਸੰਘਰਸ਼ਸ਼ੀਲ ਕਸ਼ਮੀਰੀਆਂ ਅਤੇ ਸਿੱਖਾਂ ਵਿੱਚ ਆਪਸੀ ਪਿਆਰ ਸਦਭਾਵਨਾ ਨੂੰ ਵਧਾਉਣ ਵਾਲਾ ਹੈ‌।

ਥੋੜ੍ਹੇ ਸਮੇ ਦੇ ਨੋਟਿਸ ਤੇ ਵੀ ਇਸ ਵਿਦਰੋਹ ਵਿਚ ਗਿਣਤੀ ਪੱਖੋਂ ਹਜ਼ਾਰਾਂ ਤੋਂ ਵੱਧ ਵੀਰਾਂ ਭੈਣਾਂ ਦੀ ਸ਼ਮੂਲੀਅਤ ਰਹੀ।
ਆਉਣ ਵਾਲੇ ਸਮੇਂ ਵਿੱਚ ਵੀ ਬਾਹਰਲੇ ਸਿੱਖ ਭਾਰਤੀ ਹਕੂਮਤ ਦੇ ਮਨੁੱਖਤਾ ਵਿਰੋਧੀ ਕਾਰਨਾਮਿਆ ਉੱਪਰ ਬਾਜ ਵਾਲੀ ਅੱਖ ਰੱਖ ਰਹੇ ਹਨ ਅਤੇ ਹਰ ਹਿੰਦੂਤਵੀ ਕਾਰੇ ਨੂੰ ਤਕੜੇ ਹੱਥੀ ਲਿਆ ਜਾਵੇਗਾ ॥

Himmat Singh
Coordinator(SCCEC)
646 358 7745

Have something to say? Post your comment
 

More News News

ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਕਿਸਾਨਾਂ ਦੁਆਰਾ ਪੰਜਾਬ ਬੰਦ ਦਾ ਡੱਟ ਕੇ ਸਮਰਥਨ ਸਰਕਾਰ ਤੇ ਵਿਰੋਧੀ ਪਾਰਟੀਆਂ ਦੇ ਵਿਚਕਾਰ ਫਸਿਆ ਅੰਨਦਾਤਾ ਕਿਸਾਨ ਜਮਹੂਰੀ ਅਧਿਕਾਰ ਸਭਾ,ਜਿਲਾ ਇਕਾਈ ਮਾਨਸਾ ਵੱਲੋਂ ਰੋਸ ਮਾਰਚ ਅਤੇ ਅਰਥੀ ਫੂਕ ਮੁਜਾਹਰਾ ਰਾਤ 7 ਵਜੇ ਤੋਂ ਸਵੇਰੇ 9 ਵਜੇ ਤੱਕ ਕੰਬਾਈਨਾਂ ਚਲਾਉਣ ’ਤੇ ਪਾਬੰਦੀ   किसान विरोधी ऑर्डिनेंस  के खिलाफ भी सबसे आगे होकर लड़ेंगे  :ए आर । ਪੰਜਾਬ ਦੀ ਸਰਜ਼ਮੀਨ ਨੇ 'ਮੋਦੀ ਦੇ ਨਾਪਾਕ ਇਰਾਦਿਆਂ ' ਨੂੰ ਨੇਸਤੋ ਨਾਬੂਦ ਕਰਨ ਦੀ ਸਹੁੰ ਖਾ ਲਈ : ਕਾਤਿਲ - 25 ਤਰੀਕ ਨੂੰ ਸਭ ਕੁੱਝ ਬੰਦ ਕਰਕੇ ਪੰਜਾਬ ਦੀ ਸਰਜ਼ਮੀਨ ਦੀ ਇਸ ਇਤਹਾਸਕ ਧਰੋਹਰ ਨੂੰ ਬਚਾਈਏ ਪ੍ਰਾਈਵੇਟ ਬੱਸ ਆਪ੍ਰੇਟਰ ਐਸੋਸੀਏਸ਼ਨ ਵੱਲੋਂ ਪੰਜਾਬ ਬੰਦ ਸੱਦੇ ਦੌਰਾਨ ਸਾਰੀਆਂ ਬੱਸਾਂ ਬੰਦ ਰੱਖਣ ਦਾ ਐਲਾਨ , ਕੇਂਦਰ ਸਰਕਾਰ ਸਿੱਖਿਆ ਨੂੰ ਵੀ ਡਿਜਿਟਲ ਬਣਾਉਣ ਵਿਚ ਕਰੇ ਪਹਿਲ-ਦਲਜੀਤ ਕੌਰ ਈ.ਟੀ.ਯੂ ਵਲੋਂ ਕਿਸਾਨ ਯੂਨੀਅਨਾਂ ਦੇ 25 ਸਤੰਬਰ ਦੇ ਪੰਜਾਬ ਬੰਦ ਨੂੰ ਪੂਰਨ ਸਮਰਥਨ  :- ਪੰਨੂੰ , ਲਾਹੌਰੀਆ  ਜ਼ਿਲ੍ਹੇ ਦੇ ਚਾਰੇ ਵਿਧਾਨ ਸਭਾ ਹਲਕਿਆਂ 'ਚ ਸ਼੍ਰੋਮਣੀ ਅਕਾਲੀ ਦਲ 25 ਨੂੰ ਦੇਵੇਗਾ ਰੋਸ ਧਰਨੇ-ਜਥੇਦਾਰ ਵਡਾਲਾ
-
-
-