Thursday, September 24, 2020
FOLLOW US ON

News

ਨਿਊਜ਼ੀਲੈਂਡ 'ਚ ਕਰੋਨਾ ਦੇ ਮਰੀਜ਼ਾਂ ਵਿਚ ਹੋ ਰਿਹਾ ਹੈ ਵਾਧਾ-14 ਕੇਸ ਆਏ ਨਵੇਂ-ਕੁੱਲ ਕੇਸ ਹੋ ਗਏ 36

August 13, 2020 03:00 PM

ਕਰੋਨਾ ਦਾ ਖਿਲਾਰਾ-ਫਿਕਰਾਂ 'ਚ ਮੁਲਕ ਸਾਰਾ
ਨਿਊਜ਼ੀਲੈਂਡ 'ਚ ਕਰੋਨਾ ਦੇ ਮਰੀਜ਼ਾਂ ਵਿਚ ਹੋ ਰਿਹਾ ਹੈ ਵਾਧਾ-14 ਕੇਸ ਆਏ ਨਵੇਂ-ਕੁੱਲ ਕੇਸ ਹੋ ਗਏ 36
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ 13 ਅਗਸਤ -ਨਿਊਜ਼ੀਲੈਂਡ ਦੇ ਵਿਚ ਕਰੋਨਾ ਭਾਵੇਂ 100 ਦਿਨ ਤੱਕ ਆਮ ਜਨਤਾ ਦੇ ਵਿਚ ਵੜ ਨਹੀਂ ਸਕਿਆ ਪਰ ਇਹ 102 ਦਿਨ ਪੂਰੇ ਹੁੰਦੇ ਹੀ ਇਕ ਪਰਿਵਾਰ ਦੇ 4 ਜੀਆਂ ਨੂੰ ਚਿੰਬੜਿਆ ਪਾਇਆ ਜਿਸ ਨੂੰ ਸਰਕਾਰ ਨੇ ਐਨੀ ਗੰਭੀਰਤਾ ਨਾਲ ਲਿਆ ਕਿ ਔਕਲੈਂਡ ਖੇਤਰ ਦੇ ਵਿਚ ਲੌਕਡਾਊਨ 3 ਲਗਾ ਦਿੱਤਾ ਗਿਆ ਅਤੇ ਪੂਰੇ ਦੇਸ਼ ਵਿਚ ਲੌਕਡਾਊਨ 2 ਲਾਗੂ ਕਰ ਦਿੱਤਾ ਗਿਆ। ਅੱਜ ਉਸੇ ਪਰਿਵਾਰ ਦੇ ਸੰਪਰਕ ਵਿਚ ਆਏ 13 ਹੋਰ ਲੋਕ ਕਰੋਨਾ ਪਾਜੇਟਿਵ ਪਾਏ ਗਿਏ ਹਨ ਜਿਸ ਕਰਕੇ ਕਰੋਨਾ ਦਾ ਖਿਲਾਰਾ ਇਥੇ ਪੈ ਗਿਆ ਹੈ ਅਤੇ ਪੂਰਾ ਮੁਲਕ ਫਿਕਰਾਂ ਵਿਚ ਪੈ ਗਿਆ ਹੈ। ਅੱਜ ਕੁੱਲ 14 ਕੇਸ ਆਏ ਜਿਨ੍ਹਾਂ ਵਿਚੋਂ 13 ਕਮਿਊਨਿਟੀ ਵਿਚੋਂ ਸਨ ਅਤੇ 1 ਪ੍ਰਬੰਧ ਅਧੀਨ ਚਲਦੇ ਏਕਾਂਤਵਾਸ ਵਿਚੋਂ ਸੀ। ਕਮਿਊਨਿਟੀ ਟਰਾਂਸਮਿਸ਼ਨ ਨਾਲ ਸੰਬੰਧਿਤ ਸਾਰੇ 13 ਕੇਸ ਮੈਡੀਕਲ ਸਹੂਲਤਾਂ ਵਾਲੇ ਕੁਆਰਨਟੀਨ ਵਾਲੇ ਹੋਟਲ ਵਿੱਚ ਜਾਣਗੇ। ਵਰਨਣਯੋਗ ਹੈ ਕਿ ਇਨ੍ਹਾਂ ਨਵੇਂ ਆਏ ਮਾਮਲਿਆਂ ਵਿੱਚ ਬੱਚੇ ਵੀ ਸ਼ਾਮਿਲ ਹਨ, ਜਿਨਾਂ ਵਿੱਚ ਇੱਕ ਲੜਕੀ 4 ਕੁ ਸਾਲ ਦੀ ਹੈ ਜਦੋਂ ਕਿ ਦੂਜਾ ਲੜਕਾ 9 ਕੁ ਸਾਲ ਦਾ ਹੈ। ਇੱਕ ਹੋਰ 14 ਕੁ ਸਾਲ ਦੀ ਲੜਕੀ ਹੈ ਜਿਸ ਦਾ ਪਾਜ਼ੇਟਿਵ ਟੈੱਸਟ ਆਇਆ ਹੈ, ਜਦੋਂ ਕਿ ਇੱਕ ਨੌਜਵਾਨ ਲੜਕਾ ਜੋ 19 ਸਾਲ ਦੀ ਉਮਰ ਦਾ ਹੈ ਜੋ ਨਵੇਂ ਆਏ ਮਾਮਲਿਆਂ ਵਿੱਚ ਸ਼ਾਮਿਲ ਹੈ। ਇਕ ਪਾਜੇਟਿਵ ਵਿਦਿਆਰਥੀ ਐਮ. ਆਈ. ਟੀ. ਓਟਾਰਾ ਨਾਲ ਵੀ ਸਬੰਧਿਤ ਹੈ। ਲਾਕਡਾਊਨ ਕਰਕੇ ਇਹ ਸਿਖਿਆ ਸੰਸਥਾਨ ਬੰਦ ਚੱਲ ਰਿਹਾ ਹੈ।
ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ ਕੁੱਲ ਮਿਲਾ ਕੇ 1589 ਕੰਨਫ਼ਰਮ ਅਤੇ ਪ੍ਰੋਵੈਬਲੀ ਕੇਸ ਹੀ ਹਨ। ਜਿਨ੍ਹਾਂ ਵਿੱਚੋਂ 1,239 ਕੰਨਫ਼ਰਮ ਤੇ 350 ਪ੍ਰੋਵੈਬਲੀ ਕੇਸ ਹੀ ਹਨ। ਕੋਰੋਨਾਵਾਇਰਸ ਤੋਂ ਰਿਕਵਰ ਹੋਣ ਵਾਲਿਆਂ ਦੀ ਗਿਣਤੀ ਵੱਧ ਕੇ 1531 ਹੀ ਹੈ। ਦੇਸ਼ ਵਿੱਚ ਕੋਵਿਡ -19 ਦੇ ਨਵੇਂ ਐਕਟਿਵ ਕੇਸਾਂ ਦੀ ਕੁੱਲ ਗਿਣਤੀ ਹੁਣ 36 ਹੋ ਗਈ ਹੈ। ਨਿਊਜ਼ੀਲੈਂਡ ਵਿੱਚ ਇਕ ਵਿਅਕਤੀ ਕੋਵਿਡ -19 ਨਾਲ ਹਸਪਤਾਲ ਵਿੱਚ ਦਾਖ਼ਲ ਹੈ। ਮੌਤਾਂ ਦੀ ਗਿਣਤੀ 22 ਹੀ ਹੈ।

Have something to say? Post your comment
 

More News News

ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਕਿਸਾਨਾਂ ਦੁਆਰਾ ਪੰਜਾਬ ਬੰਦ ਦਾ ਡੱਟ ਕੇ ਸਮਰਥਨ ਸਰਕਾਰ ਤੇ ਵਿਰੋਧੀ ਪਾਰਟੀਆਂ ਦੇ ਵਿਚਕਾਰ ਫਸਿਆ ਅੰਨਦਾਤਾ ਕਿਸਾਨ ਜਮਹੂਰੀ ਅਧਿਕਾਰ ਸਭਾ,ਜਿਲਾ ਇਕਾਈ ਮਾਨਸਾ ਵੱਲੋਂ ਰੋਸ ਮਾਰਚ ਅਤੇ ਅਰਥੀ ਫੂਕ ਮੁਜਾਹਰਾ ਰਾਤ 7 ਵਜੇ ਤੋਂ ਸਵੇਰੇ 9 ਵਜੇ ਤੱਕ ਕੰਬਾਈਨਾਂ ਚਲਾਉਣ ’ਤੇ ਪਾਬੰਦੀ   किसान विरोधी ऑर्डिनेंस  के खिलाफ भी सबसे आगे होकर लड़ेंगे  :ए आर । ਪੰਜਾਬ ਦੀ ਸਰਜ਼ਮੀਨ ਨੇ 'ਮੋਦੀ ਦੇ ਨਾਪਾਕ ਇਰਾਦਿਆਂ ' ਨੂੰ ਨੇਸਤੋ ਨਾਬੂਦ ਕਰਨ ਦੀ ਸਹੁੰ ਖਾ ਲਈ : ਕਾਤਿਲ - 25 ਤਰੀਕ ਨੂੰ ਸਭ ਕੁੱਝ ਬੰਦ ਕਰਕੇ ਪੰਜਾਬ ਦੀ ਸਰਜ਼ਮੀਨ ਦੀ ਇਸ ਇਤਹਾਸਕ ਧਰੋਹਰ ਨੂੰ ਬਚਾਈਏ ਪ੍ਰਾਈਵੇਟ ਬੱਸ ਆਪ੍ਰੇਟਰ ਐਸੋਸੀਏਸ਼ਨ ਵੱਲੋਂ ਪੰਜਾਬ ਬੰਦ ਸੱਦੇ ਦੌਰਾਨ ਸਾਰੀਆਂ ਬੱਸਾਂ ਬੰਦ ਰੱਖਣ ਦਾ ਐਲਾਨ , ਕੇਂਦਰ ਸਰਕਾਰ ਸਿੱਖਿਆ ਨੂੰ ਵੀ ਡਿਜਿਟਲ ਬਣਾਉਣ ਵਿਚ ਕਰੇ ਪਹਿਲ-ਦਲਜੀਤ ਕੌਰ ਈ.ਟੀ.ਯੂ ਵਲੋਂ ਕਿਸਾਨ ਯੂਨੀਅਨਾਂ ਦੇ 25 ਸਤੰਬਰ ਦੇ ਪੰਜਾਬ ਬੰਦ ਨੂੰ ਪੂਰਨ ਸਮਰਥਨ  :- ਪੰਨੂੰ , ਲਾਹੌਰੀਆ  ਜ਼ਿਲ੍ਹੇ ਦੇ ਚਾਰੇ ਵਿਧਾਨ ਸਭਾ ਹਲਕਿਆਂ 'ਚ ਸ਼੍ਰੋਮਣੀ ਅਕਾਲੀ ਦਲ 25 ਨੂੰ ਦੇਵੇਗਾ ਰੋਸ ਧਰਨੇ-ਜਥੇਦਾਰ ਵਡਾਲਾ
-
-
-