Thursday, September 24, 2020
FOLLOW US ON

Poem

ਨਸ਼ਿਆਂ ਦੇ ਕਾਰੋਬਾਰੀ"/ਜਸਵੀਰ ਸ਼ਰਮਾਂ ਦੱਦਾਹੂਰ

August 30, 2020 01:45 PM
ਨਸ਼ਿਆਂ ਦੇ ਕਾਰੋਬਾਰੀ"/ਜਸਵੀਰ ਸ਼ਰਮਾਂ ਦੱਦਾਹੂਰ

ਵੱਡੇ  ਕਾਰੋਬਾਰੀ  ਨਸ਼ਿਆਂ  ਦੇ  ਆਏ  ਅੜਿੱਕੇ,
ਕ੍ਰਿਸ਼ਨ ਤੇ ਗੌਰਵ ਅਰੋੜਾ ਓਨਾਂ ਦੇ ਨਾਮ ਹੈ ਜੀ।
ਸੱਤਰ ਅੱਸੀ ਕਰੋੜ ਮਹੀਨਾ ਸੀ ਵਪਾਰ ਕਰਦੇ,
ਬੜਾ ਮਿਆਰੀ  ਇਹ ਓਨਾਂ  ਦਾ ਕਾਮ  ਹੈ ਜੀ।
ਦੋਵੇਂ ਪਿਓ ਪੁੱਤਰ ਸੀ ਇਹ ਆਪਸ ਵਿੱਚ ਲਗਦੇ,
ਹੋਰ ਕਿਹੜੇ ੨ਪਤਾ ਨਹੀਂ ਨੰਗੇ ਵਿੱਚ ਹਮਾਮ ਹੈ ਜੀ।
ਦਿਨਕਰ ਗੁਪਤਾ ਜੀ ਹੱਥ ਬੰਨ੍ਹ ਬੇਨਤੀ ਹੈ ਇਹੇ,
ਜੱਗ ਜ਼ਾਹਿਰ ਕਰੋ ਇਸ ਸਕੈਂਡਲ ਦੇ ਲੋਕ ਤਮਾਮ ਹੈ ਜੀ।
ਹਮਦਰਦ ਕਨੇਡਾ ਵਾਲੇ ਅਖ਼ਬਾਰ ਦੀ ਖਬਰ ਹੈ ਇਹ,
ਬੜਾ ਲੰਬਾ ਚੌੜਾ ਜਾਲ ਹੈ  ਫੈਲਾਇਆ ਇਹਨਾਂ।
ਮੈਡੀਕਲ ਨਸ਼ਿਆਂ ਦੇ ਸਮਗਲਰ ਇਹ ਪਿਓ ਪੁੱਤਰ,
ਪਤਾ ਨਹੀਂ ਹੋਰ ਕੀਹਨੂੰ ਕੀਹਨੂੰ ਹੈ ਵਿੱਚ ਫਸਾਇਆ ਇਨ੍ਹਾਂ?
 
ਜਸਵੀਰ ਸ਼ਰਮਾਂ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
95691-49556
Have something to say? Post your comment