Thursday, September 24, 2020
FOLLOW US ON

Poem

ਪਰਦੇਸੀ ਦੇ ਦਿਲ ਦੀ ਆਵਾਜ਼

August 30, 2020 01:47 PM
ਪਰਦੇਸੀ ਦੇ ਦਿਲ ਦੀ ਆਵਾਜ਼ 
 
 
ਮੇਰੀ ਮਾਂ ਆਵਾਜ਼ਾ ਮਾਰਦੀ ,ਮੈ ਘਰ ਜਾਣਾ ਚਾਹੁੰਦਾ ਹਾਂ, 
ਮੈਂ ਤਰਸਿਆ ਉਹਦੇ ਹੱਥ ਦੀ ਰੋਟੀ  ਤੋ 
ਇੱਕ ਬੁਰਕੀ ਖਾਣਾ ਚਾਹੁੰਦਾ ਹਾਂ 
 
ਮੇਰਾ ਬਾਪੂ ਰੋਬ ਨਾਲ ਪੁਕਾਰ ਰਿਹਾ, 
ਉਹਦੇ ਪੈਰੀ ਹੱਥ ਲਾਉਣਾ ਚਾਹੁੰਦਾ ਹਾਂ
ਜਿਹਦੀਆ ਝਿੜਕਾਂ ਨਾਲ ਸੀ ਸਵੇਰ ਹੁੰਦੀ, 
ਇੱਕ ਵਾਰੀ ਉਹਦੀ  ਕੁੱਟ ਖਾਣਾ ਚਾਹੁੰਦਾ ਹਾਂ 
 
ਮੇਰੀ ਭੈਣ ਮੈਂਨੂੰ  ਪੁਕਾਰਦੀ, 
ਜਿਸ ਤੋ ਰੱਖੜੀ ਵਾਲੇ  ਪੈਸੇ ਖੋ ਲੈਣੇ 
ਜਿਹਦੇ ਲੜੇ ਬਿਨਾ ਚੈਨ ਨਹੀਂ ਸੀ ਆਉਂਦਾ
ਇੱਕ ਵਾਰ ਉਹਨੂੰ ਫੇਰ ਤੋ ਸਤਾਉਣਾ ਚਾਹੁੰਦਾ ਹਾਂ
 
ਮੇਰੇ ਯਾਰ ਆਵਾਜ਼ਾਂ ਮਾਰਦੇ ,
ਜਿਨਾਂ ਬਿਨਾ ਇੱਕ ਪਲ ਵੀ ਨਾ ਸੀ ਸਰਦਾ ,
ਉਨਾ ਨਾਲ ਬੈਠ ਪੱਖ ਪਾਉਣਾ ਚਾਹੁੰਦਾ ਹਾਂ, 
 
ਮੈਨੂੰ ਉਹ ਆਵਾਜ਼ਾਂ ਮਾਰਦੀ, 
ਉਹਨੂੰ ਗਲ ਨਾਲ ਲਾਉਣਾ ਚਾਹੁੰਦਾ ਹਾਂ, 
ਜਿਹਦੇ ਨਾਲ ਇਕਠੇ ਜਿਊਣ ਮਰਨ ਦਾ ਵਾਅਦਾ ਕੀਤਾ ਸੀ 
ਇੱਕ ਵਾਰ ਉਹਤੋ ਮਾਫੀ ਮੰਗਣਾ ਚਾਹੁੰਦਾ ਹਾਂ 
 
ਮੈਨੂੰ ਮੇਰਾ ਵਤਨ ਆਵਾਜ਼ਾਂ ਮਾਰਦਾ, 
ਫਿਰ ਉਥੇ ਪੈਦਾ ਹੋਣਾ ਚਾਹੁੰਦਾ ਹਾਂ, 
ਜਿਹਦੀ ਮਿੱਟੀ ਚੋ ਵੀ ਖੁਸ਼ਬੂ ਆਉਦੀ
ਇੱਕ ਵਾਰ ਉਸ ਵਤਨ ਲਈ ਕੁੱਝ ਕਰਨਾ ਚਾਹੁੰਦਾ ਹਾਂ 
 
ਪਿਰਤੀ ਸ਼ੇਰੋਂ  
ਮੋ: 98144 07342
Have something to say? Post your comment