Thursday, September 24, 2020
FOLLOW US ON

Poem

ਖੂਨਦਾਨ/ਜਤਿੰਦਰ (ਜਿਉਣਾ ਭੁੱਚੋ )

August 30, 2020 01:49 PM
ਖੂਨਦਾਨ/ਜਤਿੰਦਰ (ਜਿਉਣਾ ਭੁੱਚੋ )
 
ਕਰੋ ਰਕਤ ਨੂੰ ਦਾਨ ਤੁਸੀਂ 
ਜ਼ਿੰਦਗੀਅਾਂ ਕੋਈ ਬਚਾਓੰਗੇ,
ਅਸਲੀ ਦੁਆਵਾਂ ਰੱਬ ਦੀਆਂ 
ਤੁਸੀਂ ਫੇਰ ਹੀ ਪਾਓੰਗੇ ।
 
ਫਿੱਟੇ ਲਾਹਨਤ ਹੈ ਸਾਡੇ 
ਜੇ ਖ਼ੂਨ ਬਿਨਾਂ ਕੋਈ ਮਰਦਾ ਹੈ,
ਖੂਨਦਾਨ ਕਰ ਇਸ ਜਗ ਤੇ 
ਵੱਡੇ ਦਾਨੀ ਪੁਰਸ਼ ਕਹਾਓਂਗੇ।
 
ਹਰ ਪਲ ਰਹਿੰਦੀ ਲੋੜ ਹੈ 
ਦੁਨੀਆਂ ਤੇ ਖੂਨ ਤੁਹਾਡੇ ਦੀ ,
ਲੱਖਾਂ ਜਾਨਾਂ ਬਚਣਗੀਆਂ 
ਜੇ ਖ਼ੂਨਦਾਨ ਕਰ ਜਾਓੰਗੇ।
 
ਦੁਰਘਟਨਾ , ਬੀਮਾਰੀ 
ਜਾਂ ਹੋਵੇ ਕੋਈ ਸਰਜਰੀ,
ਜਿੰਦਗੀ ਬਣ ਕੇ ਮੌਤ ਨੂੰ 
ਪਲ ਪਲ ਤੁਸੀਂ ਹਰਾਓੰਗੇ ।
 
ਧਰਮਾਂ ਖ਼ਾਤਰ ਕਿਉਂ ਲੜਦੇ
ਇੱਕ ਦੂਜੇ ਨੂੰ ਵੱਢੀ ਜਾਂਦੇ,
ਇੱਕੋ ਰੰਗ ਲਹੂ ਦਾ ਨਿੱਕਲੂ
ਜੀਹਦਾ ਤੁਸੀਂ ਵਹਾਓੰਗੇ ।
 
ਆਪਸੀ ਤਕਰਾਰ ਨੂੰ ਛੱਡੋ
ਵੈਰ ਵਿਰੋਧ ਮੁੱਕ ਜਾਵਣਗੇ,
ਵੱਧੋ ਵੱਧ ਜੇ ਇੱਕ ਦੂਜੇ ਨੂੰ
ਇੱਕ ਦੂਜੇ ਦਾ ਖੂਨ ਚੜ੍ਹਾਓੰਗੇ ।
 
ਉੱਠੋ ਵੀਰ ਪੰਜਾਬੀਓ 
ਖੂਨਦਾਨ ਦੀ ਲਹਿਰ ਬਣਾਓ, 
ਸਭ ਤੋਂ ਵੱਡਾ ਇਹ ਦਾਨ ਹੈ ਵੀਰੋ
ਜਿਓਣੇ ਵਰਗੇ ਨੂੰ ਸਮਝਾਓਗੇ ।
 
ਜਤਿੰਦਰ (ਜਿਉਣਾ ਭੁੱਚੋ )
9501475400
Have something to say? Post your comment