Thursday, September 24, 2020
FOLLOW US ON

Poem

ਕਾਵਿ ਵਿਅੰਗ/ਮਿਸ਼ਨ ਫਤਿਹ/ਜਸਵੀਰ ਸ਼ਰਮਾਂ ਦੱਦਾਹੂਰ

August 31, 2020 01:59 PM
ਕਾਵਿ ਵਿਅੰਗ/ਮਿਸ਼ਨ ਫਤਿਹ/ਜਸਵੀਰ ਸ਼ਰਮਾਂ ਦੱਦਾਹੂਰ
 
ਮਿਸ਼ਨ   ਫਤਿਹ   ਦੀ   ਨਿਕਲੀ   ਫੂਕ   ਲੱਗੇ,
ਕੇਸ ਕਰੋਨਾ ਮਹਾਂਮਾਰੀ ਦੇ ਵੱਧ ਹੋਰ ਆਉਣ ਲੱਗੇ।
ਪਿੰਡਾਂ  ਵਿੱਚ ਟੈਸਟ  ਕਰਨ ਜਾਣ  ਜੋ ਵੀ ਟੀਮਾਂ,
ਡਾਂਗਾਂ  ਨਾਲ ਲੋਕ  ਓਨਾਂ ਨੂੰ  ਭਜਾਉਣ  ਲੱਗੇ।
ਭਾਂਤ  ਭਾਂਤ  ਦੀਆਂ ਵੀਡੀਓਜ਼  ਹੋਣ  ਵਾਇਰਲ,
ਜਿਨਾ ਨੂੰ ਵੇਖ ਵੇਖ ਕੇ ਲੋਕ ਘਬਰਾਉਣ ਲੱਗੇ।
ਸ਼ਹਿਰੀ ਐਮ ਸੀਆਂ ਨੂੰ ਨਵਾਂ ਹੈ ਹੁਕਮ ਚਾੜ੍ਹਿਆ,
ਕਰੋਨਾ ਮਰੀਜ਼ ਘਰ ਘਰ ਚੈਕ ਕਰਾਉਣ ਲੱਗੇ।
ਦਵਾਈ  ਬਣੀ  ਨਹੀਂ   ਮਰੀਜ ਨੇ  ਠੀਕ   ਹੁੰਦੇ,
ਅਸਲ ਸਚਾਈ ਦੱਸੇ ਸਰਕਾਰ ਧਿਆਨ ਦੇ ਨਾਲ।
ਤੁਹਾਡੇ ਬਿਆਨਾਂ ਦਾ ਸਦਾ ਹੀ ਸਤਿਕਾਰ ਕਰੀਏ,
ਸੀ ਐਮ ਸਾਹਿਬ ਜੀ ਕਦੇ ਆਓ ਇਹੋ ਜਿਹੇ ਬਿਆਨ ਦੇ ਨਾਲ?
 
ਜਸਵੀਰ ਸ਼ਰਮਾਂ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
95691-49556
 
Have something to say? Post your comment