Thursday, September 24, 2020
FOLLOW US ON

Poem

ਕਾਵਿ ਹਕੀਕੀ/ ਭ੍ਰਿਸ਼ਟਾਚਾਰ ਡਿੱਗ ਪਿਆ/ਜਸਵੀਰ ਸ਼ਰਮਾਂ ਦੱਦਾਹੂਰ

August 31, 2020 02:20 PM
ਕਾਵਿ ਹਕੀਕੀ/ ਭ੍ਰਿਸ਼ਟਾਚਾਰ ਡਿੱਗ ਪਿਆ/ਜਸਵੀਰ ਸ਼ਰਮਾਂ ਦੱਦਾਹੂਰ
 
ਜਿਥੇ ਪੁਲ ਬਣਦੇ ਬਾਅਦ ਚ ਤੇ ਪਹਿਲਾਂ ਨੇ ਡਿੱਗ ਪੈਂਦੇ,
ਅਸੀਂ    ਓਸ   ਦੇਸ਼   ਵਿੱਚ   ਰਹਿ   ਰਹੇ   ਹਾਂ।
ਮੱਧ ਪ੍ਰਦੇਸ਼ ਦੇ ਸਨਵਾਰਾ ਪਿੰਡ ਵਿੱਚ ਡਿੱਗਿਆ ਹੈ,
ਬਿਲਕੁਲ   ਹਕੀਕਤ   ਸੱਚ   ਕਹਿ  ਰਹੇ   ਹਾਂ।
ਸਿਰਫ਼ ਇੱਕ ਮਹੀਨਾ ਪਹਿਲਾਂ ਇਹ ਸੀ ਬਣਿਆਂ
ਖਮਿਆਜ਼ਾ ਭ੍ਰਿਸ਼ਟਾਚਾਰੀ ਦਾ ਅਸੀਂ ਸਹਿ ਰਹੇ ਹਾਂ।
ਕੀਤੀਆਂ ਆਪਣੀਆਂ ਆਪਣੇ ਮੂਹਰੇ ਆਉਂਦੀਆਂ ਨੇ,
ਦੁਨੀਆਦਾਰੀ ਤੋਂ ਤਾਅਨੇ ਵੀ ਨਿੱਤ ਸਹਿ ਰਹੇ ਹਾਂ।
ਭ੍ਰਿਸ਼ਟਾਚਾਰ ਸਿਆਸਤਦਾਨੋਂ ਤੇ ਅਫਸਰੋ ਹੋਸ਼ ਕਰਲੋ,
ਲੱਕ ਬੰਨ੍ਹਿਆਂ ਹੈ ਜਨਤਾ ਨੂੰ ਲੁੱਟਣ ਦਾ ਕਿਉਂ?
ਕੰਮ  ਕਰੋਂ  ਭਲਾਈ  ਵਾਲੇ   ਤਾਂ   ਪੂਜੂ  ਜਨਤਾ,
ਡਰ ਵਸਾ ਲਿਆ ਕੁਰਸੀ ਨੂੰ ਖੁੱਸਣ ਦਾ ਕਿਉਂ?
 
ਜਸਵੀਰ ਸ਼ਰਮਾਂ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
95691-49556
Have something to say? Post your comment