Thursday, September 24, 2020
FOLLOW US ON

Article

ਸ਼ਹੀਦ ਭਾਈ ਸਵਰਨ ਸਿੰਘ ਹਮੀਰਾ ਸਿੱਖ ਸਟੂਡੈਂਟਸ ਫੈਡਰੇਸ਼ਨ (15 ਸਤੰਬਰ ਨੂੰ 30ਵੀਂ ਬਰਸੀ ਤੇ ਵਿਸ਼ੇਸ਼ )

September 04, 2020 11:28 AM
ਸ਼ਹੀਦ ਭਾਈ ਸਵਰਨ ਸਿੰਘ ਹਮੀਰਾ ਸਿੱਖ ਸਟੂਡੈਂਟਸ ਫੈਡਰੇਸ਼ਨ (15 ਸਤੰਬਰ ਨੂੰ 30ਵੀਂ ਬਰਸੀ ਤੇ ਵਿਸ਼ੇਸ਼ )

ਸਿੱਖੀ ਦੇ ਬੂਟੇ ਨੂੰ ਦਸ ਗੁਰੂ ਸਾਹਿਬਾਨ  ਨੇ 239 ਸਾਲ ਲਾ ਕੇ ਪਾਲਿਆ ਤੇ ਇਸ ਨੂੰ ਬੇਸ਼ੁਮਾਰ ਗੁਣਾਂ ਨਾਲ ਸਿੰਜਿਆ ਕਿ ਜਦੋ ਵੀ  ਜੁਲਮ ਦਾ ਤੂਫਾਨ ਆਵੇ ਤੇ ਇਹ ਡਿੱਗੇ ਡੋਲੇ ਨਾ ਸਗੋ ਅਣਖ ਨਾਲ ਜਿਉਦਿਆ ਡੱਟ ਕੇ ਜੁਲਮ ਦਾ ਮੁਕਾਬਲਾ ਕਰੇ।ਇਹ ਹੀ ਕਾਰਨ ਹੈ ਜਦੋ ਵੀ ਜੁਲਮ ਦਾ ਤੂਫਾਨ ਉਠਦਾ ਸਿੱਖ ਚੜ੍ਹਦੀ ਕਲਾ ਵਿੱਚ ਰਹਿਕੇ ਬੇਗੈਰਤ ਦੀ ਜਿੰਦਗੀ ਨਾਲੋ ਅਣਖ ਨਾਲ ਜਿਉਣ ਨੂੰ ਤਰਜੀਹ ਦਿੰਦਾ ਤੇ ਜੁਲਮ ਵਿਰੁੱਧ ਲੜਦਿਆ ਸ਼ਹੀਦਾ ਦੀ ਕਤਾਰ ਵਿੱਚ ਸ਼ਾਮਲ ਹੋ ਜਾਦਾ। ਸਾਲ 1984 ਵਿੱਚ ਵੀ ਜੁਲਮ ਦਾ ਤੂਫਾਨ ਉਠਿਆ ਜਿਸ ਨੇ ਸਿੱਖ ਕੌਮ ਦੀ ਨਸ਼ਲਕੁਸ਼ੀ ਕਰਕੇ  ਇਸ ਨੂੰ ਖਤਮ ਕਰਨ ਦੀ ਕੋਸ਼ਿਸ ਕੀਤੀ ।ਇਸ ਜੁਲਮੀ ਤੂਫਾਨ ਨੂੰ ਰੋਕਣ ਵਾਸਤੇ ਅਣਗਿਣਤ ਸਿੱਖ ਨੌਜਵਾਨ  ਚੜ੍ਹਦੀ ਕਲਾ ਵਿੱਚ ਰਹਿਕੇ ਅਣਖ ਨਾਲ ਜਿਉਦਿਆ ਜੁਲਮ ਵਿਰੁੱਧ ਲੜਦਿਆ ਸ਼ਹੀਦੀ ਪ੍ਰਾਪਤ ਕਰ ਗਏ।ਇਹਨਾ ਸ਼ਹੀਦ ਸਿੰਘਾ ਵਿੱਚੋ ਹੀ  ਸ਼ਹੀਦ ਭਾਈ ਸਵਰਨ ਸਿੰਘ ਦਾ ਜਨਮ 15 ਅਕਤੂਬਰ 1968 ਨੂੰ ਪਿਤਾ ਸੁਰਜੀਤ ਸਿੰਘ ਤੇ ਮਾਤਾ ਜਸਬੀਰ ਕੌਰ ਦੇ ਘਰ ਪਿੰਡ ਹਮੀਰਾ ਜਿਲਾ ਕਪੂਰਥਲਾ  ਵਿਖੇ ਹੋਇਆ। ਪਰਿਵਾਰ ਵਿੱਚ ਭਾਈ ਸਵਰਨ ਸਿੰਘ ਚਾਰ ਭੈਣ ਭਰਾਵਾ ਮੁਖਤਿਆਰ ਸਿੰਘ,ਸਤਨਾਮ ਸਿੰਘ,ਸੁਖਵੰਤ ਕੌਰ,ਰਜਵੰਤ ਕੌਰ ਤੋ ਛੋਟੇ ਤੇ ਇੱਕ ਭੈਣ ਬਲਵਿੰਦਰ ਕੌਰ ਤੋ ਵੱਡੇ ਸਨ। ਸਵਰਨ ਸਿੰਘ ਦੀ ਬਚਪਨ ਸਮੇਂ ਸੋਕੜੇ ਦੀ ਬਿਮਾਰੀ ਲੱਗ ਗਈ।ਵਾਹਿਗੁਰੂ ਦੀ ਕ੍ਰਿਪਾ ਨਾਲ ਠੀਕ ਹੋਏ ਤੇ ਪੰਜ ਸਾਲ ਦੀ ਉਮਰ ਵਿੱਚ ਪਿੰਡ ਦੇ ਸਕੂਲ ਵਿੱਚ ਪੜ੍ਹਨ ਲੱਗ ਪਏ।ਛੇਵੀ ਵਿੱਚ ਪੜ੍ਹਦਿਆ ਭਾਈ ਸਵਰਨ ਸਿੰਘ ਦੀ ਫੂਡ ਵਾਲੀ ਪਾਇਪ ਬੰਦ ਹੋ ਗਈ ਤੇ 18  ਟਾਂਕਿਆ ਦਾ ਮੇਜਰ ਉਪਰੇਸ਼ਨ ਹੋਇਆ।ਸੱਤਵੀ ਤੱਕ ਦੀ ਪੜ੍ਹਾਈ ਪਿੰਡ ਦੇ ਸਕੂਲ ਤੋ ਪ੍ਰਾਪਤ ਕਰਕੇ  1983  ਵਿੱਚ ਕਪੂਰਥਲੇ ਆਈ ਟੀ ਆਈ ਸਕੂਲ਼ ਅੱਠਵੀ ਵਿੱਚ  ਦਾਖਲਾ ਲੈ ਲਿਆ। ਜੂਨ 1984 ਵਿੱਚ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਤੇ ਇੰਦਰਾ ਗਾਧੀ ਦੀ ਸਰਕਾਰ ਨੇ ਹਮਲਾ ਕਰਕੇ ਹਜਾਰਾ ਦੀ ਗਿਣਤੀ ਵਿੱਚ ਸਿੱਖ ਨੌਜਵਾਨਾ ,ਬਜੁਰਗਾ, ਬੀਬੀਆ,ਬੱਚਿਆ ਨੂੰ ਸ਼ਹੀਦ ਕਰ ਦਿੱਤਾ।ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ।ਇਸ ਜੁਲਮ ਦਾ ਸਿੱਖ ਨੌਜਵਾਨਾ ਤੇ ਬਹੁਤ ਡੂੰਗਾ ਅਸਰ ਹੋਇਆ ਤੇ ਉਹ ਸਿੱਖ ਸੰਘਰਸ਼ ਦੇ ਰਾਹ ਤੁਰ ਪਏ।ਭਾਈ ਸਵਰਨ ਸਿੰਘ ਤੇ ਵੀ ਇਸ ਜੁਲਮ ਦਾ ਬਹੁਤ ਅਸਰ ਹੋਇਆ ਤੇ ਉਹ ਛੋਟੀ ਉਮਰ ਵਿੱਚ ਹੀ ੧੯੮੪ /੮੫ ਵਿੱਚ ੧੫/੧੬ ਸਾਲ ਦੀ ਉਮਰ ਵਿੱਚ ਸਿੱਖ ਸੰਘਰਸ਼ ਨਾਲ ਜੁੜ ਗਿਆ। ਨੌਵੀ ਵਿੱਚ ਪੜ੍ਹਦੇ ਸਮੇ ਸਵਰਨ ਸਿੰਘ ਦਾ ਸਪੰਰਕ ਸ਼ਹੀਦ ਭਾਈ ਗੁਰਜੀਤ ਸਿੰਘ ਪਟਵਾਰੀ,ਸ਼ਹੀਦ ਭਾਈ ਸਤਪਾਲ ਸਿੰਘ ਢਿੱਲੋ,ਸ਼ਹੀਦ ਭਾਈ ਕੁਲਦੀਪ ਸਿੰਘ ਢਿਲਵਾਂ,ਸ਼ਹੀਦ ਭਾਈ ਰਘਬੀਰ ਸਿੰਘ ਨਿਮਾਣਾ ਨਾਲ ਹੋਇਆ ਤੇ ਇਹ ਸਿੱਖ ਸਟੂਡੈਟਸ ਫੈਡਰੇਸ਼ਨ ਦਾ ਸਰਗਰਮ ਮੈਬਰ ਬਣ ਗਿਆ ਤੇ ਫੈਡਰੇਸ਼ਨ ਦੀਆ ਸਰਗਰਮੀਆ ਵਿੱਚ ਵੱਧ ਚੜ੍ਹਕੇ ਹਿੱਸਾ ਲੈਣ ਲੱਗ ਪਿਆ। ਸਿੱਖ ਸਟੂਡੈਟਸ ਫੈਡਰੇਸ਼ਨ ਦਾ ਮੈਬਰ ਬਣ ਜਾਣਾ ਕੋਈ ਗੁਨਾਹ ਨਹੀ ਸੀ ਕਿਉਕਿ ਸਿੱਖ ਸਟੂਡੈਟਸ ਫੈਡਰੇਸ਼ਨ  ਦਾ ਮਕਸਦ ਨੌਜਵਾਨਾ ਨੂੰ ਚੰਗੀ ਸੋਚ ਤੇ ਸੇਧ ਦੇਣੀ ਸੀ ਤਾ ਜੋ ਨੌਜਵਾਨ ਵਧੀਆ ਜੀਵਨ ਜਾਚ ਦੇ ਧਾਂਰਨੀ ਹੋ ਕੇ ਸਿੱਖ ਕੌਮ ਦੀ ਅਗਵਾਈ ਕਰਨ ਵਾਲੇ ਚੰਗੇ ਲਿਡਰ ਬਣ ਸਕਣ।ਪਰ ਸਰਕਾਰ ਨੂੰ ਇਹ ਮਨਜੂਰ ਨਹੀ ਸੀ। ਉਹ ਤੇ ਚਾਹੁੰਦੀ ਸੀ ਸਿੱਖ ਉਸ ਦੇ ਰਹਿਮੋ ਕਰਮੋ ਤੇ ਪਲਣ ਤੇ ਆਪਣੇ ਹੱਕ ਭੁੱਲ ਜਾਣ।ਇਸੇ ਕਰਕੇ ਸਿੱਖਾ ਦੀ ਨਸਲਕੁਸ਼ੀ ਕੀਤੀ ਜਾ ਰਹੀ ਸੀ।ਸਿੱਖਾ ਨੂੰ ਆਪਣੀ ਅਣਖ ਮਾਰਕੇ ਜਿਉਣਾ ਮਨਜੂਰ ਨਹੀ ਸੀ ਤੇ ਉਹ ਹਰ ਹਾਲਤ ਵਿੱਚ ਜੁਲਮ ਵਿਰੁੱਧ ਲੜਨ ਲਈ ਤਿਆਰ ਹੋ ਗਏ।ਵਾਹਿਗੁਰੂ ਨੇ ਭਾਈ ਸਵਰਨ ਸਿੰਘ ਤੋ ਸੇਵਾ ਕਰਵਾਉਣੀ ਸੀ  ਇਸੇ ਕਰਕੇ ਇਨ੍ਹਾ ਬਿਮਾਰ ਰਹਿਣ ਕਰਕੇ ਵੀ ਠੀਕ ਹੋ ਗਿਆ ਤੇ ਸੇਵਾ ਵਿੱਚ ਲੱਗ ਗਿਆ।ਬਚਪਨ ਵਿੱਚ ਹੀ ਭਾਈ ਸਵਰਨ ਸਿੰਘ ਬੜਾ ਹੱਸਮੁੱਖ ਮਿਲਣਸਾਰ ਮਿਲਾਪੜਾ ਤੇ ਦਲੇਰ ਸੁਭਾਅ ਦਾ ਮਾਲਕ ਸੀ।ਉਸ ਨੂੰ ਲਿਖਣ ਤੇ ਗਾਉਣ ਦਾ ਬਹੁਤ ਸ਼ੌਕ ਸੀ।ਨੌਵੀ ਦਸਵੀ ਵਿੱਚ ਪੜ੍ਹਦਿਆ  ਵਿੱਚ ਭਾਈ ਸਵਰਨ ਸਿੰਘ ਦੀ ਕਪੂਰਥਲੇ ਨਾਕੇ ਤੇ ਡੀ ਐਸ ਪੀ ਨਾਲ ਬਹਿਸ ਹੋ ਗਈ। ਪੁਲਿਸ ਵਾਲੇ ਨਾਕੇ ਤੋ ਆਪਣੀ ਜਾਣ ਪਹਿਚਾਣ ਵਾਲਿਆ ਨੂੰ ਲੰਘਾ ਦਿੰਦੇ ਸੀ ਤੇ ਹੋਰ ਕਿਸੇ ਨੂੰ ਲੰਘਣ ਨਹੀ ਸੀ ਦਿੰਦੇ।ਸਵਰਨ ਸਿੰਘ ਕਹਿੰਦਾ ਜਾ ਤੇ ਸਾਰੇ ਇਧਰ ਦੀ ਲੰਘਣ ਜਾ ਕੋਈ ਵੀ ਨਾ ਲੰਘੇ।ਕਨੂੰਨ ਸਭ ਲਈ ਬਰਾਬਰ ਹੋਣਾ ਚਾਹੀਦਾ। ਇਸ ਦੀ ਇੱਕ ਦੋ ਵਾਰੀ ਪਹਿਲਾ ਵੀ ਬੇਇਨਸਾਫੀ ਵਿਰੁੱਧ ਡੀ ਐਸ ਪੀ ਦੇ ਬੰਦਿਆ ਨਾਲ ਬਹਿਸ ਹੋ ਚੁੱਕੀ ਸੀ।ਬਹਿਸ ਕਰਕੇ ਬਾਕੀ ਨਾਲ ਦੇ ਸਾਥੀ ਬੱਚ ਕੇ ਨਿਕਲ ਗਏ ਤੇ ਪੁਲਿਸ ਨੇ ਸਵਰਨ ਸਿੰਘ ਨੂੰ ਫੜ੍ਹ ਲਿਆ। 17 ਸਾਲ ਦੀ ਉਮਰ ਵਿੱਚ ਕਪੂਰਥਲੇ ਥਾਨੇ ਵਿੱਚ ਪੁਲਿਸ ਨੇ ਬਹੁਤ ਤਸ਼ੱਦਦ ਕੀਤਾ ਤੇ ਕਹਿੰਦੇ ਮੁਆਫੀ ਮੰਗ।ਸਵਰਨ ਸਿੰਘ ਕਹਿੰਦਾ ਕੋਈ ਗਲਤ ਕੰਮ ਨਹੀ ਕੀਤਾ ਤੇ ਮੁਆਫੀ ਕਿਉ ਮੰਗਾ। ਬਾਅਦ ਵਿੱਚ ਆਪ ਨੂੰ ਛੁਡਵਾ ਲਿਆ।ਭਾਈ ਸਵਰਨ ਸਿੰਘ ਜਿੱਥੇ ਸਟੈਡ ਲੈ ਲੈਦਾ ਸੀ ਪਿੱਛੇ ਨਹੀ ਸੀ ਹੱਟਦਾ ਇਮਾਨਦਾਰ ਤੇ ਸੱਚ ਦਾ ਪਾਧੀ ਸੀ।ਹਾਸਾ ਮਖੌਲ ਕਰਦਾ ਹੀ ਘਰ ਆਉਦਾ ਤੇ ਹਾਸਾ ਮਖੌਲ ਕਰਦਿਆ ਹੀ ਘਰੋ ਪੜ੍ਹਨ ਚਲੇ ਜਾਦਾ ਸੀ। ਸਕੂਲ ਦੇ ਪ੍ਰਿਸੀਪਲ ਨੇ ਘਰਦਿਆ ਨੂੰ ਦੱਸਿਆ ਵੀ ਕਿ ਸਵਰਨ ਦੀ ਉਮਰ ਬਹੁਤ ਛੋਟੀ ਹੈ ਪਰ ਇਸ ਦੀ ਦੋਸਤੀ ਕਾਲਜ ਦੇ ਵੱਡੇ ਮੁੰਡਿਆ ਨਾਲ ਹੈ। ਭਾਈ ਸਵਰਨ ਸਿੰਘ ਵਿੱਚ ਇਹ ਗੁਣ ਸੀ ਕਿ ਜੇ ਘਰ ਵਿੱਚ ਕੋਈ ਕੁਝ ਕਹਿੰਦਾ ਸੀ ਤੇ ਉਸ ਨੇ ਅੱਗੋ ਹੱਸੀ ਜਾਣਾ ਤੇ ਦੂਜਿਆ ਨੂੰ ਵੀ ਹੱਸਣ ਲਾ ਦੇਣਾ।

ਕਰਤਾਰਪੁਰ ਜਨਤਾ ਕਾਲਜ ਕਾਗਰਸ ਦੇ ਲਿਡਰ ਚੌਧਰੀ ਜਗਜੀਤ ਦੇ ਅੰਡਰ ਸੀ ਤੇ ਉਹ ਉੱਥੇ ਸਿੱਖ ਸਟੂਡੈਟਸ ਫੈਡਰੇਸ਼ਨ ਬਣਨ ਨਹੀ ਸੀ ਦਿੰਦਾ।ਇਥੇ ਫੈਡਰੇਸ਼ਨ ਬਣਾਉਣ ਲਈ ਭਾਈ ਸਵਰਨ ਸਿੰਘ ਨੇ ਗਿਆਰਵੀ ਵਿੱਚ ਸ਼ਹੀਦ ਭਾਈ ਕੁਲਦੀਪ ਸਿੰਘ ਢਿਲ਼ਵਾ,ਸ਼ਹੀਦ ਭਾਈ ਗੁਰਮੀਤ ਸਿੰਘ ਪਟਵਾਰੀ,ਸ਼ਹੀਦ ਭਾਈ ਰਘਬੀਰ ਸਿੰਘ ਨਿਮਾਣਾ ਤੇ ਹੋਰ ਸਿੰਘਾ ਦੇ ਕਹਿਣ ਤੇ ਐਡਮੀਸ਼ਨ ਲੈ ਲਈ।ਬਹੁਤ ਮੁਸ਼ਿਕਲਾ ਦੇ ਬਾਆਦ ਭਾਈ ਸਵਰਨ ਸਿੰਘ ਨੇ ਕਾਲਜ ਵਿੱਚ ਸਿੱਖ ਸਟੂਡੈਟ ਫੈਡਰੇਸ਼ਨ  ਦੇ ਦੋ ਯੂਨੀਟ ਕਾਇਮ ਕਰ ਦਿੱਤੇ ਇੱਕ  ਸਿੱਖ ਨੌਜਵਾਨਾ ਦਾ ਤੇ ਦੂਜਾ  ਭੈਣਾ ਦਾ ਗਰੁੱਪ।ਉਹ ਭੈਣਾ ਵੀ ਸਿੱਖ ਸੰਘਰਸ਼ ਵਿੱਚ ਵੱਧ ਚੜ੍ਹਕੇ ਹਿੱਸਾ ਲੈਣ ਲੱਗੀਆ।ਭਾਈ ਸਵਰਨ ਸਿੰਘ ਨੂੰ ਸਿੱਖ ਸਟੂਡੈਟ ਫੈਡਰੇਸ਼ਨ ਦਾ ਪ੍ਰਧਾਨ ਬਣਾ ਦਿੱਤਾ ਗਿਆ ।ਭਾਈ ਸਵਰਨ ਸਿੰਘ ਦੀ ਭੂਆ ਦਾ ਪੁੱਤਰ ਸਰਬਜੀਤ ਸਿੰਘ ਵੀ ਇਸੇ ਕਾਲਜ ਵਿੱਚ ਪੜ੍ਹਦਾ ਸੀ ਤੇ ਇਹਨਾ ਦੇ ਕੋਲ ਹੀ ਰਹਿੰਦਾ ਸੀ।ਦੋਨੇ ਭਰਾ ਇਕੱਠੇ ਕਾਲਜ ਜਾਦੇ ਤੇ ਸਿੱਖ ਸਟੂਡੈਟ ਫੈਡਰੇਸ਼ਨ ਦੀਆ ਸਰਗਰਮੀਆ ਵਿੱਚ ਵੱਧ ਚੜ੍ਹਕੇ ਹਿੱਸਾ ਲੈਦੇ।ਭਾਈ ਸਵਰਨ ਸਿੰਘ ਦੀ ਪਰਸਨੈਲਿਟੀ ਇਸ ਤਰਾਂ ਦੀ ਸੀ ਕਿ ਹਰ ਕੋਈ ਉਸ ਤੋ ਪ੍ਰਭਾਵਿਤ ਹੋ ਜਾਦਾ ਸੀ।ਉਹ ਆਪਣੇ ਆਪ ਨੂੰ ਸਿੱਖ ਸੰਘਰਸ਼ ਲਈ ਸਮਰਪਿਤ ਕਰ ਚੁੱਕਾ ਸੀ।ਪੂਰੀ ਲਗਨ ਤੇ ਮਿਹਨਤ ਨਾਲ ਕੌਮੀ ਸੰਘਰਸ਼ ਵਿੱਚ ਸੇਵਾ ਕਰਦਾ ਸੀ। ਉਸ ਟਾਇਮ ਸਿੱਖ ਸੰਘਰਸ਼ ਨੂੰ ਬਦਨਾਮ ਕਰਨ ਲਈ ਸਿੰਘਾ ਦੇ ਨਾਮ ਤੇ ਕਈ ਗਲਤ ਕੰਮ ਵੀ ਕੀਤੇ ਜਾਦੇ ਸੀ ਤਾ ਜੋ ਸਿੱਖ ਸੰਘਰਸ਼ ਨੂੰ ਢਾਹ ਲੱਗੇ।ਕਾਲਜ ਦੀ ਗੇਟ ਕੀਪਰ ਆਟੀ ਨੂੰ ਸਿੰਘਾ ਦੇ ਨਾਮ ਤੇ ਲੈਟਰ ਆਇਆ ਜਿਸ ਵਿੱਚ ਪੈਸਿਆ ਦੀ ਮੰਗ ਕੀਤੀ ਗਈ।ਸਵਰਨ ਸਿੰਘ ਨੇ ਜਦੋ ਪਤਾ ਕੀਤਾ ਤੇ ਉਹ ਗੇਟ ਕੀਪਰ ਆਟੀ ਦਾ ਰਿਸ਼ਤੇਦਾਰ ਹੀ ਨਿਕਲਿਆ।ਸਵਰਨ ਸਿੰਘ ਨੇ ਉਸ ਬੰਦੇ ਨੂੰ ਤਾੜਨਾ ਕੀਤੀ ਕਿ ਸਿੰਘਾ ਦੇ ਨਾਮ ਤੇ ਗਲਤ ਕੰਮ ਨਾ ਕਰੇ । ਉਸ ਨੇ ਪੁਲਿਸ ਕੋਲ ਸਕਾਇਤ ਕਰ ਦਿੱਤੀ ਕਿ ਸਵਰਨ ਦੇ ਖਾੜਕੂਆ ਨਾਲ ਸਬੰਧ ਹਨ। ਪੁਲਿਸ ਨੇ ਸਵਰਨ ਸਿੰਘ ਨੂੰ ਤੜਕੇ ਘਰੋ ਸੁੱਤੇ ਪਏ ਨੂੰ ਫੜ ਲਿਆ ਪਰ ਜਲਦੀ ਹੀ  ਛੁਡਾ ਲਿਆ ਗਿਆ। ਭਾਈ ਸਵਰਨ ਸਿੰਘ ਦੇ ਨਾਲ ਪੜ੍ਹਦੀਆ ਕਈ ਭੈਣਾ ਨਾਲ ਵੀ ਗੱਲ ਹੋਈ ਜਿਹਨਾ ਦਾ ਕਹਿਣਾ ਸੀ ਕਿ ਸਵਰਨ ਦੇ ਹੁੰਦਿਆ ਸਾਨੂੰ ਕੋਈ ਪ੍ਰਵਾਹ ਨਹੀ ਸੀ ਹੁੰਦੀ। ਸਾਨੂੰ ਬੜਾ ਮਾਣ ਹੁੰਦਾ ਸੀ ਸਵਰਨ ਵੀਰ ਤੇ। ਸਾਲ 1987  ਦੌਰਾਨ  ਇਕ ਖਾੜਕੂ ਸਿੰਘ ਸਵਰਨ ਸਿੰਘ ਨੂੰ ਪਸਤੌਲ ਫੜਾ ਕੇ ਗਿਆ ਜੋ ਇਸ ਨੇ ਘਰ ਦੇ ਪਿੱਛੇ ਕਮਾਦ ਵਿੱਚ ਨੱਪ ਦਿੱਤਾ।ਉੱਥੋ ਗੁਆਢੀਆਂ ਦੇ ਨੌਕਰ ਭਈਏ ਨੇ ਕੱਢ ਲਿਆ ਤੇ ਅੰਮ੍ਰਿਤਸਰ ਜਾਦਾ ਫੜਿਆ ਗਿਆ।ਉਸ ਨੇ ਭਾਈ ਸਵਰਨ ਸਿੰਘ ਦਾ ਨਾਮ ਲੈ ਦਿੱਤਾ। ੨੨ਅਕਤੂਬਰ 1987 ਨੂੰ ਦਿਵਾਲੀ ਵਾਲੇ ਦਿਨ ਅੰਮ੍ਰਿਤਸਰ ਮਾਲ ਮੰਡੀ ਦੀ ਪੁਲਿਸ ਗੁਰਮੇਲ ਬਾਈ ਦੀ ਅਗਵਾਈ ਵਿੱਚ ਭਾਈ ਸਵਰਨ ਸਿੰਘ ਦੇ ਪਿਤਾ ਜੀ ਨੂੰ ਫੜ ਕੇ ਲੈ ਗਈ ਤੇ ਬਾਅਦ ਵਿੱਚ ਸਵਰਨ ਸਿੰਘ ਨੂੰ ਪੇਸ਼ ਕਰਵਾਇਅ ਗਿਆ। ਜਿੱਥੇ ਇਸ ਨੇ ਥਾਣੇ ਵਿੱਚ ਭਈਏ  ਨੂੰ ਕੁੱਟ ਦਿੱਤਾ ਤੇ ਪੁਲਿਸ  ਸਵਰਨ ਸਿੰਘ ਨੂੰ ਬੁੱਚੜਖਾਨੇ ਸਪੈਸ਼ਲ ਇੰਨਟੈਰੋਗੇਸ਼ਨ ਸੈਟਰ ਲੈ ਗਈ।ਜਿੱਥੇ ਗਰਮ ਸਰੀਏ ,ਗਰਮ ਪਰੈਸਾ,ਕਰੰਟ ,ਘੋਟਨੇ ਲਾਏ  ਗਏ ਮਤਲਬ ਕੀ ਪੁਲਿਸ ਨੇ ਥਰਡ ਡੀਗਰੀ ਦਾ ਹਰ ਤਰੀਕਾ ਵਰਤ ਕੇ ਦੇਖਿਆ ਪਰ ਭਾਈ ਸਵਰਨ ਸਿੰਘ ਕੁਝ ਵੀ ਨਾ ਮੰਨਿਆ।ਉਸ ਟਾਈਮ ਉਸ ਦੀ ਉਮਰ 19 ਕੁ ਸਾਲ ਦੀ ਸੀ। ਪੁਲਿਸ ਨੇ ਝੂਠਾ ਕੇਸ ਪਾਇਆ ਕਿ ਦਰਬਾਰ ਸਾਹਿਬ ਵਿੱਚ ਅਕਾਲ ਤਖਤ ਸਾਹਿਬ ਜੀ ਦੇ ਸਾਹਮਣੇ ਖਾਲਿਸਤਾਨ ਦੇ ਨਾਅਰੇ ਲਾਉਦਿਆ ਅਸਲੇ ਸਮੇਤ ਫੜਿਆ।ਭਾਈ ਸਵਰਨ ਸਿੰਘ ਦੀ ਸਿਹਤ ਅਜੇ ਠੀਕ ਵੀ ਨਹੀ ਸੀ ਹੋਈ ਤੇ ਕਰਤਾਰਪੁਰ ਦੀ ਪੁਲਿਸ ਰਿਮਾਡ ਤੇ ਲੈ ਆਈ।ਜਿਸ ਨੇ ਦੋ ਝੂਠੇ ਕੇਸ ਪਾ ਦਿੱਤੇ। ਫਿਰ ਸੁਭਾਨਪੁਰ ਦੀ ਪੁਲਿਸ ਰਿਮਾਡ ਤੇ ਲੈ ਆਈ।ਸੁਭਾਨਪੁਰ ਥਾਣੇ ਵਿੱਚ ਮਾਤਾ ਜੀ ਮਿਲਣ ਗਏ ਤੇ ਮਾਤਾ ਜੀ ਪਿਆਰ ਨਾਲ ਪਿੱਠ ਤੇ ਹੱਥ ਫੇਰਨ ਤੇ ਸਵਰਨ ਸਿੰਘ ਹੱਥ ਫੜ੍ਹ ਕੇ ਪਾਸੇ ਕਰ ਦੇਵੇ ਕਿਉਕਿ ਉਸ ਦੇ ਸਾਰੇ ਸਰੀਰ ਤੇ ਜਖਮ ਸੀ।ਉਸੇ ਟਾਈਮ ਥਾਣੇਦਾਰ ਝੂਠੇ ਕੇਸ ਪਸਤੌਲ ਬਰਾਮਦੀ ਦੇ ਪੇਪਰਾ ਤੇ ਸਾਈਨ ਕਰਵਾਉਣ ਆ ਗਿਆ।ਭਾਈ ਸਵਰਨ ਸਿੰਘ ਉਸ ਨਾਲ ਬਹਿਸ ਕਰਨ ਲੱਗ ਪਿਆ ਤੇ ਕਹਿੰਦਾ "ਸਵਾਦ ਤੇ ਤਾਂ ਸੀ ਜੇ ਪਸਤੌਲ ਮੇਰੇ ਕੋਲੋ ਬਰਾਮਦ ਕਰਕੇ ਪਾਉਦਾ"।ਮਾਤਾ ਜੀ ਕਹਿੰਦੇ "ਸਵਰਨ ਅਫਸਰਾ ਨੂੰ ਇਸ ਤਰਾਂ ਨਹੀ ਬੋਲੀਦਾ"। ਸਵਰਨ ਸਿੰਘ ਕਹਿੰਦਾ "ਅਫਸਰ ਹੋਉ ਆਪਣੀ ਕੁਰਸੀ ਤੇ ਹੋਉ ਨਾਲੇ ਜੋ ਇਹਨਾ ਮੇਰਾ ਕਰਨਾ ਸੀ ਕਰ ਲਿਆ ਹੁਣ ਹੋਰ ਕੀ ਕਰ ਲੈਣਗੇ"।ਸਰਪੰਚ ਦੇ ਕਹਿਣ ਤੇ ਸਵਰਨ ਸਿੰਘ ਨੇ ਸਾਇਨ ਕਰ ਦਿੱਤੇ।ਜਦੋ ਪੁਲਿਸ ਨੇ ਭਾਈ ਸਵਰਨ ਸਿੰਘ ਨੂੰ ਜੇਲ੍ਹ ਵਿੱਚ ਛੱਡਣ ਜਾਣਾ ਸੀ ਤੇ ਪੈਸੈ ਦੇ ਕੇ ਹਮੀਰੇ ਅੱਡੇ ਉਪਰ ਰੋਕਿਆ ਕਿ ਸਾਰਾ ਪਰਿਵਾਰ ਮਿਲ ਲਵੇਗਾ। ਉਸ ਟਾਇਮ ਪਿੰਡ ਦੀ ਮਿਲ ਵਿੱਚ ਛੁੱਟੀ ਹੋਈ ਸੀ।ਜਦੋ ਉਹਨਾ ਸਾਰਿਆ ਨੂੰ ਪਤਾ ਲੱਗਾ ਕਿ ਗੱਡੀ ਵਿੱਚ ਸਵਰਨ ਸਿੰਘ ਬੈਠਾ ਤੇ ਉਹ ਸਾਰੇ ਅੱਗੇ ਹੋਕੇ ਮਿਲੇ ਤੇ ਨਾਲੇ ਸਤਿਕਾਰ ਵਜੋ ਝੋਲੀ ਵਿੱਚ ਪੈਸੇ ਪਾਉਣ ਲੱਗ ਪਏ।ਉਥੇ ਮਹੌਲ ਬੜਾ ਭਾਵੁਕ ਹੋ ਗਿਆ। ਪੰਜ ਦੱਸ ਮਿੰਟ ਰੋਕ ਕੇ ਪੁਲਿਸ ਵਾਲੇ ਸਵਰਨ ਸਿੰਘ ਨੂੰ ਜੇਲ਼੍ਹ ਵਿੱਚ ਛੱਡ ਆਏ।ਅੰਮ੍ਰਿਤਸਰ ਜੇਲ੍ਹ ਵਿੱਚ ਜਿਹੜੇ ਸਿੰਘਾ ਦੀ ਮੁਲਾਕਾਤ ਨਹੀ ਸੀ ਹੁੰਦੀ ਉਹਨਾ ਲਈ ਸਵਰਨ ਸਿੰਘ ਨੇ ਘਰੋ ਦਸਤਾਰਾ,ਕਛਹਿਰੇ,ਸਵੈਟਰ ਜਾ ਜਿਹੜੀ ਵੀ ਚੀਜ਼ ਦੀ ਲੋੜ ਹੋਣੀ ਮੰਗਵਾ ਦੇਣੀ।ਇਸ ਤਰਾਂ  ਸੇਵਾ ਕਰਨ ਨਾਲ ਭਾਈ ਸਵਰਨ ਸਿੰਘ ਦਾ ਸਾਰੇ ਸਿੰਘਾ ਨਾਲ ਬਹੁਤ ਪਿਆਰ ਪੈ ਗਿਆ।ਪੰਜ ਛੇ ਮਹਿਨੀਆ ਬਾਅਦ ਜੇਲ੍ਹ ਵਿੱਚੋ ਜਮਾਨਤ ਤੇ ਰਿਹਾਅ ਹੋਇਆ। ਭਾਈ ਸਵਰਨ ਸਿੰਘ ਰਿਹਾਅ ਹੋਣ ਤੋ ਬਾਅਦ ਗੁਪਤ ਤੌਰ ਤੇ ਖਾਲਿਸਤਾਨ ਕਮਾਡੋ ਫੋਰਸ ਦੇ ਸਿੰਘਾ ਨਾਲ ਸੇਵਾ ਵਿੱਚ ਲੱਗ ਗਿਆ।ਸ਼ਹੀਦ ਭਾਈ ਅਵਤਾਰ ਸਿੰਘ,ਸ਼ਹੀਦ ਭਾਈ ਰਘਬੀਰ ਸਿੰਘ ਨਿਮਾਣਾ,ਸ਼ਹੀਦ ਭਾਈ ਸਤਪਾਲ ਸਿੰਘ ਢਿੱਲੋ,ਸ਼ਹੀਦ ਭਾਈ ਜਸਪਾਲ਼ ਸਿੰਘ ਪੱਡਾ,ਸ਼ਹੀਦ ਭਾਈ ਨਿਰਮਲ ਸਿੰਘ ਨਿੰਮਾ{ਛੋਟੂ},ਸ਼ਹੀਦ ਭਾਈ ਬਲਵੀਰ ਸਿੰਘ,ਸ਼ਹੀਦ ਭਾਈ ਮਨਜੀਤ ਸਿੰਘ ਫੂਲੇਵਾਲ,ਸ਼ਹੀਦ ਭਾਈ ਸੋਹਣ ਸਿੰਘ ਸੋਨੀ,ਸ਼ਹੀਦ ਭਾਈ ਸੁਰਿੰਦਰ ਸਿੰਘ ਮੱਲੇਵਾਲ,ਸ਼ਹੀਦ ਭਾਈ ਸੁਰਜੀਤ ਸਿੰਘ ਲਿਟਾ ਤੇ ਹੋਰ ਸਿੰਘਾ ਨਾਲ ਰਲ ਕੇ ਸਿੱਖ ਸੰਘਰਸ਼ ਦੀਆ ਸਰਗਰਮੀਆ ਵਿੱਚ ਹਿੱਸਾ ਪਾਉਦਾ ਰਿਹਾ। ਭਾਈ ਸਵਰਨ ਸਿੰਘ ਨੇ ਆਪਣੇ ਸਾਥੀਆ ਨਾਲ ਰਲ ਕੇ ਜਦੋ ਸ਼ਹੀਦ ਭਾਈ ਗੁਰਦੇਵ ਸਿੰਘ ਦੇਬੂ ਦੇ ਟਾਉਟ ਦਾ ਸੋਧਾ ਲਾਇਆ ਤੇ ਉਸੇ ਦਿਨ ਪੁਲਿਸ ਨੇ ਆਪ ਦੇ ਘਰ ਛਾਂਪਾ ਮਾਰਿਆ । ਆਪ ਨੂੰ ਰਿਸ਼ਵਤ ਤੇ ਫਰਮਾਇਸ ਰਾਹੀ ਕਪੂਰਥਲੇ ਸਵਰਨੇ ਘੋਟਨੇ ਕੋਲ ਪੇਸ਼ ਕਰਵਾਇਆਂ ਗਿਆ ਜਿੱਥੇ ਪੁਲਿਸ ਵੱਲੋ ਅੰਨਾ ਤਸ਼ੱਦਦ ਕੀਤਾ ਗਿਆ ਪਰ ਇਸਨੇ ਪੁਲਿਸ ਨੂੰ ਕੁਝ ਵੀ ਨਾ ਦੱਸਿਆ ।ਹਫਤੇ ਬਾਅਦ ਛੁਡਵਾ ਲਿਆ। ਮਹੀਨੇ ਦੋ ਮਹੀਨੇ ਬਾਅਦ ਹੀ ਕਿਸੇ ਨੇ ਪੁਲਿਸ ਕੋਲ ਭਾਈ ਸਵਰਨ ਸਿੰਘ ਦਾ ਨਾਮ ਲੈ ਦਿੱਤਾ ਤੇ ਫਿਰ ਰਿਸ਼ਵਤ ਦੇ ਕੇ ਪੇਸ਼ ਕਰਵਾਇਆ ਤੇ ਪੁਲਿਸ ਨੇ ਤਸ਼ੱਦਦ ਦੀ ਕੋਈ ਕਸਰ ਨਾ ਛੱਡੀ।ਜਦੋ ਆਪ ਨੇ ਬੇਹੋਸ਼ ਹੋ ਜਾਣਾ ਛੱਡ ਦੇਣਾ ਤੇ ਹੋਸ਼ ਆਉਣ ਤੇ ਫਿਰ ਸੁਰੂ ਹੋ ਜਾਣਾ।ਉਸ ਟਾਇਮ ਇੱਕ ਬਜੁਰਗ ਵੀ ਪੁਲਿਸ ਨੇ ਫੜਿਆ ਹੋਇਆ ਸੇ। ਜਿਸ ਨੇ ਬਾਅਦ ਵਿੱਚ ਪਰਿਵਾਰ ਕੋਲ ਗੱਲ ਕੀਤੀ ਕਿ ਸਵਰਨ ਬਹੁਤ ਦਲੇਰ ਤੇ ਚੜ੍ਹਦੀ ਕਲਾ ਦਾ ਸਿੰਘ ਸੀ।ਪੁਲਿਸ ਭਾਈ ਸਵਰਨ ਸਿੰਘ ਨੂੰ ਇੰਨੇ ਜਿਆਦਾ ਤਸੀਹੇ ਦਿੰਦੇ ਸੀ ਮੇਰੇ ਕੋਲੋ ਦੇਖ ਨਹੀ ਸੀ ਹੁੰਦਾ ਤੇ ਮੈ ਕਿਹਾ "ਪੁੱਤ ਜੋ ਤੈਨੂੰ ਪੁੱਛਦੇ ਦੱਸਦੇ ਮੇਰੇ ਕੋਲੋ ਤੇਰੀ ਹਾਲਤ ਦੇਖ ਨਹੀ ਹੁੰਦੀ" ਤੇ ਸਵਰਨ ਨੇ ਅੱਗੋ ਜੁਆਬ ਦਿੱਤਾ "ਬਾਪੂ ਜੀ ਜੋ ਇਹ ਮੇਰੇ ਕੋਲੋ ਪੁੱਛਣਾ ਚਾਹੁੰਦੇ ਇਸ ਜਨਮ ਵਿੱਚ ਕੀ ਅੱਗਲੇ ਜਨਮ ਵਿੱਚ ਵੀ ਨਹੀ ਪੁੱਛ ਸਕਦੇ"।ਪੁਲਿਸ ਨੇ ਵਾਰ ਵਾਰ ਫੜ੍ਹ ਕੇ ਅੰਤਾ ਦੇ ਤਸੀਹੇ ਦਿੱਤੇ ਪਰ ਭਾਈ ਸਵਰਨ ਸਿੰਘ ਨੇ ਜੁਲਮ ਅੱਗੇ ਹਾਰ ਨਹੀ ਮੰਨੀ।ਪੁਲਿਸ ਦੇ ਢਾਹੇ ਜਾਦੇ ਜੁਲਮ ਦੇ ਕਰਕੇ ਹੀ ਮਜਬੂਰ ਹੋ ਕੇ ਘਰ ਛੱਡ ਕੇ ਅਪਣੇ ਰਿਸਤੇਦਾਰਾ ਕੋਲ ਮੱਖੂ ਚਲਾ ਗਏ ।ਜਿੱਥੇ ਸ਼ਹੀਦ ਭਾਈ ਗੁਰਬਚਨ ਸਿੰਘ ਆਲਹਾ ਦੇ ਗਰੁੱਪ ਨਾਲ ਸਿੱਖ ਕੌਮ ਦੇ ਹੱਕਾ ਲਈ ਆਪਣਾ ਯੋਗਦਾਨ ਪਾਉਣ ਲੱਗਾ।ਉੱਥੇ ਵਿਚਰਦਿਆ ਹੀ ਭਾਈ ਸਵਰਨ ਸਿੰਘ ਤੇ ਨਾਲ ਦੇ ਸਾਥੀ ਕਿਸੇ ਮਿਸ਼ਨ ਤੇ ਜਾ ਰਹੇ ਸੀ ਕਿ ਪੁਲਿਸ ਦਾ ਘੇਰਾ ਪੈ ਗਿਆ ਤੇ ਕਈ ਘੰਟੇ ਜਬਰਦਸਤ ਮੁਕਾਬਲਾ ਚੱਲਿਆ ਜਿਸ ਵਿੱਚੋ ਆਪ ਬਚ ਕੇ ਨਿਕਲ ਗਏ। ਉਥੇ ਜਦੋ ਮਾਤਾ ਜੀ ਮਿਲਣ ਜਾਣਾ ਤੇ ਆਪ ਨੇ ਕਹਿਣਾ "ਬੀਬੀ ਮੈ ਤੇ ਸ਼ਹੀਦ ਹੀ ਹੋਣਾ, ਤੂੰ ਸ਼ਹੀਦ ਦੀ ਮਾਂ ਕਹਾਵੇਗੀ"।ਜਦੋ ਆਪ ਦੇ ਕਰੀਬੀ ਸਾਥੀ ਸ਼ਹੀਦ ਭਾਈ ਜੋਗਿੰਦਰ ਸਿੰਘ ਨਿੱਕੂ,ਸ਼ਹੀਦ ਭਾਈ ਅਮਰੀਕ ਸਿੰਘ,ਸ਼ਹੀਦ ਭਾਈ ਜਗਤਾਰ ਸਿੰਘ ਤੇ ਹੋਰ ਨਾਲ ਦੇ ਸਿੰਘ ਸ਼ਹੀਦ ਹੋ ਗਏ ਤੇ ਫਿਰ  1990 ਵਿੱਚ ਸ਼ਹੀਦ ਭਾਈ ਜਸਪਾਲ ਸਿੰਘ ਪਾਲੇ ਕੋਲ ਆਪਣੇ ਇਲਾਕੇ ਦੇ ਸਿੰਘਾ ਕੋਲ ਆ ਗਿਆ।ਮੱਖੂ ਦੇ ਇਲਾਕੇ ਵਿੱਚ ਵਿਚਰਦਿਆਂ ਹੋਇਆ ਭਾਈ ਸਵਰਨ ਸਿੰਘ ਸ਼ਹੀਦ ਭਾਈ ਜਸਪਾਲ ਸਿੰਘ ਪਾਲੇ ਦਾ ਵੀ ਪੂਰਾ ਸਾਥ ਦਿੰਦਾ ਸੀ।ਜਲੰਧਰ ਵਿੱਚ ਫੈਡਰੇਸ਼ਨ ਤੇ ਖਾਲਿਸਤਾਨ ਕਮਾਡੋ ਫੋਰਸ ਦੇ ਸਿੰਘਾ ਦੀ ਮੀਟਿੰਗ ਹੋਈ।ਜਿਸ ਵਿੱਚ ਕਿਸੇ ਕੰਮ ਦੀ ਜੁੰਮੇਵਾਰੀ ਭਾਈ ਸਵਰਨ ਸਿੰਘ ਨੇ ਲਈ ਤੇ ਉਸੇ ਕੰਮ ਬਾਰੇ ਜਾਣਕਾਰੀ ਇੱਕਠੀ ਕਰਨ ਲਈ ਭਾਈ ਸਵਰਨ ਸਿੰਘ ਤੇ ਇਸ ਦਾ ਸਾਥੀ ਭਾਈ ਜਸਵਿੰਦਰ ਸਿੰਘ ਜਲੰਧਰ ਡੀ.ਏ.ਵੀ. ਕਾਲਜ ਕੋਲ ਪੈਦਲ ਤੁਰੇ ਜਾਦੇ ਸੀ।ਜਿੱਥੋ ਪੁਲਿਸ ਦੇ ਟਾਉਟ ਨੇ ਮੁਖਬਰੀ ਕਰਕੇ 12 ਸਤੰਬਰ 1990  ਨੂੰ ਫੜ੍ਹਾ ਦਿੱਤਾ।ਭਾਈ ਸਵਰਨ ਸਿੰਘ ਨੇ ਸਾਈਨਾਇਡ ਦਾ ਕੈਪਸੂਲ ਖਾ ਲਿਆ ਪਰ ਉਸ ਨੇ ਅਸਰ ਨਾ ਕੀਤਾ। ਪੁਲਿਸ ਭਾਈ ਸਵਰਨ ਸਿੰਘ ਨੂੰ ਜਲੰਧਰ ੩੨ ਬਟਾਲੀਅਨ ਵਿੱਚ ਲੈ ਗਈ।ਜਿੱਥੇ ਭਾਈ ਸਵਰਨ ਸਿੰਘ ਤੇ ਅੰਨ੍ਹਾ ਤਸ਼ੱਦਦ ਕੀਤਾ ਗਿਆ।ਜਦੋ ਸਵਰਨ ਸਿੰਘ ਕੁਝ ਵੀ ਨਾ ਮੰਨਿਆ ਤੇ ਨਕੋਦਰ ਦੀ ਪੁਲਿਸ ਨੂੰ ਦੇ ਦਿੱਤਾ।ਉੱਥੇ ਉਸ ਟਾਇਮ ਇੰਨਸਪੈਕਟਰ ਚਰਨਜੀਤ ਸ਼ਰਮਾ ਸੀ ਜੋ ਬਰਗਾੜੀ ਕਾਢ ਵਿੱਚ ਵੀ ਸ਼ਾਮਲ ਸੀ। ਉਸ ਨੇ 15 ਸਤੰਬਰ 1990 ਨੂੰ ਰਾਤ ਅੱਠ ਵਜੇ ਨਕੋਦਰ ਕੋਲ ਜੀਵਨ ਨੰਗਲ ਪਿੰਡ ਦੇ ਨਹਿਰ ਦੇ ਸੂਏ ਕੋਲ ਝੂਠਾ ਪੁਲਿਸ ਮੁਕਾਬਲਾ ਬਣਾ ਸ਼ਹੀਦ ਕਰ ਦਿੱਤਾ ਤੇ ਸਵੇਰੇ ਅੱਠ ਵਜੇ ਅਣਪਛਾਤਾ ਕਹਿਕੇ ਸੰਸਕਾਰ ਵੀ ਕਰ ਦਿੱਤਾ। ਭਾਈ ਸਵਰਨ ਸਿੰਘ ਨੂੰ ਤਸੀਹੇ ਦੇਣ ਤੇ ਸ਼ਹੀਦ ਕਰਨ ਵਿੱਚ ਸ਼ਹੀਦ ਭਾਈ ਗੁਰਦੇਵ ਸਿੰਘ ਦੇਬੂ ਦੇ ਸੋਧੇ ਟਾਉਟ ਦੇ ਭਰਾ ਦਾ ਵੀ ਹੱਥ ਸੀ। ਕਿਉਕਿ ਉਹ ਉਸ ਟਾਇਮ ਜਲੰਧਰ ਥਾਣੇ ਵਿੱਚ ਹੀ ਨੌਕਰੀ ਕਰਦਾ ਸੀ। ਪਰਿਵਾਰ ਨੂੰ 16 ਸਤੰਬਰ ਸ਼ਾਮ ਨੂੰ ਫੜੇ ਜਾਣ ਦਾ ਪਤਾ ਲੱਗਾ।ਪੁਲਿਸ ਨੇ ਇੱਕ ਸਾਲ ਕੁਝ ਵੀ ਨਾ ਦੱਸਿਆ ਸਗੋ ਪੈਸੇ ਲੈ ਕੇ ਕਹਿ ਦੇਣਾ ਫਲਾਣੇ ਥਾਣੇ ਵਿੱਚ ਹੈ ਫਲਾਣੀ ਜੇਲ੍ਹ ਵਿੱਚ ਹੈ।ਪੂਰੇ ਸਾਲ ਬਾਅਦ ਦੱਸਿਆ ਕਿ ਉਸ ਨੂੰ ਇੱਕ ਝੂਠੇ ਪੁਲਿਸ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤਾ ਹੈ।ਭਾਈ ਸਵਰਨ ਸਿੰਘ ਦੀ ਨਾ ਕੋਈ ਫੋਟੋ ਤੇ ਨਾ ਹੀ ਕੱਪੜੇ ਦਿੱਤੇ ਗਏ।ਸਾਲ ਬਾਅਦ ਭੋਗ ਪਾਇਆ ਗਿਆ।ਹਰ ਸਾਲ 15  ਸਤੰਬਰ  ਨੂੰ ਸ਼ਹੀਦ ਭਾਈ ਸਵਰਨ ਸਿੰਘ ਦੀ ਬਰਸੀ ਉਹਨਾ ਦੇ ਪਿੰਡ ਹਮੀਰਾ ਵਿਖੇ ਮਨਾਈ ਜਾਦੀ ਹੈ। ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਭਾਈ ਸਵਰਨ ਸਿੰਘ ਦੀ ਕੁਰਬਾਨੀ ਨੂੰ ਕੇਸਰੀ ਪ੍ਰਣਾਮ ਕਰਦੇ ਹਾਂ।
 
ਖਾਲਿਸਤਾਨ ਜਿੰਦਾਬਾਦ- -ਲਵਸ਼ਿੰਦਰ ਸਿੰਘ ਡੱਲੇਵਾਲ , Tel-0044 7825813301 ,
Have something to say? Post your comment