Thursday, September 24, 2020
FOLLOW US ON

Poem

ਮੇਰੇ ਸਵਾਲਾਂ ਦੇ ਜਵਾਬ ਦੇਣਾ...?ਨਿਰਮਲ ਕੌਰ ਕੋਟਲਾ

September 04, 2020 07:13 PM

ਅਧਿਆਪਕ ਦਿਵਸ ਨੂੰ ਸਮਰਪਿਤ ਮੇਰੀ ਨਜ਼ਮ 

 
ਮੇਰੀ ਕਵਿਤਾ ਦਾ ਵਿਸ਼ਾ 
 
       ਮੇਰੇ ਸਵਾਲਾਂ ਦੇ ਜਵਾਬ ਦੇਣਾ...?ਨਿਰਮਲ ਕੌਰ ਕੋਟਲਾ
 
ਮਨਫੀ ਕਿਉ ਹੋ ਰਿਹਾ ਸਤਿਕਾਰ ਅਧਿਆਪਕ ਦਾ। 
ਦੱਸੋ ਕਿਉਂ ਖੁੱਸ ਗਿਆ ਅਧਿਕਾਰ ਅਧਿਆਪਕ ਦਾ। 
 
ਆਉਂਦੇ ਸੀ ਸਵੇਰੇ ਜੋ ਹੱਥ ਵਿੱਚ ਫੱਟੀ ਬਸਤਾ ਲੈ ਕੇ, 
ਕਿਵੇਂ ਟੁੱਟ ਗਿਆ ਮੋਹ ਤੇ ਪਿਆਰ ਅਧਿਆਪਕ ਦਾ। 
 
ਉਡੀਕ ਦੀ ਸੀ ਦਹਿਲੀਜ਼ ਕਦੇ ਹੱਥ ਚ' ਘੰਟੀ ਲੈ, 
ਰਿਹਾ ਨਹੀ ਕਿਉਂ ਇੰਤਜ਼ਾਰ ਅਧਿਆਪਕ ਦਾ। 
 
ਕੀ ਇਸ ਦੁਨੀਆ ਦੀ ਰਫ਼ਤਾਰ ਤੇਜ ਹੋ ਗਈ ਏ, 
ਜਾਂ ਬਦਲ ਰਿਹਾ ਹੈ ਕਿਰਦਾਰ ਅਧਿਆਪਕ ਦਾ। 
 
ਪਾਠਸ਼ਾਲ਼ਾ ਜੋ ਬੱਚਿਆਂ ਦਾ ਭਵਿੱਖ ਸੰਵਾਰਦੀ ਹੈ, 
ਕਿਉਂ ਕਰ ਰਿਹੇ ਨੇ ਵਿਉਪਾਰ ਅਧਿਆਪਕ ਦਾ । 
 
ਝਿੜਕਣਾ, ਡੰਡੇ ਮਾਰਨੇ ਗਲ਼ਤੀ ਦੀ ਸਜਾ ਦੇਣਾ
ਹੁੰਦਾ ਸੀ ਕਦੇ ਅਧਿਕਾਰ ਕਦੇ ਅਧਿਆਪਕ ਦਾ। 
 
ਉਲਝਿਆ ਰਹਿੰਦਾ ਫਜੂਲ ਦੀਆਂ ਡਾਕਾਂ ਚ'
ਵਿਹਲਡ਼ ਹੈ ਹੋ ਰਿਹ ਪ੍ਰਚਾਰ ਅਧਿਆਪਕ ਦਾ ।, 🌹
 
ਮਾਪੇ ਪਾਲਣ ਭਵਿੱਖ ਸੰਵਾਰੇ ਅਧਿਆਪਕ ਲੋਕੋ, 
ਨਿਰਮਲ਼ ਸਦਾ ਕਰੋ ਸਤਿਕਾਰ ਅਧਿਆਪਕ ਦਾ। 
 
       ਨਿਰਮਲ ਕੌਰ ਕੋਟਲਾ
Have something to say? Post your comment