Thursday, September 24, 2020
FOLLOW US ON

Poem

ਕੋਲ ਮੇਰੇ

ਕਿਰਨ ਸ਼ਾਹ ਰਚਨਾ | September 05, 2020 12:30 AM

ਕੋਲ ਮੇਰੇ

ਜਿੱਥੇ ਵੀ ਹੈ ਤੂੰ,
ਜਿਵੇਂ ਦਾ ਵੀ ਹੈ ਤੂੰ,
ਤੈਨੂੰ ਕੋਲ ਮੇਰੇ ਆਉਣਾ ਪਊ।

ਮੇਰੇ ਅੰਦਰ ਦੀ ਤਪਸ਼,
ਬਣਕੇ ਜਵਾਲਾਮੁਖੀ,
ਜਾ ਪਹੁੰਚੇਗੀ ਤੇਰੇ ਕਾਲਜੇ ,
ਤੇ ਬਣਕੇ ਭਾਂਬੜ ਅੱਗ ਲਾ ਦੇਵੇਂਗਾ,
ਜਿੱਥੇ ਵੀ ਹੈ ਤੂੰ,
ਜਿਵੇਂ ਦਾ ਵੀ ਹੈ ਤੂੰ,
ਤੈਨੂੰ ਕੋਲ ਮੇਰੇ ਆਉਣਾ ਪਊ।

ਇੱਕ ਸਦੀ ਦੋ ਸਦੀ ਪਤਾ ਨਹੀਂ,
ਕਿੰਨੀਆਂ ਸਦੀਆਂ ਬੀਤ ਗਈਆਂ,
ਤੇਰਾ ਇੰਤਰਾਜ਼ ਕਰਦੇ,
ਨਿਖਾਰਦੀ ਹਾਂ ਮੈਂ ਮੁਹੱਬਤ ਦੀਆਂ
ਸਭ ਸੁਗਾਤਾਂ ਨੂੰ,
ਜਿੱਥੇ ਵੀ ਹੈ ਤੂੰ,
ਜਿਵੇਂ ਦਾ ਵੀ ਹੈ ਤੂੰ,
ਤੈਨੂੰ ਕੋਲ ਮੇਰੇ ਆਉਣਾ ਪਊ।

ਲੋਕ ਕਹਿੰਦੇ ਇਹ ਇੱਕੀਵੀਂ ਸਦੀ,
ਇੱਥੇ ਰੂਹ ਦੀ ਮੁਹੱਬਤ,
ਲੱਭਿਆ ਵੀ ਨਹੀਂ ਲੱਭਦੀ,
ਤੂੰ ਲੋਕਾਂ ਨੂੰ ਗ਼ਲਤ ਸਾਬਤ ਕਰ,
ਤੇ ਪ੍ਰਤ ਆ,
ਮੈਂ ਤੇਰੀ ਮੁਹੱਬਤ ਦੀ ਸ਼ਮਾ,
ਜਗ੍ਹਾ ਰੱਖਾਂਗੀ,
ਜਿੱਥੇ ਵੀ ਹੈ ਤੂੰ,
ਜਿਵੇਂ ਦਾ ਵੀ ਹੈ ਤੂੰ,
ਤੈਨੂੰ ਕੋਲ ਮੇਰੇ ਆਉਣਾ ਪਊ।

~ ਕਿਰਨ ਸ਼ਾਹ ਰਚਨਾ

Have something to say? Post your comment