Thursday, September 24, 2020
FOLLOW US ON

Poem

ਅਧਿਆਪਕ ਦਿਵਸ

ਅਮਨਦੀਪ ਕੌਰ ਜਲੰਧਰੀ | September 05, 2020 12:17 PM

ਅਧਿਆਪਕ ਦਿਵਸ

ਗੁਰੂ ਹੀ ਪੜ੍ਹਾਉਂਦਾ,ਗੁਰੂ ਹੀ ਸਮਝਾਉਂਦਾ|
ਗੁਰੂ ਹੀ ਜੀਵਨ ਦੀ ਜਾਚ ਹੈ ਸਿਖਾਉਂਦਾ|

ਗੁਰੂ ਹੁੰਦੀ ਹੈ 'ਮਾਂ','ਅਧਿਆਪਕ' ਤੇ 'ਬਾਣੀ',
ਪੂਰਨ ਗੁਰੂ ਦੀ ਮਹਿਮਾ ਕਿਸੇ ਨਾ ਜਾਣੀ|

ਗੁਰੂ ਸੱਚ,ਸਿਦਕ ਤੇ ਪਾਕ ਰੂਹਾਂ ਦਾ ਨਾਂ ਹੈ,
ਕਬੀਰ 'ਗੁਰੂ' ਦੀ ਸਭਨਾ ਤੋਂ ਉੱਚੀ ਥਾਂ ਹੈ|

ਗੁਰੂ ਦੀ ਆਗਿਆ ਦਾ ਸਤਿਕਾਰ ਜੋ ਕਰਦੇ,
ਉਸਦੀ ਰਹਿਮਤ ਨਾਲ ਮੰਜਿਲਾਂ ਨੇ ਸਰਦੇ|

ਗੁਰੂ ਹੁੰਦਾ ਬੱਚਿਆਂ ਦੀ ਜ਼ਿੰਦਗੀ ਦੀ ਪੌੜੀ,
ਵਿਦਿਆ ਦਾ ਫਲ਼ ਮਿੱਠਾ ਤੇ ਜੜ ਹੈ ਕੌੜੀ|

ਆਓ 'ਜਲੰਧਰੀ' ਗੁਰੂ ਦਿਵਸ ਮਨਾਈਏ,
ਗੁਰੂ ਦੀ ਮਾਣ-ਸਤਿਕਾਰ ਨਾਲ ਸ਼ਾਨ ਵਧਾਈਏ|

ਅਮਨਦੀਪ ਕੌਰ ਜਲੰਧਰੀ
88720-40085

Have something to say? Post your comment