Thursday, September 24, 2020
FOLLOW US ON

Article

ਅਮਲ ਕਰਨਾ '/ਸੁਖਵਿੰਦਰ ਸਿੰਘ

September 05, 2020 08:25 PM
ਅਮਲ ਕਰਨਾ '/ਸੁਖਵਿੰਦਰ ਸਿੰਘ 
 
ਲੋਕਾਂ ਵਿੱਚ ਆਮ ਤੌਰ ਉੱਤੇ ਇਹ ਆਦਤ ਵੇਖੀ ਜਾਂਦੀ ਹੈ ਕਿ ਉਹਨਾਂ ਨੂੰ ਜਿਹੜੇ ਕੰਮ ਨੂੰ ਕਰਨ ਤੋਂ ਮਨਾਹੀ ਹੁੰਦੀ ਹੈ। ਉਸ ਨੂੰ ਉਹ ਇਸ ਕੰਮ ਨੂੰ ਬੜੇ ਜੋਸ਼ ਅਤੇ ਉਤਸ਼ਾਹ ਨਾਲ ਕਰਦੇ ਹਨ। ਉਦਾਹਰਨ:- ਜਿੱਥੇ ਕਿਸੇ ਨੇ ਲਿਖਿਆ ਹੈ ਕਿ ਇੱਥੇ ਥੁੱਕਣ ਦੀ ਮਨਾਹੀ ਹੈ। ਪਰ ਫਿਰ ਵੀ ਉਹ ਆਪਣੇ ਉੱਤੇ ਅਮਲ ਨਹੀਂ ਕਰਦੇ ਅਤੇ ਉੱਥੇ ਹੀ ਥੁੱਕਣਗੇ। ਸਾਨੂੰ ਇਹ ਵੀ ਲਿਖਿਆ ਮਿਲਦਾ ਹੈ ਕਿ ਕੰਧਾਂ ਉੱਤੇ ਪੋਸਟਰ ਲਗਾਉਣਾ ਪਾਬੰਦੀ ਹੈ ਪ੍ਰੰਤੂ ਲੋਕ ਉਹੀ ਕਰਦੇ ਹਨ। ਲੋਕਾਂ ਨੂੰ ਇਹ ਵੀ ਜਾਣੂ ਕਰਵਾਇਆ ਜਾਂਦਾ ਹੈ ਕਿ ਕੂੜਾ-ਕਰਕਟ ਨੂੰ ਫੈਲਾਉਣਾ ਨਹੀਂ ਚਾਹੀਦਾ। ਲੋਕ ਫਿਰ ਵੀ ਗੰਦਗੀ ਫੈਲਾਉਣ ਵਿੱਚ ਕੋਈ ਪਰਵਾਹ ਨਹੀਂ ਕਰਦੇ। ਕੂੜੇ ਕਰਕਟ ਦੀ ਗੰਦਗੀ ਨਾਲ ਕਈ ਬਿਮਾਰੀਆਂ ਨੂੰ ਜਨਮ ਮਿਲਦਾ ਹੈ। ਕਈ ਠੀਕ ਹੀ ਆਖਦੇ ਨੇ ਕਿ ਸਫ਼ਾਈ ਰੱਖਣਾ ਬਹੁਤ ਜ਼ਰੂਰੀ ਹੈ। ਜੇਕਰ ਆਪਣੇ ਘਰਾਂ ਅਤੇ ਆਲੇ-ਦੁਆਲੇ ਦੀ ਸਫ਼ਾਈ ਰੱਖਾਂਗੇ ਤਾਂ ਅਸੀਂ ਕਈ ਬਿਮਾਰੀਆਂ ਤੋਂ ਬਚ ਸਕਦੇ ਹਾਂ। ਨਹੀਂ ਤਾਂ ਅਸੀਂ ਬਿਮਾਰੀਆਂ ਦੀ ਜਕੜ 'ਚ ਫਸ ਜਾਂਦੇ ਹਾਂ। ਅਕਸਰ ਬੱਚੇ ਬਾਹਰੋਂ ਖੇਡ ਕੁੱਦ ਕੇ ਘਰ ਵਾਪਸ ਆਉਂਦੇ ਹਨ। ਉਹ ਬਿਨਾਂ ਹੱਥ ਧੋਏ ਖਾਣ ਵਾਲੀਆਂ ਵਸਤਾਂ ਨੂੰ ਚੁੱਕ ਕੇ ਖਾਣ ਲੱਗ ਜਾਂਦੇ ਹਨ। ਜਿਹੜੇ ਕਿ ਉਹ ਬਿਮਾਰੀ ਦੀ ਲਪੇਟ 'ਚ ਜਲਦੀ ਆ ਜਾਂਦੇ ਹਨ। ਸਾਨੂੰ ਆਪਣੇ ਬੱਚਿਆਂ ਦੀ ਜ਼ਿੰਮੇਵਾਰੀ ਨੂੰ ਸਮਝਦਿਆਂ ਉਨਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਰੇਲਵੇ ਪਲੇਟਫ਼ਾਰਮ, ਪਾਰਕ, ਸੈਰ ਕਰਨ ਵਾਲੀਆਂ ਥਾਵਾਂ, ਦਫ਼ਤਰਾਂ ਤੇ ਸੜਕਾਂ ਆਦਿ ਦੇ ਆਲੇ ਦੁਆਲੇ ਕੂੜਾ ਡੰਪ ਲੱਗੇ ਹੁੰਦੇ ਹਨ, ਜਿਸ 'ਚ ਕੂੜਾ ਸੁੱਟਣ ਲਈ ਉੱਥੇ ਲਗਾਏ ਜਾਂਦੇ ਹਨ। ਇਹਨਾਂ 'ਚ ਕੂੜਾ ਕਰਕਟ ਪਾਉਣ ਲਈ ਇਨਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਤਾਂ ਜੋ ਆਲੇ ਦੁਆਲੇ ਦੀ ਸਫ਼ਾਈ ਰੱਖੀ ਜਾਵੇ। ਫਿਰ ਵੀ ਲੋਕ ਕੂੜਾ ਡੰਪਾਂ ਨੂੰ ਅਣਦੇਖਿਆ ਕਰਕੇ ਕਾਗ਼ਜ਼ ਆਦਿ ਜ਼ਮੀਨ 'ਤੇ ਸੁੱਟ ਦਿੰਦੇ ਹਨ। ਗਲੀ, ਸੜਕਾਂ ਅਤੇ ਕਿਸੇ ਖ਼ਾਲੀ ਪਲਾਟ 'ਚ ਕੂੜਾ ਨਾ ਸੁੱਟਣ ਦਾ ਨੋਟਿਸ ਲਿਖਿਆ ਹੁੰਦਾ ਹੈ, ਜਿਸ ਉੱਤੇ ਲਿਖਿਆ ਹੁੰਦਾ ਹੈ ਕਿ ਕੂੜਾ ਸੁੱਟਣ ਵਾਲੇ ਨੂੰ ਜੁਰਮਾਨਾ ਪਰ ਨੋਟਿਸ ਨੂੰ ਅਣਗੌਲਿਆ ਕਰਦਿਆਂ ਆਪਣੀ ਮਨ-ਮਰਜ਼ੀ ਕੀਤੀ ਜਾਂਦੀ ਹੈ। ਜਿਸ ਨਾਲ ਆਲੇ ਦੁਆਲੇ ਦੇ ਘਰਾਂ 'ਚ ਬਿਮਾਰੀਆਂ ਫੈਲਣ ਦਾ ਡਰ ਬਣ ਜਾਂਦਾ ਏ। ਕਈ ਦੇਸ਼ਾਂ 'ਚ ਬਣਾਏ ਨਿਯਮਾਂ ਮੁਤਾਬਿਕ ਲੋਕ ਆਪਣਾ ਜੀਵਨ ਬਤੀਤ ਕਰਦੇ ਹਨ। ਸਾਡੇ ਦੇਸ਼ ਵਿੱਚ ਅਜਿਹੇ ਲੋਕਾਂ ਦੀ ਘਾਟ ਨਹੀਂ ਜਿਹੜੇ ਸਰਕਾਰ ਵਲੋਂ ਬਣਾਏ ਨਿਯਮਾਂ ਦੀ ਉਲੰਘਣਾ ਕਰਕੇ ਕਾਨੂੰਨ ਤੋੜ ਦਿੰਦੇ ਹਨ ਜਿਵੇਂ ਕਿ ਸਾਫ਼-ਸਾਫ਼ ਸ਼ਬਦਾਂ 'ਚ ਬੋਰਡ 'ਤੇ ਲਿਖ ਕੇ ਜਨਤਾ ਨੂੰ ਬਰਜਿਆ ਜਾਂਦਾ ਹੈ ਕਿ ਇੱਥੇ ਵਹੀਕਲ ਖੜਾਉਣਾ ਮਨਾਂ ਹੈ। ਫਿਰ ਵੀ ਲੋਕ ਉਸ ਉੱਤੇ ਅਮਲ ਕਰਨ ਦੀ ਬਜਾਏ ਆਪਣੇ ਵਾਹਨ ਉੱਥੇ ਹੀ ਖੜਾਉਣ ਦੀ ਕੋਸ਼ਿਸ਼ ਕਰਦੇ ਹਨ। ਜਿੱਥੇ ਵਹੀਕਲ ਖੜਾਉਣ ਲਈ ਮਨਾਹੀ ਹੁੰਦੀ ਹੈ। ਲੋਕ ਆਪਣੇ ਵਹੀਕਲ ਸੜਕਾਂ 'ਤੇ ਹੀ ਖੜੇ ਕਰਦੇ ਹਨ। ਜਿਵੇਂ ਕਿ ਮੋਟਰਸਾਈਕਲ, ਸਕੂਟਰ, ਕਾਰ, ਜੀਪ ਆਦਿ ਖੜੇ ਕਰ ਦਿੰਦੇ ਜਾਂਦੇ ਹਨ। ਇਸ ਨਾਲ ਸੜਕਾਂ 'ਤੇ ਆਮ ਹੀ ਜਾਮ ਲੱਗ ਜਾਂਦਾ ਏ। ਜਿਸ ਨਾਲ ਹਾਦਸਿਆਂ ਦਾ ਡਰ ਬਣ ਜਾਂਦਾ ਹੈ। ਤੇ ਲੋਕ ਪ੍ਰੇਸ਼ਾਨ ਹੁੰਦੇ ਹਨ। ਕਈ ਲੋਕ ਤਾਂ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਵੀ ਕਰ ਜਾਂਦੇ ਹਨ। ਜਿਹੜਾ ਕੀ ਸਾਨੂੰ ਅਜਿਹਾ ਨਹੀਂ ਕਰਨਾ ਚਾਹੀਦਾ। ਜੇਕਰ ਅਸੀਂ ਟਰੈਫ਼ਿਕ ਨਿਯਮਾਂ ਨੂੰ ਫੋਲੋ ਕਰੀਏ ਤਾਂ ਹਾਦਸਿਆਂ ਨੂੰ ਜਨਮ ਨਹੀਂ ਮਿਲ ਸਕੇਗਾ। ਰੇਲਵੇ ਫਾਟਕ 'ਤੇ ਵੀ ਕੁੱਝ ਅਜਿਹਾ ਹੀ ਦੇਖਣ ਨੂੰ ਮਿਲ ਸਕਦਾ ਹੈ। ਜਦੋਂ ਕੋਈ ਗੱਡੀ ਆਉਂਦੀ ਹੈ ਤਾਂ ਰੇਲਵੇ ਫਾਟਕ ਬੰਦ ਕਰ ਦਿੱਤਾ ਜਾਂਦਾ ਹੈ ਤੇ ਲੋਕ ਰੇਲਵੇ ਫਾਟਕ ਖੁੱਲਣ ਦਾ ਇੰਤਜ਼ਾਰ ਕਰਨ ਦੀ ਬਜਾਏ ਭੱਜ-ਦੌੜ ਕਰਕੇ ਰੇਲਵੇ ਲਾਈਨ ਪਾਰ ਕਰਦੇ ਹਨ। ਜਿਹੜਾ ਕਿ ਇਹ ਰਿਸਕ ਸਾਡੇ ਲਈ ਮੌਤ ਦਾ ਕਾਰਨ ਵੀ ਬਣ ਸਕਦਾ ਹੈ। ਕਈ ਵਾਰ ਫਾਟਕ ਲੱਗਣ ਸਮੇਂ ਉਲੰਘਣਾ ਕਰਨ ਸਮੇਂ ਕਈ ਹਾਦਸੇ ਵੀ ਵਾਪਰੇ ਨੇ। ਸਾਨੂੰ ਇਹ ਵੀ ਪਤਾ ਹੈ ਕਿ ਸਾਨੂੰ ਚੱਲਦੀ ਗੱਡੀ ਤੋਂ ਉੱਤਰਨਾ ਤੇ ਚੜਨਾ ਨਹੀਂ ਚਾਹੀਦਾ। ਰੇਲ ਗੱਡੀ, ਬੱਸ 'ਚ ਬੈਠੇ ਸਵਾਰ ਜਦੋਂ ਗੱਡੀ ਸਟੇਸ਼ਨ ਤੋਂ ਚੱਲਦੀ ਤੇ ਅਗਲੇ ਸਟੇਸ਼ਨ 'ਤੇ ਰੁਕਦੀ ਹੈ। ਚੱਲਦੀ ਗੱਡੀ ਉੱਤੇ ਚੜਨ ਤੇ ਹੇਠਾਂ ਉੱਤਰਨ ਲਈ ਬਹੁਤੇ ਲੋਕ ਵੇਖੇ ਜਾਂਦੇ ਹਨ। ਬੱਸਾਂ ਉੱਤੇ ਵੀ ਕਈ ਵਾਰ ਅਜਿਹਾ ਵੇਖਣ ਨੂੰ ਮਿਲਦਾ ਹੈ। ਫਿਰ ਵੀ ਲੋਕ ਉਹਨਾਂ ਨੂੰ ਅਣਗੌਲਿਆ ਕਰ ਜਾਂਦੇ ਹਨ। ਉਸ ਵੇਲੇ ਅਸੀਂ ਇਸ ਨਿਯਮ ਨੂੰ ਸਮਝਣ ਤੋਂ ਕੋਹਾਂ ਦੂਰ ਹੋ ਜਾਂਦੇ ਹਾਂ ਤੇ ਜਲਦਬਾਜ਼ੀ ਕਰਦੇ ਹਾਂ। ਜਿਹੜਾ ਕਿ ਸਾਡੇ ਲਈ ਮੌਤ ਦਾ ਖੂਹ ਵੀ ਬਣ ਸਕਦਾ ਹੈ। ਸਰਕਾਰ ਵੱਲੋਂ ਕਈ ਹੁਕਮ ਲਾਗੂ ਕੀਤੇ ਜਾਂਦੇ ਹਨ ਪਰ ਲੋਕ ਉਸ ਦੀ ਪਾਲਣਾ ਕਰਨ ਦੀ ਬਜਾਏ ਉਸ ਉੱਤੇ ਅਮਲ ਨਹੀਂ ਕਰਦੇ। ਇਸੇ ਤਰਾਂ ਹੀ ਅਜਿਹੀਆਂ ਖਾਣ-ਪੀਣ ਵਾਲੀਆਂ ਨਸ਼ੇ ਦੀਆਂ ਵਸਤੂਆਂ ਜਿਵੇਂ ਕਿ ਸ਼ਰਾਬ, ਸਿਗਰਟ, ਬੀੜੀ, ਤੰਬਾਕੂ ਆਦਿ ਹਨ। ਜਿਸ ਉੱਤੇ ਲਿਖਿਆ ਹੁੰਦਾ ਹੈ ਕਿ ਇਹ ਸਿਹਤ ਲਈ ਹਾਨੀਕਾਰਕ ਹੈ। ਪਰ ਫਿਰ ਵੀ ਮਨੁੱਖ ਉਸ ਨੂੰ ਪੜਨ ਦੇ ਬਾਵਜੂਦ ਵੀ ਉਹ ਉਸ ਚੀਜ਼ ਦਾ ਇਸਤੇਮਾਲ ਕਰਦਾ ਹੈ। ਇਹਨਾਂ ਦਾ ਉਪਯੋਗ ਕਰਕੇ ਉਹ ਆਪਣੀ ਸਿਹਤ ਬਿਗਾੜ ਬੈਠਦੇ ਹਨ ਅਤੇ ਸਾਹ, ਕੈਂਸਰ, ਦਮਾ, ਇਨਫੈਕਸ਼ਨ ਅਤੇ ਫੇਫੜਿਆਂ ਦੀ ਕੰਮ ਕਰਨ ਦੀ ਸ਼ਕਤੀ ਘੱਟ ਕਰਨ ਵਾਲੀਆਂ ਬਿਮਾਰੀਆਂ ਦਾ ਸ਼ਿਕਾਰ ਬਣ ਜਾਂਦਾ ਹੈ। ਉਪਯੋਗ ਕਰਨ ਵਾਲੇ ਪੁਰਸ਼ਾਂ ਦੀ ਗਿਣਤੀ ਇੰਨੀ ਜ਼ਿਆਦਾ ਵਧਦੀ ਜਾ ਰਹੀ ਹੈ ਕਿ ਇਸ ਦਾ ਮਾੜਾ ਪ੍ਰਭਾਵ ਅੱਜ ਦੀ ਨੌਜਵਾਨ ਪੀੜੀ ਉੱਤੇ ਬਹੁਤ ਜਲਦੀ ਹੋ ਰਿਹਾ ਹੈ। ਜਿਹੜਾ ਕਿ ਇੱਕ ਖ਼ਤਰੇ ਦੀ ਘੰਟੀ ਬਣਦੇ ਜਾ ਰਹੇ ਹਨ ਅਤੇ ਸਾਡੀ ਨੌਜਵਾਨ ਪੀੜੀ ਉੱਤੇ ਚਿੰਤਾ ਦਾ ਵਿਸ਼ਾ ਹੈ। ਜਨਤਕ ਥਾਵਾਂ 'ਤੇ ਨਸ਼ਾ ਘਟਣ ਦੀ ਬਜਾਏ ਇਹ ਬਹੁਤ ਹੀ ਜ਼ਿਆਦਾ ਹੁੰਦਾ ਜਾ ਰਿਹਾ ਹੈ। ਜਿਸ ਨਾਲ ਬਹੁਤੇ ਨੁਕਸਾਨ, ਲੜਾਈਆਂ ਤੇ ਘਰੇਲੂ ਝਗੜੇ ਹੁੰਦੇ ਹਨ। ਜੇਕਰ ਅਸੀਂ ਇਹਨਾਂ ਵਸਤਾਂ ਦਾ ਇਸਤੇਮਾਲ ਨਾ ਕਰੀਏ ਤਾਂ ਅਸੀਂ ਆਪਣੀ ਜ਼ਿੰਦਗੀ ਆਪਣੇ ਪਰਿਵਾਰ ਵਿੱਚ ਸੁਖਾਲਾ ਭਰਿਆ ਜੀਵਨ ਬਿਤਾ ਸਕਦੇ ਹਾਂ। ਇਹਨਾਂ ਬੁਰੀਆਂ ਆਦਤਾਂ ਤੋਂ ਦੂਰ ਰੱਖਣ ਲਈ ਸਾਨੂੰ ਆਪਣੇ ਬੱਚਿਆਂ ਨੂੰ ਚੰਗੀ ਵਿੱਦਿਆ ਦਿਵਾਈਏ ਕਿ ਉਹ ਇਹਨਾਂ ਮਾੜੀਆਂ ਅਲਾਮਤਾਂ ਤੋਂ ਦੂਰ ਰਹਿਣ। ਤੇ ਅੱਗੇ ਹੋਰਾਂ ਨੂੰ ਵੀ ਸੁਚੇਤ ਕਰਨ। ਇਹ ਬਰਹਿਮੀ ਦਾ ਪ੍ਰਤੀਕ ਹੈ। ਹੁਣ ਤੁਸੀਂ ਆਪਣੇ ਆਪ ਨੂੰ ਵੇਖੋ, ਮੈਂ ਸਹੀ ਕਿਹਾ ਸੀ ਨਾ ਕਿ 'ਇਸ ਨੂੰ ਨਾ ਪੜੋ'। ਪਰ ਆਦਤ ਤੁਹਾਨੂੰ ਦੁਬਾਰਾ ਫਿਰ ਮਜਬੂਰ ਕਰਦੀ ਹੈ।
 
     ਸੁਖਵਿੰਦਰ ਸਿੰਘ 
    ਮਾਨਸਾ।
Have something to say? Post your comment