Thursday, September 24, 2020
FOLLOW US ON

Poem

ਮੰਤਰੀ ਧਰਮਸੋਤ ਤੋਂ ਅਸਤੀਫੇ ਦੀ ਮੰਗ/ਜਸਵੀਰ ਸ਼ਰਮਾਂ ਦੱਦਾਹੂਰ

September 06, 2020 06:04 PM
ਮੰਤਰੀ ਧਰਮਸੋਤ ਤੋਂ ਅਸਤੀਫੇ ਦੀ ਮੰਗ/ਜਸਵੀਰ ਸ਼ਰਮਾਂ ਦੱਦਾਹੂਰ
 
ਦਲਿਤ ਵਿਦਿਆਰਥੀਆਂ ਦੇ ਵਜ਼ੀਫ਼ੇ ਦੱਸੋ ਗਏ ਕਿਥੇ?
ਪੂਰੇ  ਸੂਬੇ ਤੇ   ਦੇਸ਼  ਵਿੱਚ ਫੈਲੀ ਹੈ  ਗੱਲ ਇਹੇ।
ਅਪੋਜ਼ੀਸ਼ਨ ਪਾਰਟੀਆਂ ਧਰਨੇ ਤੇ ਮੁਜ਼ਾਹਰੇ ਕਰਦੀਆਂ ਨੇ,
ਕਹਿਣ ਸਾਡੇ ਦਿਲ ਤੇ ਕਰਗੀ ਗੱਲ ਸੱਲ ਇਹੇ।
ਜੋਰ ਸ਼ੋਰ ਨਾਲ ਮੰਤਰੀ ਦੇ ਅਸਤੀਫੇ ਦੀ ਮੰਗ ਉੱਠੀ,
ਇਸ  ਤੋਂ  ਬਿਨਾਂ  ਨਹੀਂ  ਪੈਣੀ ਗੱਲ  ਠੱਲ੍ਹ ਇਹੇ।
ਦਲਿਤ ਵਿਦਿਆਰਥੀਆਂ ਦੇ ਵਜ਼ੀਫ਼ੇ ਡਕਾਰ ਕੇ ਤੇ,
ਕਿਹੜੇ ਮਾਅਰਕੇ ਦੀ ਮਾਰੀ ਹੈ ਤੁਸੀਂ ਭੱਲ੍ਹ ਇਹੇ?
ਅਣਮਿਥੇ ਸਮੇਂ ਲਈ ਧਰਨੇ ਤੇ ਬੈਠ ਗਈ ਹੈ,
ਆਮ ਆਦਮੀ ਪਾਰਟੀ ਨਾਭੇ ਦੀ ਖਬਰ ਹੈ ਜੀ।
ਜਿਨ੍ਹਾਂ ਚਿਰ ਮੰਤਰੀ ਧਰਮਸੋਤ ਅਸਤੀਫਾ ਨਹੀਂ ਦਿੰਦਾ,
ਕਹਿਣ ਓਨਾਂ ਚਿਰ ਨਾ ਸਾਨੂੰ ਕੋਈ ਸਬਰ ਹੈ ਜੀ।
 
ਜਸਵੀਰ ਸ਼ਰਮਾਂ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
95692-49556
Have something to say? Post your comment