Thursday, September 24, 2020
FOLLOW US ON

Poem

ਗੁਰੂ ਅਧਿਆਪਕ /ਹਾਕਮ ਸਿੰਘ ਮੀਤ ਬੌਂਦਲੀ

September 06, 2020 06:05 PM
ਗੁਰੂ ਅਧਿਆਪਕ /ਹਾਕਮ ਸਿੰਘ ਮੀਤ ਬੌਂਦਲੀ
 
ਸਾਡੇ  ਪਹਿਲੇ  ਗੁਰੂ  ਅਧਿਆਪਕ ਜੀ ,,
ਸਦਾ  ਸਾਨੂੰ  ਪਾਉਂਦੇ  ਨੇ  ਸਿੱਧੇ  ਰਾਹ ।।
 
ਜੋ ਟੀਚਰਾਂ ਦੀ  ਕਦਰ  ਨਾ  ਕਰਦੇ ਨੇ ,,
ਮਾੜੀ ਸੰਗਤ ਦਾ  ਇਹੀ ਇੱਕੋ ਹੈ ਰਾਹ ।।
 
ਅਧਿਆਪਕ  ਤਾਂ  ਹਮੇਸ਼ਾ  ਰੱਬ   ਹੁੰਦਾ ,,
ਬਹੁਤਿਆਂ ਲਈ  ਇਹ ਜੱਭ  ਦਾ ਰਾਹ ।।
 
ਜਵਾਨੀ ਅੱਜ ਕੱਲ੍ਹ  ਸਾਰੀ ਬਦਲ ਗਈ ,,
ਚਾਕੂ ਛੁਰੀਆਂ  ਦਿਖਾਕੇ ਪੁੱਛਦੇ ਨੇ ਰਾਹ ।।
 
ਅਧਿਆਪਕ  ਨੂੰ  ਸਾਰੇ  ਧਮਕਾਉਂਦੇ ਨੇ ,,
ਇੱਥੇ ਸਿੱਖਿਆ ਦਾ ਕੋਈ ਫੜੇ  ਨਾ ਰਾਹ ।।
 
ਕਈ ਪਿਓ  ਦੇ  ਰੁਤਬੇ  ਦੀ ਧੌਂਸ  ਦਿਖਾ ,,
ਉਲ਼ਟਾ  ਫੜ  ਲੈਂਦੇ  ਨੇ  ਆਪਣਾ ਰਾਹ ।।
 
ਮਾੜੀ  ਦੇ  ਮੂੰਹ  ਅਧਿਆਪਕ  ਆਉਂਦਾ ,,
ਮਾਂ ਪਿਓ ਪੁੱਛਣ ਨਾ ਕਦੇ ਬੱਚੇ ਨੂੰ  ਰਾਹ ।।
 
ਸਰਕਾਰ ਨੂੰ ਵੀ ਗੱਲ ਰਾਸ ਨਾ ਆਉਂਦੀ ,,
ਟੀਚਰਾਂ ਦਾ ਘੇਰਦੀ ਹੈ ਡੰਡਾ ਲੈਕੇ ਰਾਹ ।।
 
ਸੂਈ  ਤੋਂ  ਲੈਕੇ  ਸਮੁੰਦਰੀ  ਜਹਾਜ਼   ਤੱਕ ,,
ਅਧਿਆਪਕ  ਹੀ  ਦਿਖਾਉਂਦਾ  ਹੈ  ਰਾਹ ।।
 
ਮਿਹਨਤਾਂ  ਕਰਦਾ ਤੇ  ਡਿਗਰੀਆਂ ਲੈਂਦਾ ,,
ਫਿਰ  ਅਪਣਾਉਂਦਾ  ਟੀਚਰ ਵਾਲਾ ਰਾਹ ।।
 
ਜੋ  ਅਧਿਆਪਕਾਂ  ਨੂੰ  ਠੋਕਰਾਂ  ਨੇ ਮਾਰਦੇ ,,
ਫਿਰ ਪਛਤਾਉਣਾ ਤੋਂ ਬਿਨਾਂ ਲੱਭੇ ਨਾ ਰਾਹ ।।
 
ਹਾਕਮ ਮੀਤ ਟੀਚਰ  ਨੂੰ ਕਿੰਨਾ ਨੇ ਭਾਂਵਦੇ ,,
ਤੁਹਾਡੇ ਸਾਹਮਣੇ ਸਮਾਜ ਨੇ ਕੱਢਿਆ ਰਾਹ ।।
 
      ਹਾਕਮ ਸਿੰਘ ਮੀਤ ਬੌਂਦਲੀ
    ਮੰਡੀ ਗੋਬਿੰਦਗੜ੍ਹ 5,9,2020
     91, 82880,47637
 
Have something to say? Post your comment