Thursday, September 24, 2020
FOLLOW US ON

Poem

ਹਾਏ ਮਹਿੰਗਾਈ/ਬਲਤੇਜ ਸੰਧੂ "ਬੁਰਜ ਲੱਧਾ"

September 06, 2020 06:07 PM

ਕਾਵਿ ਰੰਗ
            ਹਾਏ ਮਹਿੰਗਾਈ/ਬਲਤੇਜ ਸੰਧੂ "ਬੁਰਜ ਲੱਧਾ"

ਟਿੱਕ ਟੌਕ ਵਾਲਿਆਂ ਨੂੰ ਨੌਕਰੀਆਂ ਬੇਰੁਜ਼ਗਾਰਾਂ ਨੂੰ ਡੰਡੇ
ਸਦਕੇ ਜਾਈਏ ਸਰਕਾਰੇ ਤੇਰੇ ਕਿਆ ਨੇ ਤੇਰੇ ਫੰਡੇ
ਫਸਲ ਉਗਾਣ ਵਾਲਿਆਂ ਨੂੰ ਕੋਈ ਭਾਅ ਨਹੀਂ
ਉੰਝ ਸਭ ਤੋਂ ਮਹਿੰਗੇ ਭਾਅ ਮਿਲਦੇ ਨੇ ਗੰਡੇ
ਸੰਡੇ ਹੋ ਜਾ ਫਿਰ ਮੰਡੇ
ਹਾਏ ਮਹਿੰਗਾਈ ਹਾਏ ਮਹਿੰਗਾਈ
ਲੋਕ ਨੇ ਹਾਉਂਕੇ ਭਰਦੇ ਠੰਡੇ,,,,
ਵੇਖੋ ਲੋਕੋ ਦੇਸ਼ ਮੇਰੇ ਦਾ ਕੀ ਹਾਲ ਹੋ ਗਿਆ
ਗਰੀਬ ਲਈ ਢਿੱਡ ਭਰਨ ਦਾ ਵੱਡਾ ਸਵਾਲ ਹੋ ਗਿਆ
ਸਿਸਟਮ ਦੇਸ਼ ਦਾ ਬੀਮਾਰ ਹੋ ਗਿਆ
ਕਰੋੜਾਂ ਰੁਪਈਆਂ ਦੇਸ਼ ਦਾ ਹੜੱਪ ਇੱਕ ਮਾਲੀਆ ਫਰਾਰ ਹੋ ਗਿਆ
ਲੋਕ ਵੇਹਲੇ ਪਾਰਟੀਆਂ ਦੇ ਚੁੱਕੀ ਫਿਰਦੇ ਨੇ ਝੰਡੇ।
ਸੰਡੇ ਹੋ ਜਾ ਮੰਡੇ
ਹਾਏ ਮਹਿੰਗਾਈ ਹਾਏ ਮਹਿੰਗਾਈ
ਲੋਕ ਨੇ ਹਾਉਂਕੇ ਭਰਦੇ ਠੰਡੇ, ,,
ਮੂਲ ਤੋਂ ਵਧਿਆ ਸਾਹੂਕਾਰ ਛੱਡ ਦਾ ਕਦੇ ਵਿਆਜ਼ ਨਹੀਂ
ਹੱਟਦਾ ਕੋਈ ਵੀ ਨਹੀਂ ਉੰਝ ਕਹਿੰਦੇ ਲੈਣਾ ਅਸੀਂ ਦਾਜ ਨਹੀਂ
ਮਹਾਰਾਜੇ ਰਣਜੀਤ ਸਿੰਘ ਜਿਹਾ ਆਉਣਾ ਕਦੇ ਰਾਜ ਨਹੀਂ
ਭ੍ਰਿਸਟਾਚਾਰ ਨਾਲ ਸੁਧਰਿਆ ਕਦੇ ਸਮਾਜ ਨਹੀਂ
ਬੱਸ ਧਰਮਾਂ ਵਿੱਚ ਲੋਕ ਜਾਂਦੇ ਨੇ ਵੰਡੇ।
ਸੰਡੇ ਹੋ ਜਾ ਮੰਡੇ
ਹਾਏ ਮਹਿੰਗਾਈ ਹਾਏ ਮਹਿੰਗਾਈ
ਲੋਕ ਨੇ ਹਾਉਂਕੇ ਭਰਦੇ ਠੰਡੇ,,,
ਸਮੱਗਲਰ ਬੇਖੌਫ,ਠੇਕੇ ਖੁੱਲ੍ਹੇ ਤੇ ਸਕੂਲ ਬੰਦ ਨੇ
ਨਕਲੀ ਸ਼ਰਾਬ ਨਾਲ ਮਰਦੇ ਮਾਵਾਂ ਦੇ ਫਰਜੰਦ ਨੇ
ਕਹਿੰਦੇ ਕੁੱਝ ਹਸਪਤਾਲ ਕਰੋਨਾ ਦੀ ਆੜ ਵਿੱਚ
ਚੜਾਉਂਦੇ ਚੰਦ ਨੇ ਮਰੀਜ਼ ਹੈਰਾਨ ਅਤੇ ਦੰਗ ਨੇ
ਮਹਿੰਗੀਆਂ ਦਵਾਈਆਂ ਲੋਕ ਜਾਂਦੇ ਨੇ ਛੰਡੇ।
ਸੰਡੇ ਹੋ ਜਾ ਮੰਡੇ
ਹਾਏ ਮਹਿੰਗਾਈ ਹਾਏ ਮਹਿੰਗਾਈ
ਲੋਕ ਨੇ ਹਾਉਂਕੇ ਭਰਦੇ ਠੰਡੇ,,,,
ਬਲਤੇਜ ਸੰਧੂ "ਬੁਰਜ ਲੱਧਾ"
       ਜਿਲ੍ਹਾ ਬਠਿੰਡਾ
9465818158 

Have something to say? Post your comment