Thursday, September 24, 2020
FOLLOW US ON

Poem

ਗ਼ਜ਼ਲ

September 08, 2020 12:07 AM
ਪਹਿਲਾਂ  ਬਣਾਈ ਤੇ ਹੁਣ  ਹੈ  ਮਿਟਾਉਣ  ਲੱਗਾ,
ਰੱਬ ਮਾਨਵਤਾ ਤੇ ਐਨਾਂ ਕਿਉਂ ਕਰੋਪ ਹੋਇਆ।
ਭਿਆਨਕ ਕਰੋਨਾ ਮਹਾਂਮਾਰੀ ਫੈਲਾਈ ਵਿੱਚ ਦੁਨੀਆਂ,
ਖ਼ਤਮ  ਕਰੀ  ਜਾਵੇ ਤੇ ਆਪ  ਅਲੋਪ  ਹੋਇਆ।
ਰੁੱਤੋਂ   ਕਰੁੱਤੀ   ਹੁਣ   ਬਾਰਸ਼   ਨਿੱਤ   ਪਾਉਂਦੈ,
ਸਾਰੀ ਜਨਤਾ ਨੂੰ   ਰੱਬ ਦੇ ਉੱਤੇ  ਰੋਸ  ਹੋਇਆ।
ਇੱਕ  ਪਾਸਿਓਂ  ਨਹੀਂ  ਮਾਰ  ਚੁਫੇਰਿਓਂ  ਪਈ,
ਕੁੱਲ   ਕਾਇਨਾਤ   ਦਾ ਗੁੰਮ  ਹੈ  ਹੋਸ਼ ਹੋਇਆ।
ਬੀਮਾਰੀ ਤੇ ਮਹਿੰਗਾਈ ਦੀ ਦੂਹਰੀ ਮਾਰ ਝੱਲੀਏ
ਕਾਰੋਬਾਰ  ਵੀ  ਠੱਪ  ਸਭਨਾਂ  ਦੇ  ਹੋਏ  ਨੇ ਜੀ।
ਨਾ ਜਿਉਂਦਿਆਂ ਚ ਤੇ ਨਾ ਮਰਿਆਂ ਚ ਰਹੇ ਲੋਕੀਂ
ਬੁੱਤਾਂ ਵਾਂਗ ਹੀ ਤੁਰੇ ਫਿਰਦੇ ਵੈਸੇ ਤਾਂ ਸੱਭ ਮੋਏ ਨੇ ਜੀ।
 
ਜਸਵੀਰ ਸ਼ਰਮਾਂ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
95691-49556
 
 
 
 
Have something to say? Post your comment