Thursday, September 24, 2020
FOLLOW US ON

Poem

ਗ਼ਜ਼ਲ

September 08, 2020 11:08 AM
ਪੰਜਾਬ ਦੇ ਬਾਰ ਸਾਰੇ ਚਲਦੇ ਹਨ ਵਿੱਚ ਘਾਟੇ,
ਮੰਤਰੀ ਸੀ ਐਮ ਸਾਹਿਬ ਨੂੰ ਸਿਫਾਰਸ਼ ਕਰਨਗੇ ਜੀ।
ਮਿਹਰਬਾਨੀ ਕਰਕੇ ਇਨ੍ਹਾਂ ਦਾ ਟੈਕਸ ਮੁਆਫ਼ ਕਰਦੋ,
ਦੱਸੋ ਇਹ ਕਰੋੜਾਂ ਦੇ ਟੈਕਸ ਕਿਥੋਂ ਭਰਨਗੇ ਜੀ?
ਸੀ ਐਮ ਸਾਹਿਬ ਨੂੰ ਤਾਂ ਆਖਿਰ ਮੰਨਣੀ ਪਊ,
ਨਹੀਂ ਤਾਂ ਮੰਤਰੀ ਸਾਰੇ ਹੀ ਉਨ੍ਹਾਂ ਨਾਲ ਲੜਨਗੇ ਜੀ।
ਨਹੀਂ ਤਾਂ ਹੋਊਗਾ ਕੀ ਜੋ ਆਪਾਂ ਸਭ ਜਾਣਦੇ ਹਾਂ,
ਜੀਹਦੀ  ਮੰਨਣਗੇ  ਓਹੀ ਨਾਲ  ਖੜਨਗੇ  ਜੀ।
ਅੰਨ੍ਹਾ ਸ਼ੀਰਨੀ ਵੱਡੇ ਤਾਂ ਦਿੰਦਾ ਹੈ ਘਰਦਿਆਂ ਨੂੰ,
ਇਹ ਗੱਲ ਤਾਂ ਬਿਲਕੁਲ ਜੱਗ ਜਾਹਿਰ ਹੈ ਜੀ।
ਅਖ਼ਬਾਰਾਂ ਵਿਚ ਛਪਣਾ ਤਾਂ ਸਿਰਫ ਹੈ ਬਹਾਨਾ,
ਵੈਸੇ ਸੀ ਐਮ ਕਿਹੜਾ ਮੰਤਰੀਆਂ ਤੋਂ ਬਾਹਰ ਹੈ ਜੀ?
 
ਜਸਵੀਰ ਸ਼ਰਮਾਂ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
95691-49556
 
 
 
 
 
Have something to say? Post your comment