Thursday, September 24, 2020
FOLLOW US ON

Poem

ਯਾਦਾਂ ਪੰਜਾਬ ਦੀਆਂ/ਸੰਦੀਪ ਕੌਰ ਤਲਵੰਡੀ

September 08, 2020 10:15 PM

ਯਾਦਾਂ ਪੰਜਾਬ ਦੀਆਂ/ਸੰਦੀਪ ਕੌਰ ਤਲਵੰਡੀ


ਇਕ ਵਿਹੜਾ ਸੀ ਮੇਰੀ ਅੰਮੜੀ ਦਾ

ਜਿੱਥੇ ਰਹਿੰਦਾ ਸਾਂਝਾ ਪਰਿਵਾਰ ਸੀ।
ਕਦੇ ਬੈਠਣਾਂ ਰੁੱਖਾਂ ਦੀਆਂ ਛਾਵਾਂ ਹੇਠ
ਮੰਜੇ ਪੱਖੀਆਂ ਨਾਲ ਪਿਆਰ ਸੀ।
ਨਿੱਕਲ ਜਾਂਦੀ ਹੱਥੀ ਕਦੇ ਨਲਕੇ ਦੀ
ਤੇ ਹੁੰਦੇ ਕੰਧਾਂ ਚ ਜਗਦੇ ਚਿਰਾਗ ਸੀ।
ਵਿਹੜਾ ਸੁੰਭਰ ਦਿੱਤਾ ਚਲੋ ਵੱਟੋ ਸੇਵੀਆਂ
ਮੰਜੇ ਬੁਣਨ ਨੂੰ   ਕੋਈ ਤਿਆਰ ਸੀ।
ਦੁਪਹਿਰ ਕੱਟੀ ਦਾਦੇ ਨਾਲ ਖੇਡ ਮੱਲ ਕੇ ਰਾਤਾਂ ਕੱਟੀਆਂ ਦਾਦੀ ਦੀਆਂ ਬਾਤਾਂ ਨਾਂ
ਅੱਖ ਖੁੱਲੀ ਤੋਂ ਤੜਕੇ ਧਿਿਨਆ ਪੈਣਾ

ਚਿੜੀਆਂ ਉੱਡੀੀਂਆ ਘੁੁੱਗੀਆਂ ਦੀਆਂ ਡਾਰਾਂ ਨਾਲ।
ਕੱਚੇ ਵਿਹੜੇ ਚ ਸਵੇਰ ਦੁਪਹਿਰ ਲੰਘੀ ਸੋਹਣੀ,ਚੰਨ ਤਾਾਰਿਆ ਰਰ ਦੀ ਰਾਤ ਜਦ ਪੈਣੀ ਫਿਰ

ਦੋ ਤਾਰਿਆਂ ਵਾਲੇ ਪੱਖੇ ਅੱਗੇ ਡਾਹੁਣੇ ਮੰਜੇ ਟੱਬਰ  ਨੇ ਲਾਈ ਲਾਇਨ ਸੀ।
ਸੰਦੂਕ ਟਰੰਕ ਪੇਟੀਆਂ ਤੇ ਹੋਣ ਦਾਦੀ ਦੇ,
ਖੁਰੇ ਚ ਨਲਕਾ,ਭਾਰੇ ਮੰਜੇ,ਕੱਚੇ ਚੌਂਕੇ ਆਉਂਦੇ ਚੇਤੇ ਕੱਠਿਅਾਂ ਵਿਹੜੇ ਚ ਰੋਟੀ ਖਾਦੀ ਦੇ।

ਓਦੋਂ ਘਰ ਸੀ ਹੁਣ ਤਾਂ ਯਾਦ ਬਣ ਗਿਆ ਜਿਵੇਂ ਸੁਪਨਾ ਰੂਹਾਨੀ ਕੋਈ ਮੰਦਿਰ ਦਾ
ਠੰਡਾ ਠਾਰ ਤੇ ਮੱਠੇ ਜਿਹੇ ਹਨੇਰੇ ਵਾਲਾ
ਚੇਤਾ ਭੁੱਲਦਾ ਨਈ ਵੱਡੇ ਅੰਦਰ ਦਾ,ਚੇਤਾ ਭੁੱਲਦਾ ਨਈ ਵੱਡੇ ਅੰਦਰ ਦਾ

ਲੇਖਿਕਾ - ਸੰਦੀਪ ਕੌਰ ਤਲਵੰਡੀ

Have something to say? Post your comment