Thursday, September 24, 2020
FOLLOW US ON

Article

ਲਘੂ ਕਥਾ ਸੱਚਾਈ,' ਚੰਡੀ  '

September 08, 2020 11:47 PM
ਮੈਂ ਸਿੱਖ ਇਤਿਹਾਸ ਪੜਦਾ ਰਿਹਾ ਹਾਂ, 'ਕਿ  ਸਾਡੇ ਬਹੁਤ ਹੀ ਗੁਰੂ ਸਹਿਬਾਨ ਜੀ ਨੇ ਬਹੁਤ ਹੀ ਕੁਰਬਾਨੀਆਂ ਦਿੱਤੀਆਂ । ਆਪਣਾ ਪਰਿਵਾਰ, ਸਰਬੰਸ ਵਾਰ ਦਿੱਤਾ । ਸਿਰ ਲੱਥ ਯੋਧੇ ਸੀਸ ਤਲੀ 'ਤੇ ਟਿਕਾ ਕੇ ਸ਼ਹੀਦੀਆਂ ਪ੍ਰਾਪਤ ਕਰ ਗਏ ।
      ਜਦ ਲਕਸ਼ਮੀ ਬਾਈ, ਰਾਣੀ ਦੀ ਝਾਂਸੀ, ਮਾਈ ਭਾਗੋ ਦੀ ਕੁਰਬਾਨੀ ਦੀਆਂ ਵਾਰਾਂ ਅੱਗੇ ਸਿਰ ਝੁਕਦਾ ਸੀ । ਬਹੁਤ ਹੀ ਮਾਣ ਵਾਲੀ ਗੱਲ ਹਜ਼ਮ ਨਹੀਂ ਹੁੰਦੀ ਸੀ । ਕਿ ਐਡੀ ਵੱਡੀ ਕੁਰਬਾਨੀ ਵਾਲੀ ਕੌਮ ਦੇ ਅਸੀਂ ਲੰਬੜਦਾਰ ਹਾਂ ।
   ਪਰ ਅੱਜ ਫਿਰ ਟੀ,ਵੀ ਰਿਪੋਰਟ 'ਚ  ਵੀਡੀਓ ਰਿਕਾਰਡਿੰਗ ਵਾਇਰਲ ਹੋਈ ਹੈ ਕਿ, ' ਕਿਵੇਂ ਨਾਬਾਲਿਗ ਲੜਕੀ ਜ਼ੁਲਮ ਖ਼ਾਤਰ ਆਪਣੇ ਹੱਕ 'ਤੇ ਪੈ ਰਹੇ ਡਾਕੇ ਮਾਰਨ ਵਾਲਿਆਂ ਖਿਲਾਫ਼ ਗੁੱਥਮਗੁੱਥਾ ਹੋ ਕੇ ਟੁੱਟ ਕੇ ਪੈ ਗਈ, ਲੁਟੇਰੇ ਦਾ ਖਹਿੜਾ ਨਾ ਛੱਡਿਆ, ਉਸ ਗੁੱਟ ਦੀ ਵੀ ਬਲੀ ਦੇ ਦਿੱਤੀ । ਜਿਸ ਨੇ ਉਸ ਵੀਰ ਦੇ ਹੱਥਾਂ 'ਤੇ ਆਪਣੀ ਇੱਜ਼ਤ ਬਚਾਉਣ ਲਈ ਰੱਖੜੀ ਬੰਨਣ ਦਾ ਸੰਕਲਪ ਲਿਆ ਸੀ ਕਿ, ' ਇਹ ਪਵਿੱਤਰ ਤਿਉਹਾਰ ਮੇਰੇ ਤੇ ਮੇਰੇ ਪਰਿਵਾਰ ਲਈ ਬਹੁਤ ਹੀ ਭਾਗਾਂ ਭਰਿਆ ਹੈ । ਮੈਂ ਸਦਕੇ ਜਾਵਾਂ ਉਸ ਸ਼ੇਰਨੀ ਦੇ ਜਿਹੜੀ ਰਿਸ਼ਤਿਆਂ  ਦੀ  ਮੁਥਾਜ ਨਾ ਬਣੀ ਖੁਦ ਚੰਡੀ ਦਾ ਰੂਪ ਧਾਰ ਲਿਆ ਤੇ ਜ਼ੁਲਮ ਦਾ ਟਾਕਰਾ ਕਰਕੇ ਦੋਸ਼ੀ ਨੂੰ  
ਸੀਖਾਂ ਪਿੱਛੇ ਭਿਜਵਾ ਦਿੱਤਾ ।
 ਗੁਰਮੀਤ ਸਿੰਘ ਸਿੱਧੂ ਕਾਨੂੰਗੋ 
 
  81465 93089
 
 
 
Have something to say? Post your comment