Thursday, September 24, 2020
FOLLOW US ON

Article

ਮੁੰਬਈ 'ਚ ਪੈਦਾ ਹੋਏ ਹਾਲਾਤਾਂ ਤੋਂ ਅੱਜ ਦੇ ਮੁੰਡੇ ਕੁੜੀਆਂ ਨੂੰ ਸਿੱਖਣਾ ਚਾਹੀਦਾ ਹੈ ਸਬਕ ।

September 09, 2020 01:07 AM

ਮੁੰਬਈ 'ਚ ਪੈਦਾ ਹੋਏ ਹਾਲਾਤਾਂ ਤੋਂ ਅੱਜ ਦੇ ਮੁੰਡੇ ਕੁੜੀਆਂ ਨੂੰ ਸਿੱਖਣਾ ਚਾਹੀਦਾ ਹੈ ਸਬਕ ।
9 ਸਤੰਬਰ ਨੀਦਰਲੈਂਡ : ਹਰਜੋਤ ਸੰਧੂ
ਮੁੰਬਈ 'ਚ ਅੱਜ ਕੱਲ ਜੋ ਹਲਾਤ ਪੈਦਾ ਹੋਏ ਹਨ ਉਸ ਤੋਂ ਅੱਜ ਦੀ ਪਨੀਰੀ ਨੂੰ ਸਬਕ ਸਿੱਖਣਾ ਚਾਹੀਦਾ ਹੈ । ਕੋਈ ਵੀ ਰਿਸ਼ਤਾ ਮਾੜਾ ਨਹੀਂ ਹੁੰਦਾ ਪਰ ਜਦੋਂ ਰਿਸ਼ਤਿਆਂ ਵਿੱਚ ਲਾਲਚ ਆ ਜਾਂਦੇ ਹਨ ਤਾਂ ਉਹ ਰਿਸ਼ਤੇ ਇੱਕ ਦੂਜੇ ਦਾ ਕਤਲ ਵੀ ਕਰਵਾ ਦਿੰਦੇ ਹਨ । ਇਸੇ ਕਰਕੇ ਸਾਡੇ ਸਿਆਣਿਆਂ ਨੇ ਕਿਹਾ ਹੈ ਆਪਣਾ ਮਾਰੂ ਛਾਵੇਂ ਸਿੱਟੂ ਇਸ ਕਹਾਵਤ ਤੋਂ ਭਾਵ ਹੈ ਕਿ ਜੇ ਅਸੀਂ ਆਪਣੇ ਖੂਨ ਦੇ ਰਿਸ਼ਤਿਆਂ ਤੇ ਯਕੀਨ ਕਰਦੇ ਹਾਂ ਤਾਂ ਬਗਾਨਿਆਂ ਨਾਲੋਂ ਕਿਤੇ ਚੰਗੇ ਹੁੰਦੇ ਹਨ । ਜਿਵੇਂ ਕਿ ਸ਼ੁਸ਼ਾਂਤ ਦੇ ਕੇਸ ਵਿੱਚ ਹੋਇਆ ਹੈ ਉਸ ਦੀ ਇੰਜਨੀਅਰਿੰਗ ਦੀ ਡਿਗਰੀ ਪੂਰੀ ਹੋਣ ਵਾਲੀ ਸੀ ਜਦੋਂ ਉਸ ਨੇ ਐਕਟਿੰਗ ਦੇ ਖੇਤਰ ਵਿੱਚ ਆਉਣ ਦਾ ਫ਼ੈਸਲਾ ਲੈ ਲਿਆ ਸੀ ।ਸੁਸ਼ਾਂਤ ਦਾ ਸਾਰਾ ਪਰਵਾਰ ਹੀ ਚੰਗੇ ਅਹੁਦਿਆਂ ਤੇ ਲੱਗਿਆ ਹੋਇਆ ਹੈ । ਸੁਸ਼ਾਂਤ ਵੀ ਜੇਕਰ ਇੰਜਨੀਅਰਿੰਗ ਦੀ ਪੜ੍ਹਾਈ ਨੂੰ ਅੱਗੇ ਤੋਰਦਾ ਤਾਂ ਅੱਜ ਸ਼ਾਇਦ ਕੋਈ ਸਾਇੰਟਿਸਟ ਬਣਿਆ ਹੁੰਦਾ ।ਪਰ ਉਹ ਇਸ ਬਾਲੀਵੁੱਡ ਦੇ ਗੰਦੇ ਖੇਲ ਤੋਂ ਬਿਲਕੁਲ ਹੀ ਅਣਜਾਣ ਸੀ ।ਉਹ ਤਾਂ ਇੱਥੇ ਵੱਡੇ ਵੱਡੇ ਸੁਪਨੇ ਲੈ ਕੇ ਆਇਆ ਸੀ ਪਰ ਭੋਲੇ ਭਾਲੇ ਲੋਕਾਂ ਦੀ ਜਗ੍ਹਾ ਇਸ ਇੰਡਸਟਰੀ ਵਿੱਚ ਬਿਲਕੁਲ ਵੀ ਨਹੀਂ ਹੈ ।ਏਥੇ ਤਾਂ ਨਸ਼ੇੜੀਆਂ ਸ਼ਰਾਬੀਆਂ ਅਤੇ ਗਲਤ ਕੰਮ ਕਰਨ ਵਾਲਿਆਂ ਦੀ ਭਰਮਾਰ ਹੈ ।ਜੋ ਇਹਨਾਂ ਨਾਲ ਰਲਕੇ ਅਜਿਹੇ ਗੰਦੇ ਕੰਮ ਨਹੀਂ ਕਰਦਾ ਉਸ ਨੂੰ ਇੰਡਸਟਰੀ ਤੋਂ ਬਾਹਰ ਸੁੱਟਿਆ ਜਾਂਦਾ ਹੈ ਅਤੇ ਉਸ ਨੂੰ ਨੀਵਾਂ ਦਿਖਾਇਆ ਜਾਂਦਾ ਹੈ ।ਇਹ ਬੀਬਾ ਰੀਅਾ ਜੀ ਵੀ ਬਿਨਾਂ ਕਿਸੇ ਕਾਰਨ ਤੋਂ ਸੁਸ਼ਾਂਤ ਦੀ ਜ਼ਿੰਦਗੀ ਵਿੱਚ ਨਹੀਂ ਆਈ ਸਗੋਂ ਬੜੇ ਹੀ ਤਰੀਕੇ ਨਾਲ ਉਸ ਨੂੰ ਇਸ ਦੀ ਜ਼ਿੰਦਗੀ ਵਿੱਚ ਭੇਜਿਆ ਗਿਆ ਤਾਂ ਜੋ ਉੱਭਰਦੇ ਸਿਤਾਰੇ ਨੂੰ ਦਬਾਇਆ ਜਾ ਸਕੇ ।
ਮਾਪਿਆਂ ਦੇ ਰਿਸ਼ਤੇ ਤੋਂ ਇਲਾਵਾ ਜੇ ਕਿਤੇ ਵੀ ਬਾਹਰ ਬੱਚੇ ਕੋਈ ਰਿਸ਼ਤਾ ਬਣਾਉਂਦੇ ਹਨ ਜੋ ਦੋਸਤੀ ਦਾ ਜਾਂ ਪਿਆਰ ਦਾ ਹੋਵੇ ਹਮੇਸ਼ਾ ਸੋਚ ਸਮਝ ਕੇ ਚੱਲਣਾ ਚਾਹੀਦਾ ਹੈ। ਹਰ ਰਿਸ਼ਤੇ ਨੂੰ ਦੇਖ ਪਰਖ ਕੇ ਹੀ ਅੱਗੇ ਵਧਾਉਣਾ ਚਾਹੀਦਾ ਹੈ । ਦੁਨੀਆਂ ਵਿੱਚ ਬਹੁਤ ਲੋਕ ਚੰਗੇ ਵੀ ਵੱਸਦੇ ਹਨ ਅਤੇ ਮਾੜੇ ਵੀ ।ਪਰ ਜਵਾਨ ਬੱਚਿਆਂ ਲਈ ਇਹਨਾਂ ਦੀ ਪਛਾਣ ਕਰਨਾ ਸਭ ਤੋਂ ਜ਼ਿਆਦਾ ਮੁਸ਼ਕਿਲ ਹੁੰਦਾ ਹੈ । ਇਹੀ ਉਮੀਦ ਰੱਖਦੇ ਹਾਂ ਕਿ ਜਵਾਨ ਬੱਚਿਆਂ ਨੂੰ ਅਜਿਹੀਆਂ ਘਟਨਾਵਾਂ ਤੋਂ ਸਬਕ ਲੈ ਕੇ ਸਾਵਧਾਨੀ ਨਾਲ ਜੀਵਨ ਨੂੰ ਅੱਗੇ ਵਧਾਉਣਾ ਚਾਹੀਦਾ ਹੈ।

Have something to say? Post your comment