Thursday, September 24, 2020
FOLLOW US ON

Poem

    " ਚਾਰ ਦੀਵਾਰੀ "

September 10, 2020 01:48 PM
 
 
ਮੈ  ਦੁਨੀਆਂ ਦੀ ਚਾਰ  ਦੀਵਾਰੀ ਦੀ ਕੈਦਣ ,,
ਅੱਜ ਤੱਕ ਦੇਖੀ ਮੈਂ ਕਦੇ ਸੁੱਖ ਦੀ ਰਾਤ ਨਹੀਂ ।।
 
ਇਸ ਪਿੰਜਰੇ ਵਿੱਚ  ਰਹਿਣਾ  ਪੰਛੀ ਦੀ ਤਰ੍ਹਾਂ ,,
ਮੈਂ ਕੈਦਣ  ਬਣ ਜਾਵਾਂ  ਬਸ ਦੀ ਬਾਤ ਨਹੀਂ ।।
 
ਸਾਹਮਣੇ ਜ਼ੁਲਮ ਨੇ ਹੁੰਦੇ ਦੇਖ ਕੋਈ ਬੋਲੇ ਨਾ ,,
ਇਸ ਪਿੰਜਰੇ 'ਚ ਵਸਦੀ ਕੋਈ ਗ਼ੈਰਤ ਨਹੀਂ ।।
 
ਜਦ ਹੱਕਾਂ ਲਈ ਬੋਲਾਂ  ਇਕੱਲੀ ਰਹਿ ਜਾਵਾਂ ,,
ਇੱਥੇ ਹਰ ਬੰਦੇ ਦੀ ਇੱਕੋ ਜਿਹੀ ਮੱਤ  ਨਹੀਂ ।।
 
ਇੱਥੇ  ਜਿੰਨੇ ਮਰਜ਼ੀ  ਰੈਲੀਆਂ  ਧਰਨੇ ਲਾਵੋ ,,
ਜਿਸਮਾਂ ਤੇ ਡੰਡੇ ਖਾਵੋ ਸਾਡੀ ਇੱਕ ਮਤ ਨਹੀਂ ।।
 
ਅੱਖਾਂ ਚੋਂ ਅੱਥਰੂ ਗਿਰਦੇ ਜ਼ਖ਼ਮ ਵੀ ਅੱਲ੍ਹੇ ਨੇ ,,
ਹੁਣ ਤਾਂ ਜਿਸਮ ਵਿੱਚ  ਵੀ ਬਚੇ ਸ੍ਵਾਸ ਨਹੀਂ ।।
 
ਜ਼ਾਲਮ ਨਾਲ ਲੜਣ ਦੀ ਹਿੰਮਤ ਨਾ ਹਾਰਾਂਗੇ ,,
ਡਰਕੇ ਅੰਦਰ ਬਹਿ ਜਾਵਾਂਗੇ  ਓਕਾਤ ਨਹੀਂ ।।
 
ਜ਼ਾਲਮ ਨੂੰ ਆਖੋ  ਗਰੀਬਾਂ ਦੇ ਹੱਕ ਨਾ ਡੱਫੇ ,,
ਜ਼ੁਲਮ ਤੋਂ ਡਰਣ ਵਾਲੀ ਤਾਂ ਕਾਇਨਾਤ ਨਹੀਂ ।।
 
ਇਹ ਤਾਂ  ਖ਼ੁਦਾ  ਦੀ  ਜਾਤ  ਹੱਕ  ਮੰਗਦੀ ਹੈ ,,
ਚੜ੍ਹਦੇ ਸੂਰਜ ਖਾਂਦੀ ਸਰਕਾਰ ਦਿੰਦੀ ਹੱਕ ਨਹੀਂ ।।
 
ਜ਼ਾਲਮ ਤਾਂ ਭੁੱਲਗੇ ਗ਼ਰੀਬੀ ਦੀਆਂ ਲੀਹਾਂ ਨੂੰ ,,
ਖ਼ਾਕੇ ਬੱਚਿਆਂ ਦੇ ਹੱਕ ਅਜੇ ਵੀ ਢਿੱਡ ਭਰੇ ਨਹੀਂ ।।
 
ਦੇਹਧਾਰੀ ਸੱਪ ਮਰਜ਼ੀ  ਚਲਦੀ ਇਹਨਾਂ ਦੀ ,,
ਮਰਨੇ ਤੋਂ ਪਹਿਲਾਂ ਹੱਕ,ਮਿਲਦੀ ਨਿਜ਼ਾਤ ਨਹੀਂ ।।
 
ਹੁਣ ਹਰ ਕੋਈ ਘਬਰਾਉਂਦਾ ਘਰ ਨੂੰ ਜਾਣ ਤੋਂ ,,
ਇੱਥੇ ਹਾਕਮ ਮੀਤ ਕਿਧਰੇ ਵੀ ਸੁਰੱਖਿਅਤ ਨਹੀਂ ।।
 
       ਹਾਕਮ ਸਿੰਘ ਮੀਤ ਬੌਂਦਲੀ
     ਮੰਡੀ ਗੋਬਿੰਦਗੜ੍ਹ 8,9,2020
    +91,82880,47637
 
 
Have something to say? Post your comment