Thursday, September 24, 2020
FOLLOW US ON

Poem

ਜੇ ਮੈਂ ਹੁੰਦਾ ਪੰਛੀ

September 10, 2020 02:09 PM
ਜੇ ਮੈਂ ਹੁੰਦਾ ਪੰਛੀ 
 
ਐ  ਕਾਸ਼! ਜੇ  ਮੈਂ  ਵੀ  ਹੁੰਦਾ  ਪੰਛੀ,
ਉਡਾਰੀ ਲਾਉਂਦਾ ਵਿਚ ਅਸਮਾਨਾਂ।
 
ਹੱਦਾਂ-ਸਰਹੱਦਾਂ ਤੋਂ ਹੋਣਾ ਸੀ ਮੁਨਕਰ,
ਮਾਨਣਾ ਸੀ ਆਨੰਦ, ਹੋ ਕੇ ਮਸਤਾਨਾ।
 
ਨਾ  ਡਰ ਹੋਣਾ  ਸੀ  ਤੋਪਾਂ-ਬੰਦੂਕਾਂ  ਦਾ,
ਗਾਉਂਦਾ ਫਿਰਦਾ ਆਪਣਾ ਹੀ ਅਫ਼ਸਾਨਾ।
 
ਮਜੵਬਾਂ ਧਰਮਾਂ  ਤੋਂ ਨਿਰਲੇਪ ਸੀ  ਹੋਣਾ,
ਨਾ ਲਾਉਂਣਾ ਸੀ, ਊਚ-ਨੀਚ ਦਾ ਕੋਈ ਬਹਾਨਾ।
 
ਚਹਿਲ-ਪਹਿਲ 'ਚ ਜੀਵਨ ਸੀ ਜਿਉਂਣਾ,
ਸਦਾ ਹੀ ਮਸਤੀ 'ਚ, ਰਹਿਣਾ ਸੀ ਦੀਵਾਨਾ।
 
ਮਨੁੱਖੀ  ਜਾਮਾ  ਪਾ  ਇਸ  ਧਰਤ ਤੇ ਮੈਂ,
ਪਤਾ ਨਹੀਂ ਪਲ-ਪਲ ਕਿਉਂ ਪਛਤਾਨਾ?
 
ਚੜ੍ਹਦੇ-ਲਹਿੰਦੇ ਦਾ ਭੇਦ-ਭਾਵ ਨਹੀਂ ਸੀ ਹੋਣਾ,
'ਅਟਵਾਲ' ਹਰ ਪਾਸੇ ਹੀ ਹੁੰਦਾ ਮੇਰਾ ਟਿਕਾਣਾ।
 
                       ਕਰਨੈਲ ਅਟਵਾਲ 
                  ਸੰ:75082-75052
 
 
 
Attachments area
 
 
 
Have something to say? Post your comment