Thursday, September 24, 2020
FOLLOW US ON

Poem

ਇੰਝ ਹੋ ਜਾਣਾ ਦੂਰ

September 10, 2020 02:11 PM
ਇੰਝ ਹੋ ਜਾਣਾ ਦੂਰ  
 
ਮੈਂ ਤੇਰੇ ਤੋਂ ਤੂੰ ਮੇਰੇ ਤੋਂ
ਇੰਝ ਹੋ ਜਾਣਾ ਦੂਰ
ਨਿੱਕੀ ਜਿਹੀ ਗੱਲ ਵਧਾ ਕੇ
ਦੱਸ ਮਿਲਣਾ ਕੀ ਹਜ਼ੂਰ

ਦੁਨੀਆਂ ਬੜੀ ਬੇਰੰਗੀ ਇੱਥੇ
ਸਾਡੇ 'ਚ ਨਫਰਤ ਵਧਾਊ ਭਰਪੂਰ
ਕੁਝ ਮਸਾਲੇ ਤੇਰੇ ਤੇ ਲੱਗਣੇ
ਕੁਝ ਲੱਗਣੇ ਮੇਰੇ ਤੇ ਜ਼ਰੂਰ

ਇੰਝ ਇੱਕ ਦੂਜੇ ਤੋਂ ਵੱਖ ਹੋਜਾਂਗੇ
ਜੀਵਨ ਜੀਣਾ ਤਾਂ ਬੜੀ ਦੂਰ
ਮੈਂ ਉਦਾਸ ਤੇ ਤੂੰ ਵੀ ਉਦਾਸ
ਚਿਹਰੇ ਤੋਂ ਉਡ ਜਾਣਾ ਨੂਰ

ਚੱਲ ਆ ਜਾ ਗਲਤੀ ਦੋਵੇਂ ਮੰਨੀਏ
ਜੀਵਨ ਦਾ ਲਈਏ ਮਜ਼ਾ ਭਰਪੂਰ
'ਜਗਤਾਰ' ਜੇ ਤੂੰ ਰਾਜੀ ਤਾਂ ਮੈਂ ਵੀ ਰਾਜੀ
ਹੁਣ ਨਹੀਂ ਹੋਣਾ ਅਸਾਂ ਕਦੇ ਦੂਰ
—ਜਗਤਾਰ ਰਾਏਪੁਰੀਆ
Mob : 84377-36240
 
 
 
Attachments area
 
 
 
Have something to say? Post your comment