Thursday, September 24, 2020
FOLLOW US ON

Article

  ਵਤਨ ਵਾਪਸੀ

September 11, 2020 01:45 PM
       
ਜਦ ਇਕ ਪੁੱਤਰ ਵਿੱਚ ਪ੍ਰਦੇਸੋਂ ਆਪਣੇ ਵਤਨੀਂ ਆਉਂਦਾ ਏ
ਇੰਨਾ ਚਾਅ ਉਸਨੂੰ ਚੜਦਾ ਹੈ ਕਿ ਉਹ ਉਸਨੂੰ ਲੁਕਾ ਨਹੀਂ ਪਾਉਂਦਾ ਏ
ਟਿਕਟ ਦੇ ਪੈਸੇ ਜੋੜਨ ਲਈ ਉਹ ਕੰਮ ਤੇ ਸ਼ਿਫਟਾਂ ਲਾਉਂਦਾ ਏ
ਰਾਤ ਨੂੰ ਕਰਦਾ ਚੌਕੀਦਾਰੀ ਅਤੇ ਦਿਨ ਨੁੂੰ ਕਾਰਾਂ ਧੋੋਂਦਾ ਏ
ਮਾਂ ਬਾਪ ਦਾ ਦਿਲ ਨਾ ਦੁੱਖ ਜਾਏ ਇਸ ਲਈ ਉਹ ਕਦੇ ਸੱਚ ਨਾ ਦੱਸਦਾ ਏ
ਥੱਕਿਆ ਹੋਣ ਤੇ ਵੀ ਹਮੇਸ਼ਾਂ ਫੋਨ 'ਤੇ ਇਕ ਝੂਠਾ ਹਾਸਾ ਹੱਸਦਾ ਏ
ਅੌਖਾ ਸੌਖਾ ਹੋ ਕੇ ਘਰਦਿਆਂ ਲਈ ਸ਼ਾਪਿੰਗ ਵੀ ਉਹ ਕਰਦਾ ਏ
ਪਰਿਵਾਰ ਲਈ ਖਰੀਦੇ ਸਮਾਨ ਨੂੰ ਖੁਸ਼ੀ ਨਾਲ ਅਟੈਚੀ ਦੇ ਵਿੱਚ ਭਰਦਾ ਏ
ਮਾਂ ਬਾਪ ਨੂੰ  ਮਿਲਣ ਦੀ ਉਸਨੂੰ ਬੜੀ ਹੀ ਤਾਂਘ ਸਤਾਉਂਦੀ ਏ
ਸਵੇਰ ਨੂੰ ਵਤਨੀਂ ਜਾਣਾ ਖੁਸ਼ੀ 'ਚ ਅੱਖੀਆਂ ਵਿੱਚ ਨੀਂਦ ਨਾ ਆਉਂਦੀ ਏ
ਬੈਠਾ ਵਿੱਚ ਜਹਾਜ਼ ਦੇ ਸੋਚੇ ਇਹ ਹੌਲੀ ਹੌਲੀ ਕਿਉਂ ਉੱਡਦਾ ਏ
ਕਿਵੇਂ ਇਹ ਵਕਤ ਲੰਘਾਵਾਂ ਇਹਨਾਂ ਸੋਚਾਂ ਵਿੱਚ ਬੈਠਾ ਘੁਲਦਾ ਏ
ਸੋਚੇ ਜਦ ਘਰ ਜਾਣਾ ਘੁੱਟ ਬੇਬੇ ਨੂੰ ਜੱਫੀ ਪਾਵਾਂਗਾ
ਬਾਪੂ ਜੀ ਦੇ ਪੈਰਾਂ ਨੂੰ ਛੂਹ ਕੇ ਅਸੀਸਾਂ ਝੋਲੀ ਪੁਅਾਵਾਂਗਾ
ਭੈਣਾਂ ਦੇ ਸਿਰ ਦੇ ਕੇ ਪਿਆਰ ਘੁੱਟ ਗਲਵਕੜੀ ਪਾਵਾਂਗਾ
ਸਭ ਪੁਰਾਣੇ ਯਾਰ ਬੇਲੀਆਂ ਨੂੰ ਮਿਲਾਂਗਾ ਤੇ ਪੁਰਾਣੀਆਂ ਯਾਦਾਂ ਫਿਰ ਦੁਹਰਾਵਾਂਗਾ
ਸ਼ਾਲਾ! ਉਸਦੀ ਇਹ ਸੱਧਰ ਰੱਬਾ ਜਲਦੀ ਹੋ ਜਾਏ ਪੂਰੀ
`ਪਰਮ` ਜਲਦ ਮਿਲੇ ਉਹ ਮਾਪਿਆਂ ਨੂੰ ਝੱਟ ਖਤਮ ਹੋ ਜਾਏ ਇਹ ਦੂਰੀ
ਕਦੇ ਵੀ ਕਿਸੇ ਪੁੱਤਰ ਤੇ ਮਾਂ ਪਿਉ ਦੀ ਇਹ ਖਾਹਿਸ਼ ਨਾ ਰਹੇ ਅਧੂਰੀ
                   ਪਰਮਜੀਤ ਕੌਰ ਭੁਲਾਣਾ।
 
 
 
 
 
Have something to say? Post your comment