Thursday, September 24, 2020
FOLLOW US ON

Poem

ਕਮਾਲ ਕਰ ਰਿਹਾ ਏ

September 11, 2020 01:46 PM
ਸੁਣਿਆ ਅੱਜਕੱਲ ਉਹ ਕਮਾਲ ਕਰ ਰਿਹਾ ਏ
ਹੈ ਹਥਿਆਰਾਂ ਦੀ ਲੋੜ ਨਹੀਂ ਉਸਨੂੰ
ਉਹ ਗੱਲਾਂ ਨਾਲ ਹੀ ਵਾਰ ਕਰ ਰਿਹਾ ਏ
ਉਹ ਆਖਦਾ ਏ ਖੁਦ ਨੂੰ ਸਭ ਦਾ ਮਸੀਹਾ
ਪਰ ਹਰ ਇਕ ਸ਼ੈਅ ਨੂੰ ਨਿਲਾਮ ਕਰ ਰਿਹਾ ਏ
ਅਸਰ ਰਸੂਖ ਵਾਲਿਆਂ ਦੇ ਹੁੰਦਾ ਨਾਲ ਉਹ ਹਮੇਸ਼ਾਂ
ਪਰ ਬੇਧੜ ਹੋ ਕੇ ਗਰੀਬਮਾਰ ਕਰ ਰਿਹਾ ਏ
ਆਪਣੇ ਝੂਠੇ ਵਾਦਿਆਂ ਤੇ ਉਹ ਸ਼ਰਮਿੰਦਾ ਨਹੀਂ ਹੁੰਦਾ
ਝੂਠੇ ਵਾਅਦੇ ਸਭ ਦੇ ਸਾਹਮਣੇ ਸ਼ਰੇਆਮ ਕਰ ਰਿਹਾ ਏ
ਕਰਦਾ ਗਰੀਬਮਾਰ ਉਹ ਜਰਾ ਵੀ ਨਹੀਂ ਹਿਚਕਚਾਉਂਦਾ
ਗਰੀਬਾਂ ਦੀ ਆਹ ਤੋਂ ਉਹ ਭੋਰਾ ਨਾ ਡਰ ਰਿਹਾ ਏ
ਕੀ ਹੋ ਰਿਹਾ ਕੀ ਹੋਣਾ ਜਰਾ ਵੀ ਨਹੀਂ ਪ੍ਰਵਾਹ ਉਸਨੂੰ
ਲੋਕਾਂ ਦੀ ਨਜ਼ਰ 'ਚ ਖੁਦ ਨੂੰ ਸਾਬਤ ਮਹਾਨ ਕਰ ਰਿਹਾ ਏ
ਕੀ ਹੋਣਾ ਏ ਭਵਿੱਖ ਕਿਵੇਂ ਹੋਵੇਗਾ ਗੁਜ਼ਾਰਾ
`ਪਰਮ` ਇਹੋ ਸਵਾਲ ਸਭ ਦੇ ਮਨਾਂ 'ਚ ਘਰ ਕਰ ਰਿਹਾ ਏ
 
         ਪਰਮਜੀਤ ਕੌਰ ਭੁਲਾਣਾ।
 
 
 
Have something to say? Post your comment