Thursday, September 24, 2020
FOLLOW US ON

Poem

       ਗ਼ਜ਼ਲ

September 11, 2020 01:49 PM
 
ਹਰ ਇਕ ਰੁੱਸੇ ਨੂੰ ਮਨਾਉਣਾ ਅੌਖਾ ਹੁੰਦਾ ਏ
ਦਿਲ ਦਾ ਦਰਦ ਛੁਪਾਉਣਾ ਕਿਹੜਾ ਸੌਖਾ ਹੁੰਦਾ ਏ
ਚਿਹਰੇ ਦੇ ਭਾਵਾਂ ਨੂੰ ਪੜ੍ਹਕੇ ਸਭ ਕੁਝ ਸਮਝ ਲੈਂਦੀ ਦੁਨੀਆਂ
ਚਿਹਰੇ ਦਾ ਹਰ ਭਾਵ ਲੁਕਾਉਣਾ ਅੌਖਾ ਹੁੰਦਾ ਏ
ਤੁਹਾਡੇ ਦਿਲ ਦੇ ਜ਼ਜਬਾਤਾਂ ਨੂੰ ਕੋਈ ਕੋਈ ਹੀ ਸਮਝੇਗਾ
ਹਰ ਕੋਈ ਸਮਝੇ ਜ਼ਜਬਾਤ ਤੁਹਾਡੇ ਨਹੀਂ ਸੌਖਾ ਹੁੰਦਾ ਏ
ਦਿਲ ਚਾਹਿਆ ਜਦ ਪਾਉਣ ਦਾ ਮਿਲਦਾ ਹੋਵੇ ਅਵਸਰ ਤੁਹਾਨੂੰ
ਤਾਂ ਫਿਰ ਕਰ ਲਵੋ ਸ਼ੁਰੂਆਤ ਇਹੋ ਸੁਨਿਹਰੀ ਮੌਕਾ ਹੁੰਦਾ ਏ
ਅੱਖਾਂ ਮੀਟ ਕੇ ਕਰ ਲੈਂਦੇ ਜੋ ਦੂਜਿਆਂ ਉੱਤੇ ਇਤਬਾਰ
ਅਕਸਰ ਉਹਨਾਂ ਨਾਲ ਦੇਖਿਆ ਮੈਂ ਧੋਖਾ ਹੁੰਦਾ ਏ
ਆਪਣਾ ਬਣਕੇ ਲੁੱਟ ਲੈਂਦੇ ਕਈ ਦਿਲ ਜਿੱਤਕੇ ਦੂਜਿਆਂ ਦਾ
ਇਹ ਆਪਣਿਆਂ ਨੂੰ ਲੁੱਟਣ ਦਾ ਢੰਗ ਅਨੋਖਾ ਹੁੰਦਾ ਏ
ਹਰ ਇਕ ਰੁੱਸੇ ਨੂੰ ਮਨਾਉਣਾ ਅੌਖਾ ਹੁੰਦਾ ਏ
`ਪਰਮ` ਦਿਲ ਦਾ ਦਰਦ ਛੁਪਾਉਣਾ ਕਿਹੜਾ ਸੋਖਾ ਹੁੰਦਾ ਏ
 
                     ਪਰਮਜੀਤ ਕੌਰ ਭੁਲਾਣਾ।
Have something to say? Post your comment