Thursday, September 24, 2020
FOLLOW US ON

Poem

( ਕੈਦ )

September 11, 2020 01:49 PM
 
 
ਤੂੰ ਖੁਸ਼ਕਿਸਮਤ ਏ ਤੈਨੂੰ  ਸਮਝਣ ਵਾਲੇ ਨੇ।
ਮੈਂ  ਤਾਂ ਕਮਲੀ ਦੁੱਖ ਕਿਸੇ ਨੂੰ ਦੱਸ ਵੀ ਨਹੀਂ ਸਕਦੀ ।
 ਜੀਹਦਾ ਕਰਦਾ ਦਿਲ ਉਹੀ ਹੁੱਝ ਮਾਰ ਦਵੇ
ਮੈਂ ਬਦਕਿਸਮਤ ਹਾਂ ਮਰਜ਼ੀ ਦੇ ਨਾਲ ਹੱਸ ਵੀ ਨਹੀਂ ਸਕਦੀ।
 
ਮਾਲਕ ਹੀ ਤਾਂ ਬਦਲਿਆ ਮੇਰੀ ਕਿਸਮਤ ਨਹੀਂ ਬਦਲੀ,
 ਆਪਣੀ ਮਰਜ਼ੀ ਨਾਲ ਕਦੇ ਵੀ ਉੱਡ ਨਹੀਂ ਸਕਦੀ।
ਜੇ ਗੇਟ ਖੋਲ੍ਹਤਾ ਪੈਰਾਂ ਵਿੱਚ ਜ਼ੰਜੀਰਾਂ ਰਹਿਣ ਤੀਆਂ ,
ਮੈਂ ਦਿਲ ਵਿੱਚ ਚੱਲਦਾ ਕੀ ਕਿਸੇ ਦੇ ਬੁੱਝ ਨਹੀਂ ਸਕਦੀ।
 
ਪੀੜ ਦਾ ਸਦਾ ਸਮੁੰਦਰ ਮੇਰੇ  ਹਿੱਸੇ ਆਇਆ ਏ,
 ਆਦਤ ਜਿਹੀ ਪੈ ਚੁੱਕੀ 'ਭੱਠਲ' ਪੀੜ ਹੰਢਾਵਾਣ ਦੀ।
ਜੋ ਵੀ ਆਪਣਾ  ਬਣਿਆ ਮੈਨੂੰ ਦੇ ਕੇ ਪੀੜ ਗਿਆ ,
ਕੋਸ਼ਿਸ਼ ਹੀ ਨਹੀਂ ਕੀਤੀ ਕਿਸੇ ਨੇ ਦੁੱਖ ਵੰਡਾਵਣ ਦੀ ।
 
 
ਗੁੂੰਗੀ ਸੀ ਬੇਜਾਨ ਨਹੀਂ  ਪਰ ਸਮਝ ਲਿਆ ਮੈਨੂੰ  ,
ਸ਼ਹਿਰ ਤੇਰੇ ਦੇ ਲੋਕ ਕਬਰ ਮੇਰੀ  ਪੁੱਟਣ ਲੱਗੇ ਨੇ ।
ਜਜ਼ਬਾਤੀ ਜਿਹੇ ਦਿਲ ਉੱਤੇ ਛੁਰੀਆਂ ਰੋਜ਼ ਚਲਾਉਂਦੇ ਨੇ ,
ਮੇਰੇ 'ਵੀਰਪਾਲ'ਕਿਵੇਂ ਚਾਵਾਂ ਦਾ ਗਲ਼ ਘੁੱਟਣ ਲੱਗੇ ਨੇ।
 
 
ਵੀਰਪਾਲ ਕੌਰ ਭੱਠਲ '
 
 
 
Have something to say? Post your comment