Thursday, September 24, 2020
FOLLOW US ON

Poem

article

September 11, 2020 01:50 PM
ਲੋਕਾਂ  ਨੂੰ  ਡਰਾਉਣ  ਵਾਲਾ  ਹੁਣ  ਖੁਦ  ਡਰਦੈ,
ਵਾਹ  ਵਾਹ  ਮਾਲਿਕਾ  ਤੇਰੇ  ਇਹ  ਰੰਗ ਸਾਈਂ।
ਦੂਜਿਆਂ  ਦੀ  ਸ਼ਹਿ  ਤੇ ਮੁੱਛਾਂ ਨੂੰ  ਮਨਾਂਵਦਾ ਜੋ,
ਪਿੱਛੋਂ  ਹੁੰਦਾ  ਹੈ  ਆਖਿਰ  ਓਹ  ਤੰਗ   ਸਾਈਂ।
ਮਨਮਾਨੀਆਂ ਕਰ ਚਲਾਉਂਦਾ ਜੋ ਚੰਮ ਦੀਆਂ ਰਿਹਾ,
ਪਾਉਂਦਾ  ਰਿਹਾ  ਸੀ  ਰੰਗ  ਵਿੱਚ  ਭੰਗ  ਸਾਈਂ।
ਟਿੱਚ  ਸਮਝਦਾ  ਰਿਹਾ  ਸਦਾ  ਕਾਨੂੰਨ  ਨੂੰ  ਜੋ,
ਦਿਲ ਵਿੱਚ ਕੀਤੀ ਨਾ ਉਸ ਭੋਰਾ ਵੀ ਸੰਗ ਸਾਈਂ
ਜਸਟਿਸ ਫਤਿਹ ਦੀਪ ਸਿੰਘ ਜੀ ਇਹ ਪੋਲ ਖੋਲ੍ਹੀ,
ਸੁਰਖੀ ਅੱਜ ਦੀ ਆਵਾਜ਼ ਦੀ ਇਹ ਸੀ ਮੋਟੀ।
ਸੁਮੇਧ ਸੈਣੀ ਜੀ ਜੇ ਮਾਨਵਤਾ ਦੀ ਕਦਰ ਕਰਦੇ,
ਐਨੀ  ਕਿਸਮਤ  ਨਹੀਂ  ਹੋਣੀ  ਸੀ  ਕਦੇ ਖੋਟੀ।
 
ਜਸਵੀਰ ਸ਼ਰਮਾਂ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
95691-49556
 
 
 
 
 
Have something to say? Post your comment