Thursday, September 24, 2020
FOLLOW US ON

Article

ਮਿੰਨੀ ਕਹਾਣੀ      " ਸਿਆਣਪ  "

September 12, 2020 01:17 PM
 
  ਜਦ ਅੱਜ ਦੇ ਅਖਬਾਰ 'ਤੇ ਖਬਰ ਪੜੀ ਕਿ, ' ਮੇਰੇ ਕਾਲਜ ਦਾ ਜਮਾਤੀ ਬਲੱਡ ਕੈਂਸਰ ਦੀ ਬਿਮਾਰੀ ਨਾਲ ਜੂਝਦਾ ਹੋਇਆ ਇਸ ਫ਼ਾਨੀ ਦੁਨੀਆਂ ਤੋਂ ਰੁਖਸ਼ਤ ਲੈ ਕੇ ਚਲਾ ਗਿਆ । ਮਨ ਨੂੰ ਬਹੁਤ ਠੇਸ ਲੱਗੀ । ਛੁੱਟੀ ਵਾਲੇ ਦਿਨ ਪੁੱਛ ਪੁਛਾ ਕੇ ਉਸਦੇ ਘਰ ਪਹੁੰਚ ਗਿਆ, ਸੱਥਰ 'ਤੇ ਕਾਫ਼ੀ ਲੋਕ ਬੈਠੇ ਸਨ, ਉਸਦੇ ਬੇਟੇ ਨਾਲ ਆਪਣੀ ਜਾਣ ਪਹਿਚਾਣ ਕਰਵਾਈ ਕਿ, " ਅਸੀਂ ਕਾਲਜ ਇਕੱਠੇ ਹੀ ਪੜਦੇ ਸਾਂ । ਤੁਹਾਡੇ ਡੈਡੀ ਜੀ ਬਹੁਤ ਹੀ ਸੁਚਾਰੂ ਤੇ ਸਿਆਣੀ ਸੋਚ ਦੇ ਧਾਰਨੀ ਸਨ । 
  ਸਰਸਰੀ ਮੇਰੇ ਪੁੱਛਣ 'ਤੇ ਸਪੁੱਤਰ ਨੇ ਖੁਲਾਸਾ ਕੀਤਾ ਕਿ,  " ਡਾਕਟਰ ਸਿਰਫ਼ ਇੱਕ ਮਹੀਨੇ ਦੀ ਜਿੰਦਗੀ ਬਤੀਤ ਕਰਨ ਲਈ ਦੱਸ ਰਹੇ ਸਨ । ਜੇਕਰ ਤੁਸੀਂ ਕੀਮੋ ਥਰੈਪੀ ਕਰਵਾ ਲਵੋ ਤਾਂ ਦੋ ਤਿੰਨ ਮਹੀਨੇ ਕੱਢ ਸਕਦੇ ਹਨ ।
  ਤੁਹਾਡੇ ਡੈਡੀ ਜੀ ਦਾ ਆਯੂਸ਼ਮਨ ਭਾਰਤ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ ਬੀਮਾ ਹੈ ।  ਤੁਸੀਂ ਕਿਉਂ ਇਲਾਜ ਨਹੀਂ ਕਰਵਾਇਆ ।
  ਜਦ ਡੈਡੀ ਜੀ ਨੂੰ ਇਸ ਗੱਲ ਦਾ ਇਲਮ ਹੋਇਆ ਕਿ, " ਸਾਨੂੰ ਭੈਣ ਭਰਾਵਾਂ ਨੂੰ ਕੋਲ ਬਿਠਾ ਕੇ ਸਮਝਾਇਆ ਕਿ, ' ਮੈਂ ਨਹੀਂ ਚਾਹੁੰਦਾ ਕਿ, " ਤੁਸੀਂ ਮੇਰੇ ਇਲਾਜ ਲਈ ਡਾਕਟਰਾਂ ਦੇ ਘਰ ਭਰੋ, ਮੇਰਾ ਸਰੀਰ ਨੋਚਣ ਲਈ ਹਸਪਤਾਲਾਂ ਦੇ ਮਾਰੂ ਪ੍ਰਬੰਧਕੀ ਢਾਂਚੇ ਦੇ ਹਵਾਲੇ ਕਰ ਦਿਓ । ਡੈਡੀ ਜੀ ਦੀ ਹਿੰਮਤ ਨਾਲ ਬਣਾਈ ਹੀ ਲਾਇਬਰੇਰੀ 'ਚੋਂ ਮੈਂ ਸਾਹਿਤਕ ਕਿਤਾਬਾਂ ਲਿਆ ਕੇ ਦੇ ਛੱਡਿਆ ਕਰਦਾ ਸੀ । ਓਹ ਸਾਰਾ ਦਿਨ ਪੜ੍ਹਦੇ ਰਹਿੰਦੇ ਸਨ ਤੇ ਛੇ ਮਹੀਨੇ ਦਾ ਸਫਰ ਤੈਅ ਕਰ, ਮੇਰਾ ਤੇ ਭੈਣ ਦਾ ਘਰ ਬਚਾ ਕੇ ਚਲਦੇ ਬਣੇ ।
  ਮੈਂ ਜਦੋਂ ਉੱਠਿਆ ਮੂੰਹੋਂ ਨਿਕਲਿਆ ਕਿ, " ਮਰਨ ਵੇਲੇ ਵੀ ਸਿਆਣਪ ਕਰ ਗਿਆ ।
ਗੁਰਮੀਤ ਸਿੰਘ ਸਿੱਧੂ ਕਾਨੂੰਗੋ  ਗਲੀ ਨੰਬਰ 11 ਸੱਜੇ ਡੋਗਰ ਬਸਤੀ ਫਰੀਦਕੋਟ  
81465 93089
Have something to say? Post your comment