Thursday, September 24, 2020
FOLLOW US ON

Article

ਸ਼ਹੀਦ ਭਾਈ ਸਤਪਾਲ ਸਿੰਘ ਢਿੱਲੋ ਜਨਰਲ ਸਕੱਤਰ ਸਿੱਖ ਸਟੂਡੈਂਟਸ ਫੈਡਰੇਸ਼ਨ

September 12, 2020 08:40 PM
ਸ਼ਹੀਦ ਭਾਈ ਸਤਪਾਲ ਸਿੰਘ ਢਿੱਲੋ ਜਨਰਲ ਸਕੱਤਰ ਸਿੱਖ ਸਟੂਡੈਂਟਸ ਫੈਡਰੇਸ਼ਨ 
(ਸ਼ਹੀਦੀ 14 ਸਤੰਬਰ 1990)
 
 ਸ਼ਹੀਦ ਭਾਈ ਸਤਪਾਲ ਸਿੰਘ ਢਿੱਲੋ ਦਾ ਜਨਮ 3 ਅਪਰੈਲ 1961 ਨੂੰ ਜਲੰਧਰ ਜਿਲ੍ਹੇ ਦੇ ਪਿੰਡ ਡੱਲੇਵਾਲ ਦੇ ਵਸਨੀਕ ਸ੍ਰ, ਕਰਮ ਸਿੰਘ ਦੇ ਘਰੇ ਮਾਤਾ ਕਰਤਾਰ ਕੌਰ ਦੀ ਕੁੱਖੋਂ ਹੋਇਆ । ਸੱਤਪਾਲ ਸਿੰਘ ਨੇ ਮੁੱਢਲੀ ਵਿਦਿਆ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਪ੍ਰਪਾਤ ਕੀਤੀ ਉਪਰੰਤ 1973 ਵਿੱਚ ਹਾਇਰ ਸੈਕੰਡਰੀ ਸਕੂਲ ਅੱਟਾ ਵਿਖੇ  ਦਾਖਲਾ ਲਿਆ ਅਤੇਂ ਗਿਆਰਵੀਂ ਜਮਾਤ ਦਾ ਇਮਿਤਿਹਾਨ ਪਾਸ ਕੀਤਾ । ਕਪੂਰਥਲਾ ਦੇ ਰਣਧੀਰ ਕਾਲਜ ਵਿੱਚ ਜਦੋਂ ਦਾਖਲਾ ਲੈ ਕੇ ਬੀ.ਏ ਦਾ ਦੂਜਾ ਸਾਲ ਪੂਰਾ ਕੀਤਾ ਅਤੇ ਤੀਜੇ ਸਾਲ ਭਾਵ ਫਾਈਨਲ ਦੀਆਂ ਕਲਾਸਾਂ  ਅਰੰਭ ਹੋਣ  ਤੋਂ ਕੁੱਝ ਮਹੀਨੇ ਬਆਦ ਹੀ ਭਾਵ 4 ਅਗਸਤ 1982 ਨੂੰ  ਧਰਮ ਯੁੱਧ  ਮੋਰਚੇ ਦਾ ਅਗਾਜ਼ ਹੋ ਗਿਆ । ਦੂਜੇ ਪਾਸੇ ਸ਼ਹੀਦ ਭਾਈ ਅਮਰੀਕ ਸਿੰਘ ਜੀ ਪ੍ਰਧਾਨ ਨੇ ਫੈਡਰੇਸ਼ਨ ਦਾ ਪੁਨਰ ਗਠਨ ਵੀ ਅਰੰਭ ਕਰ ਦਿੱਤਾ ਤਾਂ ਕਿ ਸਿੱਖ ਨੌਜਵਾਨਾਂ ਨੂੰ ਇੱਕ ਲੜੀ ਵਿੱਚ ਪਰੋ ਕੇ ਮੋਰਚੇ ਨੂੰ ਸਫਲ ਬਣਾਇਆ ਜਾ ਸਕੇ । ਇਸੇ ਕੜੀ ਅਧੀਨ ਹੀ ਫੈਡਰੇਸ਼ਨ ਦਾ ਤੱਤਕਲੀਨ ਮੀਤ ਪ੍ਰਧਾਨ ਹਰਿੰਦਰ ਸਿੰਘ ਕਾਹਲੋਂ ਰਣਧੀਰ ਕਾਲਜ ਆਇਆ ਜਿਸ ਨੇ  ਨੌਜਵਾਨਾਂ ਨੂੰ ਇਕੱਤਰ ਕਰਕੇ ਕਾਲਜ ਦੀ ਯੂਨਿਟ ਬਣਾਇਆ ਜਿਸ ਵਿੱਚ ਭਾਈ ਸੱਤਪਾਲ ਸਿੰਘ ਨੂੰ ਜਨਰਲ ਸਕੱਤਰ ਬਣਾਇਆ ਗਿਆ। ਭਾਈ ਅਮਰੀਕ ਸਿੰਘ ਜੀ ਨੇ ਆਪ ਦੀ ਮਿਹਨਤ ਅਤੇ ਲਗਨ ਨੂੰ ਦੇਖਦਿਆਂ ਜਲਦੀ ਹੀ ਕਪੂਰਥਲਾ ਦਾ ਜਿਲ੍ਹਾ ਜਨਰਲ ਸਕੱਤਰ ਬਣਾ ਦਿੱਤਾ , ਇਸ ਵਧੀ ਜ਼ਿਮੇਵਾਰੀ ਨੂੰ ਤਨ ਦੇਹੀ ਨਾਲ ਨਿਭਾਉਦਿਆ  ਭਾਈ ਢਿੱਲੋਂ ਨੇ ਫਗਵਾੜਾ ਦੇ ਸਮੂਹ ਕਾਲਜਾਂ ਵਿੱਚ ਫੈਡਰੇਸ਼ਨ  ਦੇ ਯੂਨਿਟ ਬਣਾਉਣ ਲਈ ਯਤਨ ਅਰੰਭ ਦਿੱਤੇ ।ਜਿੱਥੇ ਕਿ ਕੰਮਰੇਡਾਂ ਦੀ ਐਸ. ਐਫ ਆਈ ਦਾ ਜ਼ੋਰ ਸੀ ਜੋ ਕਿ ਧਰਮ ਨੂੰ ਫਜ਼ੂਲ ਤੇ ਆਏ ਦਿਨ ਸਿੱਖ ਧਰਮ ਦੇ ਖਿਲਾਫ ਜ਼ਹਿਰ ਉਗਲਦੇ ਰਹਿੰਦੇ ਤੇ ਸਿੱਖਾਂ ਦੇ ਖਿਲਾਫ ਊਲ ਜਲੂਲ ਬੋਲਦੇ ਰਹਿੰਦੇ ।ਭਾਈ ਸੱਤਪਾਲ ਸਿੰਘ ਢਿੱਲੋ ਨੇ ਵੀਚਾਰਾਂ ਤੇ ਮਿਹਨਤ ਨਾਲ ਵਿਦਿਆਰਥੀਆਂ ਨੂੰ ਪ੍ਰੇਰ ਕੇ ਆਲ ਇੰਡੀਆਂ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਵੱਡੇ ਪੱਧਰ ਤੇ ਭਰਤੀ ਕਰਕੇ ਯੂਨਿਟ ਬਣਾਇਆ ਤੇ ਪੰਜਾਬ ਤੇ ਸਿੱਖ ਵਿਰੋਧੀ ਤਾਕਤਾਂ ਨੂੰ ਭਾਜ ਦਿੱਤੀ। ਜਦੋਂ ਫੈਡਰੇਸ਼ਨ ਤੇ ਸਰਕਾਰ ਨੇ ਪਬੰਦੀ ਲਗਾਈ ਤਾਂ ਇਸ ਦਾ ਸਮੂਹਿਕ ਤੌਰਤੇ ਜਬਰਦਸਤ ਵਿਰੋਧ ਕੀਤਾ ਗਿਆ।ਦਮਦਮੀ ਟਕਸਾਲ ਦੇ ਮੁਖੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆ ਦੇ ਬਚਨਾਂ ਕਿ ਹਰੇਕ ਪਿੰਡ ਵਿੱਚ ਤਿੰਨ ਸਿੱਖ ਨੌਜਵਾਨ  ਤਿਆਰ ਬਰ ਤਿਆਰ ਹੋ ਕੇ ਕਮਰਕੱਸੇ ਕਰੋ,ਤਿੰਨ ਰਿਵਾਲਵਰ ਅਤੇ  ਵਧੀਆ ਮੌਟਰ
 ਸਾਇਕਲ ਦਾ ਪ੍ਰਬੰਧ ਕਰੋ।ਮਹਾਂਪਰਖ  ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆ ਨੇ ਹਿਦਾਇਤ ਵੀ ਕੀਤੀ ਕਿ   ਹਥਿਆਰ ਰੱਖਕੇ ਕਿਸੇ ਤੇ ਜ਼ੁੁੁਲਮ ਕਰਨਾ ਪਾਪ ਹੈ ਅਤੇ ਹਥਿਆਰ ਰੱੱਖ ਕੇ ਆਪਣਾ ਹੱਕ ਨਾ ਲੈਣਾ  ਉਸ ਤੋਂ ਵੀ ਵੱਡਾ ਪਾਪਾ ਹੈ  । ਇਹਨਾਂ ਬਚਨਾਂ ਅਨੁੁਸਾਰ ਭਾਈ ਸਤਪਾਲ ਸਿੰਘ ਢਿੱਲੋ ਨੇ ਮੋਟਰ ਸਾਇਕਲ  ਤੇ ਆਪਣੇ  ਪਿੰਡ ਦੇ ਨੌਜਵਾਨਾਂ ਦਾ ਤਿਆਰ ਬਰ ਤਿਆਰ ਦਾ ਦਸਤਾ ਵੀ ਬਣਾਇਆ ।ਜੂਨ 1984 ਵਿੱਚ ਸ੍ਰੀ  ਦਰਬਾਰ ਸਾਹਿਬ ਤੇ ਭਾਰਤੀ ਫੌਜ ਵਲੋਂ ਕੀਤੇ ਅੱਤ ਵਹਿਸ਼ੀ ਹਮਲੇ ਮਗਰੋਂ ਖਾਲਿਤਾਨ ਦੀ ਪ੍ਰਾਪਤੀ ਨੂੰ ਕੌਮੀ ਨਿਸ਼ਾਨਾ ਮਿਥਿਆ ਗਿਆ । ਜਿਸ ਵਿੱਚ ਭਾਈ ਸੱਤਪਾਲ ਸਿੰਘ ਢਿੱਲੋਂ ਨੇ ਆਪਣੇ  ਸਾਥੀਆਂ ਨੂੰ ਨਾਲ ਲੈਕੇ ਸਿੱਖ ਵਿਰੋਧੀਆਂ ਨੂੰ ਢੁੱਕਵੀਂਆਂ ਸਜ਼ਾਵਾਂ ਦਿੱਤੀਆਂ ।ਭਾਈ ਸਾਹਿਬ ਦੀਆਂ ਵਧੀਆਂ ਸਰਗਰਮੀਆਂ ਨੂੰ ਦੇਖਦੇ ਹੋਏ ਪੰਜਾਬ ਪੁਲਿਸ ਨੇ 25 ਫਰਵਰੀ 1985 ਨੂੰ ਗ੍ਰਿਫਤਾਰ ਕਰਨ ਲਈ ਵੱਡੇ ਪੱਧਰ ਤੇ ਰੇਡ ਕੀਤਾ ਪਰ ਭਾਈ ਸਤਪਾਲ ਸਿੰਘ ਦਾ ਪਿੰਡ ਵਾਸੀਆਂ ਦੇ ਸਹਿਯੋਗ ਤੇ ਪਿਆਰ ਸਦਕਾ ਪੁਲਿਸ ਦੇ ਹੱਥ ਆਉਣ ਤੋਂ ਬਚਾ ਹੋ ਗਿਆ,ਇਸ ਪੁੁੁਲਿਸ ਛਾਪੇ ਤੋਂ ਦੋ ਦਿਨ ਬਾਾਅਦ (ਭਾਈ ਹਰਮਿੰਦਰ ਸਿੰਘ  ਸਪੁੱਤਰ ਗੁਰਦੇਵ ਸਿੰਘ ਅਤੇ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਸਪੁੱਤਰ ਅਵਤਾਰ ਸਿੰਘ) ਵੀ ਰੂਪੋਸ਼ ਹੋ ਗਏ।  ਅਤੇ ਕੌਮ ਦੇ ਦੋਖੀਆਂ ਨੂੰ ਸੋਧਾ ਲਾਉਣ ਦੇ ਨਾਲ ਨਾਲ ਨੌਜਵਾਨਾਂ ਨੂੰ  ਵੀ ਜਥੇਬੰਦ ਕਰਦੇ ਰਹੇ । 22 ਸਤੰਬਰ 1995  ਵਾਲੇ ਦਿਨ ਨਡਾਲਾ ਤੋਂ ਆਪ ਨੂੰ ਗ੍ਰਿਫਤਾਰ ਕਰਨ ਉਪਰੰਤ ਸਖਤ ਤਸੀਹੇ ਦਿੱਤੇ ਗਏ ਅਤੇ ਮਗਰੋਂ ਜਲੰਧਰ ਜੇਹਲ ਵਿੱਚ ਭੇਜ ਦਿੱਤਾ ਗਿਆ । ਡੇਢ ਮਹੀਨੇ ਬਾਅਦ ਨਵੰਬਰ ਮਹੀਨੇ ਦੀ 9 ਤਰੀਕ ਨੂੰ ਭਾਈ ਸਤਪਾਲ ਸਿੰਘ ਦੇ ਦੋਵੇਂ ਰੂਪੋਸ਼ ਸਾਥੀ ਭਾਈ ਹਰਮਿੰਦਰ ਸਿੰਘ ਲਾਲਾ ਅਤੇ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਏ ਗਏ  । ਇਸ ਸਮੇ। ਭਾਈ ਸੱਤਪਾਲ ਸਿੰਘ ਢਿੱਲੋ ਨੂੰ 8 ਕੇਸਾਂ ,ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਨੂੰ  6 ਕੇਸਾਂ ਅਤੇ ਭਾਈ ਹਰਮਿੰਦਰ ਸਿੰਘ ਨੂੰ 7 ਕੇਸਾਂ ਵਿੱਚ ਚਾਰਜ ਕੀਤਾ ਗਿਆ ਸੀ ।ਇਹਨਾਂ ਕੇਸਾਂ ਵਿੱਚ ਕਾਗਰਸੀ ਆਗੂ ਮਾਸਟਰ ਸੁਖਦੇਵ ਸਿੰਘ ਰੁੜਕੀ,ਪੁਲਿਸ ਦੇ ਸਬ ਇੰਸਪੈਕਟਰ ਹਰਦਿਆਲ ਸਿੰਘ ਚੱਕ ਦਾਨਾ, ਕੇਨਰਾ ਬੈਂਕ ਕਪੂਰਥਲਾ ਵਿੱਚ ਬੈਂਕ ਡਾਕਾ ਅਤੇ ਇੱਕ ਕਤਲ ,ਬਿਲਗਾ ਕਤਲ ਕਾਂਡ ਅਤੇ ਆਰਮਜ਼ ਐਕਟ ਦੇ ਕੇਸ ਸਨ।
ਭਾਈ ਸੱਤਪਾਲ ਸਿੰਘ ਢਿੱਲੋ ਦੀਆਂ ਬਾਕੀ ਕੇਸਾਂ ਵਿੱਚ ਜ਼ਮਾਨਤਾਂ ਮੰਨਜੂਰ ਹੋ ਗਈਆਂ ਅਤੇ  ਸੱਤ ਅਪਰੈਲ 1986  ਨੂੰ ਪੁਲੀਸ ਇੰਸਪੈਕਟਰ ਹਰਦਿਆਲ ਸਿੰਘ ਦੇ ਕਤਲ ਦਾ ਮੁਕੱਦਮੇ ਵਿੱਚੋਂ ਬਰੀ ਹੋਣ ਤੇ ਰਿਹਾਈ ਹੋ ਗਈ । ਜਲੰਧਰ ਜਿਲ੍ਹੇ ਦਾ ਪ੍ਰਧਾਨ ਅਤੇ ਮਗਰੌਂ  ਕੌਮੀ ਜਥੇਬੰਦਕ ਸਕੱਤਰ ਬਣਾ ਦਿੱਤਾ ਗਿਆ ।  ਇਸ ਵਕਤ ਫੈਡਰੇਸ਼ਨ ਦੇ ਪ੍ਰਧਾਨ ਭਾਈ ਗੁਰਜੀਤ ਸਿੰਘ ਜੀ ਸਨ । ਜਿਹਨਾਂ ਦੇ ਨਾਲ ਮਿਲ ਕੇ ਆਪ ਜੀ ਨੇ  ਫੈਡਰੇਸ਼ਨ  ਨੂੰ ਸੁਚੱਜੀ ਅਗਵਾਈ ਦਿੱਤੀ।  ਦਸ ਸਤੰਬਰ 1987 ਨੂੰ ਭਾਈ ਸਤਪਾਲ ਸਿੰਘ ਢਿੱਲੋਂ ਨੂੰ ਚੰਡੀਗੜ੍ਹ ਪੁਲੀਸ ਨੇ ਉਸ ਵਕਤ ਗ੍ਰਿਫਤਾਰ ਕਰ ਲਿਆ ਜਦੋਂ ਉਹ ਅਖਬਾਰ ਨੂੰ ਇੱਕ ਪ੍ਰੈੱਸ  ਨੋਟ ਦੇਣ ਜਾ ਰਿਹਾ ਸੀ । ਪਹਿਲਾਂ ਬੁੜੈਲ ਅਤੇ ਮਗਰੋਂ ਨਾਭਾ ਜੇਹਲ ਵਿੱਚ ਭੇਜ ਦਿੱਤਾ ਗਿਆ । ਜਿੱਥੇ ਭਾਈ ਸਤਪਾਲ ਸਿੰਘ ਦੇ ਗਰੁੱਪ ਵਿੱਚ ਸ਼ਾਮਲ ਸਾਥੀ ਪਹਿਲਾਂ ਤੋਂ ਹੀ ਬੰਦ ਸਨ । ਅੱਠ ਜਨਬਰੀ 1990 ਨੂੰ ਆਪਦੀ ਰਿਹਾਈ ਹੋਈ । ਇਸ ਸਮੇਂ ਫੈਡਰਸ਼ਨ ਦੇ ਪ੍ਰਧਾਨ ਭਾਈ ਦਲਜੀਤ ਸਿੰਘ ਬਿੱਟੂ ਸਨ ਜਿਹਨਾਂ ਦੇ ਮੋਢੇ ਨਾਲ ਮੋਢਾ ਡਾਹ ਕੇ ਅਨੇਕਾਂ ਪੰਥਕ ਕਾਰਜ ਕੀਤੇ । ਸ਼ਹੀਦ ਭਾਈ ਸਤਪਾਲ ਸਿੰਘ ਢਿੱਲੋ  ਐਮ,ਏ ਪਾਸ ਸੀ। 
14 ਸਤੰਬਰ 1990 ਵਾਲੇ ਦਿਨ ਜਲੰਧਰ ਵਿੱਚ ਰੂਪੋਸ਼ ਖਾੜਕੂਆਂ ਦੀ ਮੀਟਿੰਗ ਰੱਖੀ ਗਈ ਸੀ  ।ਭਾਈ ਸਤਪਾਲ ਸਿੰਘ ਢਿੱਲੋਂ ਨੇ ਪਟਿਆਲੇ ਤੋ ਇਸ ਮੀਟਿੰਗ ਵਿੱਚ ਭਾਗ ਲੈਣ ਵਾਸਤੇ ਆਉਣਾ ਸੀ। ਜਦੋ ਭਾਈ ਸੱਤਪਾਲ ਸਿੰਘ ਢਿਲੋਂ ਅਤੇ  ਬਲਬੀਰ ਸਿੰਘ ਚੀਮਾ ਸਕੂਟਰ ਤੇ ਜਾ ਰਹੇ ਸੀ ਤਾ ਪੁਲਿਸ ਕੈਟ  ਸੁਖਵਿੰਦਰ ਕਾਕਾ ਨੇ ਆਪਣੇ ਸਾਥੀ ਕੈਟਾਂ ਦੇ ਨਾਲ ਪਿੱਛਾ ਕਰਕੇ ਨਕੋਦਰ ਚੌਂਕ ਜਲੰਧਰ ਵਿੱਖੇ ਪਿੱਛਿਉਂ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ । ਪੁਲਿਸ ਤੇ ਕਾਲੀਆਂ ਬਿੱਲੀਆਂ ਨੇ ਭਾਈ ਸਾਹਿਬ ਨੂੰ ਸਕੂਟਰ ਤੇ ਜਾਦੇ ਨੂੰ ਨਕੋਦਰ ਚੌਂਕ ਜਲੰਧਰ ਵਿੱਚ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ । ਆਪ ਦੀ ਸ਼ਹੀਦੀ ਨਾਲ ਖਾੜਕੂ ਲਹਿਰ ਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ । 
ਖਾਲਿਸਤਾਨ ਜਿੰਦਾਬਾਦ--  ਲਵਸ਼ਿੰਦਰ  ਸਿੰਘ ਡੱਲੇਵਾਲ 00447825813301
Have something to say? Post your comment