Thursday, September 24, 2020
FOLLOW US ON

Article

ਕਰੋਨਾ v/s ਗਰੀਬੀ

September 13, 2020 04:55 PM

 

ਮਰ ਤਾਂ ਰਿਹਾ ਗਰੀਬ ਵਿਚਾਰਾ ਕਰੋਨਾ ਤਾਂ ਕੀ ਭੁੱਖ ਮਾਰ ਜਾਊ,
ਸਭ ਪਾਸੇ ਪਾਬੰਦੀਆਂ ਲੱਗੀਆਂ ਉਹਨੂੰ ਟੱਬਰ ਵਾਲਾ ਦੁੱਖ ਮਾਰ ਜਾਊ॥
ਆਏ ਸੀ ਕੁਝ ਨਾਮਵਰ ਬੰਦੇ ਸੁਣਿਆ ਘਰੀਂ ਉਹ ਆਟਾ ਸੁੱਟ ਗਏ,
ਦੋ ਡੰਗ ਦੀਆਂ ਦਾਲਾਂ ਦੇ ਕੇ ,ਸੁਣਿਆ ਉਮਰਾਂ ਲਈ ਗਰੀਬ ਦੀ ਫੋਟੋ ਖਿੱਚ ਗਏ। ਦੋ ਡੰਗਾਂ ਤੋਂ ਬਾਅਦ ਨਾ ਏਥੇ ਆਟਾ ਤੇ ਨਾ ਦਾਲਾਂ ਆਈਆਂ,
ਸੌਂ ਗਏ ਭੁੱਖੇ ਗਰੀਬ ਦੇ ਬੱਚੇ ਮੈਂ ਸੁਣਿਆ ਸਰਕਾਰ ਨੇ ਪਾਬੰਦੀਆਂ ਲਾਈਆਂ।
ਕੁਝ ਅੰਦਰੋਂ ਅੰਦਰੀ ਰਹਿ ਕੇ ਹੀ ਅੰਦਰੋਂ ਅੰਦਰੀ ਖਾ ਜਾਂਦੇ ,
ਪਰ ਸੁਣਿਆ ਕੁਝ ਫਰਿਸ਼ਤੇ ਆ ਜੋ ਗੁਪਤ 'ਚ ਥੈਲਾ ਫੜਾ ਜਾਂਦੇ।
ਮਿਹਨਤੀ ਆ ਪਰ ਲਾਚਾਰ ਬੈਠਾ ਇਹ ਸੋਚ ਕੇ ਹੱਥ ਉਹਦਾ ਫੜਿਆ ਕਰੋ,
ਗਰੀਬ ਸਮਝ ਕੇ ਹੰਕਾਰ ਦੁਖਾਓਣਾ ਸਕੀਮਾਂ ਨਾ ਤੁਸੀਂ ਘੜਿਆ ਕਰੋ।
ਕੀ ਪਤਾ ਲਾਕਡਾਊਨ ਹੋਵੇ ਮੌਕਾ ਕਾਲੇ ਧੰਨ ਨੂੰ ਚਿੱਟੇ 'ਚ ਬਦਲਣ ਦਾ ,
ਔਖੀ ਘੜੀ 'ਚ ਭੁੱਖੇ ਦੀ ਕਰ ਸੇਵਾ ਮੌਕਾ ਸਾਂਭਲਾ ਫਰਿਸ਼ਤੇ 'ਚ ਬਦਲਣ ਦਾ।
(ਲੇਖਿਕਾ -ਸੰਦੀਪ ਕੌਰ ਤਲਵੰਡੀ)

Have something to say? Post your comment