Thursday, September 24, 2020
FOLLOW US ON

Poem

ਤ੍ਰਾਸਦੀ

ਹੀਰਾ ਸਿੰਘ ਤੂਤ | September 13, 2020 08:12 PM

ਤ੍ਰਾਸਦੀ

ਕੋਈ ਕਾਜ਼ੀ ਹੈ ਤੇ ਕੋਈ ਮੁੱਲਾ ਏ।
ਤੇ ਗੁਰਬਤ ਦਾ ਠੰਡਾ ਚੁੱਲੵਾ ਏ।

ਸਾਥੋਂ ਕੁੱਲੀ-ਗੁੱਲੀ ਹੈ ਰੁੱਸ ਗਈ
ਉੱਤੋਂ ਗਲ ਵਿੱਚ ਪਾਟਾ ਜੁੱਲਾ ਏ।

ਕਿਉਂ ਗੋਲਕ ਨੂੰ ਜ਼ਿੰਦਰੇ ਵੱਜੇ ਨੇ
ਰੱਬ ਨੂੰ ਕਿਹੜਾ ਕੁਝ ਭੁੱਲਾ ਏ !

ਤੁਸੀਂ ਵੱਖਰੇ ਰੱਬ ਬਣਾ ਲਏ ਨੇ
ਦਰ ਓਸਦਾ ਸਭ ਲਈ ਖੁੱਲ੍ਹਾ ਏ।

ਕਦ ਆਪਾਂ ਨੂੰ ਨੱਚਣਾ ਆਵੇਗਾ
ਓਹ ਤਾਂ ਕੰਜ਼ਰੀ ਕੱਲੵਾ ਬੁੱਲ੍ਹਾ ਏ।

ਰੰਗ ਖੂਨ ਦਾ ਸਾਡਾ ਇਕੋ ਜਿਹਾ
ਐਵੇਂ ਹਰ ਥਾਂ 'ਤੇ ਜਾ ਕੇ ਡੁੱਲ੍ਹਾ ਏ।

ਹੀਰਾ ਸਿੰਘ ਤੂਤ

 
Have something to say? Post your comment