Thursday, September 24, 2020
FOLLOW US ON

Poem

ਘਪਲੇਬਾਜ਼ੀ ਜ਼ਿੰਦਾਬਾਦ

September 14, 2020 09:25 PM
ਬਾਹਰ ਬੈਠੇ ਬੱਚਿਆਂ ਨੂੰ ਦੋ ਰੁਪਏ ਕਿਲੋ ਕਣਕ ਮਿਲਦੀ,
ਪਰ ਹੱਕਦਾਰ ਹੀ ਅਕਸਰ ਵਾਂਝੇ ਰਹਿਣ ਇਥੇ।
ਗਰੀਬੀ ਦੀ ਰੇਖਾ ਤੋਂ ਥੱਲੇ ਜਿਹੜੇ ਗਰੀਬ ਰਹਿੰਦੇ,
ਇਹ ਸਹੂਲਤ ਓਨਾਂ ਲਈ ਹੈ ਵੈਸੇ ਕਹਿਣ ਇਥੇ।
ਘਰ ਬਾਰ ਜ਼ਮੀਨ ਜਾਇਦਾਦ ਅਕਸਰ ਜਾਏ ਵੇਖੀ,
ਫਿਰ  ਵੀ ਹੱਕਾਂ ਉਤੇ   ਕਿਉਂ  ਡਾਕੇ  ਪੈਣ ਇਥੇ?
ਗਰੀਬ ਦਰ ਦਰ ਦੀਆਂ ਠੋਕਰਾਂ ਮਜਬੂਰ ਖਾਣ ਦੇ ਲਈ,
ਨਾਲ ਧੌਂਸ ਦੇ ਜਰਵਾਣੇ ਲਾਹਾ ਵੇਖੋ  ਲੈਣ ਇਥੇ।
ਰੋਪੜ ਸ਼ਹਿਰ ਤੋਂ ਅਖ਼ਬਾਰ ਵਿੱਚ ਖ਼ਬਰ ਲੱਗੀ,
ਇੱਕ ਕੌਂਸਲਰ ਦਾ ਪੜਦਾ ਜੱਗ ਜ਼ਾਹਰ ਹੋਇਆ।
ਕਾਰਡ ਬਨਾਣ ਵਾਲੇ ਮਹਿਕਮੇ ਦੀ ਮਿਲੀ ਭੁਗਤ ਤਾਂ ਨੀ?
ਬਿੱਲਾ   ਥੈਲੀਓਂ   ਲੱਗੇ  ਹੁਣ  ਬਾਹਰ  ਹੋਇਆ।
 
ਜਸਵੀਰ ਸ਼ਰਮਾਂ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
 
 
 
 
 
Have something to say? Post your comment