Thursday, September 24, 2020
FOLLOW US ON

Article

        ਲੋਕੀ ਕਹਿੰਦੇ .......!

September 14, 2020 09:50 PM
 
ਕੋਰੇ ਕਾਗਜਾਂ ਉਤੇ ਐਵੇ ਵੈਣ ਜੇ ਪਾਈ ਜਾਵਾਂ ਮੈਂ, 
ਜੋ ਵੀ ਦੁੱਖ ਦਰਦ ਨੇ ਮੇਰੇ ਲਿਖ ਕੇ ਸੁਣਾਈ ਜਾਵਾਂ ਮੈਂ, 
ਲਿਖ-ਲਿਖ ਇੱਕ ਦੋ ਲਾਈਨਾਂ 'ਚ ਉਹਨਾ ਨੂੰ ਢਾਈ ਜਾਵਾਂ ਮੈਂ,
ਜੋ ਸੀਨੇ ਵਿੱਚ ਅੱਗ ਧੁੱਖਦੀ ਏ ,ਉਹਨੂੰ ਹੋਰ ਵਧਾਈ ਜਾਵਾਂ ਮੈਂ, 
ਮੈਂ ਤਾਂ ਹਾਂ ਇੱਕ ਖੋਟਾ ਸਿੱਕਾ,  ਦੁਨੀਆਂ ਵਿੱਚ  ਸੋਨਾ ਵਿਕਦਾ ਏ,
ਮੇਰਾ ਦਿਲ ਰੋਂਦਾ ਹੈ ਕਲਮ ਰਾਹੀਂ,  ਲੋਕੀ ਕਹਿੰਦੇ ਮੁੰਡਾ ਸੋਹਣਾ ਲਿਖਦਾ ਏ।।
ਮੈਂ ਫੋਲਦਾਂ ਹਾਂ ਜਜ਼ਬਾਤਾਂ ਨੂੰ ਤੇ ਲੋਕੀਂ ਕਹਿੰਦੇ ਮੁੰਡਾ ਸੋਹਣਾ ਲਿਖਦਾ ਏ ।।
 
ਮੈਨੂੰ ਮੌਤ ਦੇ ਰਾਹ ਸੀ ਤੋਰ ਦਿੱਤਾ ਮੇਰੇ ਹੀ ਕਰੀਬੀ ਯਾਰਾਂ ਨੇ, 
ਕੁੱਝ ਮੇਕਅੱਪ ਲਾ ਕੇ ਲੁੱਟਦੀਆਂ ਨੇ, ਜੋ ਦਿਲ ਤੋਂ ਕਾਲੀਆਂ ਨਾਰਾਂ ਨੇ, 
ਜੋ ਅੰਦਰੋਂ ਅੰਦਰੀ ਹੱਸਦੇ ਨੇ, ਮੈਨੂੰ ਦੇਣਾ ਚਾਹੁੰਦੇ ਹਾਰਾਂ ਨੇ, 
ਕੁੱਝ ਲਿਖਣ ਦੇ ਕਾਬਿਲ ਕਰ ਦਿੱਤਾ, ਮੈਨੂੰ ਉਹਨਾਂ ਰਿਸ਼ਤੇਦਾਰਾਂ ਨੇ, 
ਆਖਿਰ ਨੂੰ ਸੱਚ ਹੀ ਚੱਲਣਾ ਏ ਝੂਠ ਨਾ ਬਹੁਤਾ ਟਿਕਦਾ ਏ, 
ਮੇਰਾ ਦਿਲ ਰੋਂਦਾ ਹੈ ਕਲਮ ਰਾਹੀਂ,  ਲੋਕੀ ਕਹਿੰਦੇ ਮੁੰਡਾ ਸੋਹਣਾ ਲਿਖਦਾ ਏ।।
ਮੈਂ ਫੋਲਦਾਂ ਹਾਂ ਜਜ਼ਬਾਤਾਂ ਨੂੰ ਤੇ ਲੋਕੀਂ ਕਹਿੰਦੇ ਮੁੰਡਾ ਸੋਹਣਾ ਲਿਖਦਾ ਏ ।।
 
ਹਰ ਇਕ ਸਰਕਾਰ ਦੇ ਨੇਤਾ ਜੀ, ਬਸ ਖਾਣ ਦਾ ਢੰਗ ਬਣਾ ਲੈਂਦੇ, 
ਵੱਡਿਆਂ ਵੱਡਿਆਂ ਸ਼ਹਿਰਾਂ ਦੇ,  ਪੰਪਾਂ ਵਿੱਚ ਹਿੱਸਾ ਪਾ ਲੈਂਦੇ, 
ਬੇਰੁਜ਼ਗਾਰ ਮਾਸੂਮ ਜੇ ਬੱਚੇ ਨੂੰ, ਚੁੱਕਣਾ  ਹਥਿਆਰ ਸਿੱਖਾ ਦਿੰਦੇ, 
ਜਦ ਗਲ ਤੱਕ ਪਹੁੰਚਾਉਂਦਾ ਹੱਥ ਉਹਦਾ ਫਿਰ ਉਹਨੂੰ ਏਹ ਮਰਵਾ ਦਿੰਦੇ, 
ਫਿਰ ਬੁੱਡੀਆਂ ਮਾਵਾਂ ਦੀਆਂ ਅੱਖਾਂ ਚੋਂ ਤਿੱਪ-ਤਿੱਪ ਕਰਕੇ ਪਾਣੀ ਰਿਸਦਾ ਏ, 
ਮੇਰਾ ਦਿਲ ਰੋਂਦਾ ਹੈ ਕਲਮ ਰਾਹੀਂ,  ਲੋਕੀ ਕਹਿੰਦੇ ਮੁੰਡਾ ਸੋਹਣਾ ਲਿਖਦਾ ਏ।।
ਮੈਂ ਫੋਲਦਾਂ ਹਾਂ ਜਜ਼ਬਾਤਾਂ ਨੂੰ, ਤੇ ਲੋਕੀਂ ਕਹਿੰਦੇ ਮੁੰਡਾ ਸੋਹਣਾ ਲਿਖਦਾ ਏ ।।
 
ਕੁੱਝ ਪੈ ਗਈ ਮਾਰ ਹਲਾਤਾਂ ਦੀ, ਸਭ ਸੁੱਪਨੇ ਹੋਗੇ ਚੂਰ ਮੇਰੇ, 
ਬੜੀ ਛੇਤੀ ਛੱਡ ਗਿਆ ਸਾਥ ਬਾਪੂ,  ਸ਼ਾਇਦ ਰੱਬ ਨੂੰ ਸੀ ਮਨਜੂਰ ਮੇਰੇ, 
ਕਿਤੇ ਮੰਗ ਲਏ  ਨਾ ਇਹ ਸਾਥੋਂ ਕੁੱਝ, ਸਭ ਅਪਣੇ ਹੋ ਗਏ ਦੂਰ ਮੇਰੇ, 
ਇਸ ਘੁੱਪ ਹਨੇਰਾ ਜਿੰਦਗੀ ਵਿੱਚ, ਨਾ ਰਿਹਾ ਚੇਹਰੇ 'ਤੇ ਨੂਰ ਮੇਰੇ, 
ਜੋੜ-ਜੋੜ ਲਿਖ ਅੱਖਰ 'ਗੋਰਾ' ਅਜੇ ਸ਼ਾਇਰ ਬਨਣਾ ਸਿੱਖਦਾ ਏ, 
ਮੇਰਾ ਦਿਲ ਰੋਂਦਾ ਹੈ ਕਲਮ ਰਾਹੀਂ,  ਲੋਕੀ ਕਹਿੰਦੇ ਮੁੰਡਾ ਸੋਹਣਾ ਲਿਖਦਾ ਏ।।
ਮੈਂ ਫੋਲਦਾਂ ਹਾਂ ਜਜ਼ਬਾਤਾਂ ਨੂੰ ਤੇ ਲੋਕੀਂ ਕਹਿੰਦੇ ਮੁੰਡਾ ਸੋਹਣਾ ਲਿਖਦਾ ਏ ।।
 
ਗੋਰਾ ਵਿਰਕਾਂ ਵਾਲਾ
8054768097
 
Have something to say? Post your comment