Poem

ਜਿਓਂਦੇ ਨੂੰ ਕਹਿੰਦੇ ਮੋਇਆ(ਕਾਵਿ ਹਕੀਕੀ)

September 14, 2020 10:15 PM
ਹਸਪਤਾਲ ਵਾਲੇ ਜੇ ਜਿਓਂਦੇ ਨੂੰ ਮੋਇਆ ਆਖਣ
ਦੱਸੋ  ਘਰਦਿਆਂ  ਤੇ ਫਿਰ  ਬੀਤੂਗੀ  ਕੀ  ਲੋਕੋ?
ਕਹਿੰਦੇ ਸੀ ਦੂਜਾ ਰੱਬ ਡਾਕਟਰ ਨੂੰ ਆਮ ਲੋਕੀਂ,
ਕੀ  ਇਸ ਗੱਲ  ਚ ਕੋਈ  ਸ਼ੱਕ  ਵੀ  ਸੀ  ਲੋਕੋ?
ਪਰ ਅੱਜਕਲ੍ਹ ਸੇਵਾ ਨਾ ਇਹ ਦੂਜਾ ਰੱਬ ਰਹਿਗੇ,
ਪੈ ਚੱਲੀ ਇੱਕ ਨਵੀਂ ਤੇ ਨਿਵੇਕਲੀ  ਲੀਹ ਲੋਕੋ।
ਹਰਬੰਸ ਬਾਗੜੀ ਨੇ 69ਸੈਕ ਮੋਹਾਲੀ ਤੋਂ ਖ਼ਬਰ ਲਾਈ,
ਮਾਰਕੀਟ ਸਾਬਕਾ ਪ੍ਰਧਾਨ ਰਣਬੀਰ ਨਾਲ ਵਾਪਰੀ ਜੀ ਲੋਕੋ।
ਰਿਸ਼ਤੇਦਾਰ ਇਕੱਠੇ ਹੋ ਲਾਸ਼ ਲੈਣ ਲਈ ਪਹੁੰਚੇ,
ਹਸਪਤਾਲ ਚ ਫਿਰ ਨਵਾਂ ਹੀ ਚਮਤਕਾਰ ਹੋਇਆ।
ਵੈਂਟੀਲੇਟਰ ਤੇ ਪਿਆ ਹੈ ਜਿਉਂਦਾ ਮਰੀਜ਼ ਕਹਿੰਦੇ
ਕੁੱਝ   ਘੰਟੇ     ਪਹਿਲਾਂ  ਹੀ  ਸੀ  ਜੋ ਮੋਇਆ।
 
ਜਸਵੀਰ ਸ਼ਰਮਾਂ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
95691-49556
 
 
 
 
 
Have something to say? Post your comment