Poem

   '' ਬੰਦਾ ''

September 14, 2020 10:33 PM
         
 
ਇਨਸਾਨੀਅਤ ਹਰ ਕੋਈ ਭੁੱਲਿਆ ਫਿਰਦਾ ,,
ਕਿਉਂ ਮੇਰੀ ਮੇਰੀ ਕਰਦਾ ਫਿਰਦਾ ਹੈ ਬੰਦਾ ।।
 
ਮੋਹ ਮੁਹੱਬਤ ਪਿਆਰ ਸਾਰਾ ਭੁੱਲ ਗਿਆ ਏ ,,
ਚੱਕੀ ਔਜ਼ਾਰਾਂ ਨੂੰ ਹੱਥ ਵਿੱਚ ਫਿਰਦਾ  ਬੰਦਾ ।।
 
ਹੱਥੀਂ ਲਾਕੇ ਬੂਟੇ  ਆਪੇ ਪੁੱਟ  ਦਾ ਫਿਰਦਾ ਏ ,,
ਆਪਣੇ ਆਪ ਨੂੰ ਤਲਬਗ਼ਾਰ ਸਮਝੇ ਬੰਦਾ ।।
 
ਹੁਣ ਤਾਂ ਭਾਈ ਤੋਂ ਭਾਈ ਮੁਨਾਫਾ ਭਾਲਦਾ ਏ ,,
ਹਰ ਪਾਸਿਓਂ ਪੈਸੇ ਖਾਤਰ ਬੇਈਮਾਨ ਹੈ ਬੰਦਾ ।।
 
ਅੱਜ ਕੱਲ੍ਹ ਹੱਥੀਂ ਮਿਹਨਤ ਕੋਈ ਨੀ ਕਰਦਾ ਏ ,,
ਫਿਰ ਦੂਜੇ ਦੀ ਖੁਸ਼ੀ ਤੇ ਕਿਉਂ ਜਲਦਾ ਏ ਬੰਦਾ ।।
 
ਬਿਨਾਂ ਮਲਾਹ ਬੇੜੀ ਵਿੱਚ ਸਵਾਰ ਨਾ ਹੁੰਦਾ ਏ ,,
ਬੇੜੀ ਤਰਦੀ ਨੀ ਪਾਣੀ ਨੂੰ ਅੱਗ ਲਾਉਂਦਾ ਬੰਦਾ ।।
 
ਸੂਰਜ ਗਰਮੀ ਨਾ ਦਖਾਵੇ ਕਦੇ ਕੋਈ ਡਰਦਾ ਏ ,,
ਹਾਕਮ ਦੀਵਾ ਹੁੰਦਾ ਫੂਕ ਮਾਰ ਵੰਝਾਉਂਦਾ ਬੰਦਾ।।
            
               ਹਾਕਮ ਸਿੰਘ ਮੀਤ ਬੌਂਦਲੀ 
                    ਮੰਡੀ ਗੋਬਿੰਦਗੜ੍ਹ 
                 82880,47637
Have something to say? Post your comment