Thursday, September 24, 2020
FOLLOW US ON

Article

ਪੀਂਘ ਦੇ ਹੁਲਾਰੇ ਵਰਗਾ ਗਾਇਕ ..ਹਿਮਾਂਕ ਸੋਨੀ

September 15, 2020 01:35 PM


ਸੱਤਰੰਗੀ ਲਹਿਜੇ ਵਿਚ ਸਮੇਟੀ ਹਿਮਾਂਕ ਸੋਨੀ ਦੀ ਗਾਇਕੀ ਦੀ ਹੁਣ ਪੂਰੀ ਦੁਨੀਆਂ ਦੀਵਾਨੀ ਹੈ। ਯੂ ਟਿਊਬ ਤੇ ਉਸਦੇ ਗੀਤਾਂ ਨੂੰ ਪਿਆਰ ਕਰਨ ਵਾਲਿਆਂ ਦੀ ਨਿਰੰਤਰ ਵੱਧ ਰਹੀ ਗਿਣਤੀ ਇਸ ਗੱਲ ਦਾ ਸਬੂਤ ਹੈ ਕਿ ਉਹ ਨਵੀਂ ਪੀੜ੍ਹੀ ਦੇ ਦਿਲਾਂ 'ਤੇ ਰਾਜ ਕਰ ਰਿਹਾ ਹੈ ।
ਉਸਦੇ ਗੀਤਾਂ ਦੀ ਚਰਚਾ ਹੁਣ ਆਮ ਹੀ ਹਰ ਥਾਂ ਸੁਣਨ ਨੂੰ ਮਿਲਦੀ ਹੈ।

ਹਿਮਾਂਕ ਸੋਨੀ ਦਾ ਜਨਮ 27 ਨਵੰਬਰ 1999 ਨੂੰ ਮਾਤਾ ਹਰਸਾ ਸੋਨੀ ਜੀ ਦੀ ਕੁੱਖੋਂ ਸ੍ਰੀ ਅਤੁਲ ਕੁਮਾਰ ਸੋਨੀ ਜੀ ਦੇ ਘਰ ਸੈਕਟਰ 20 ਚੰਡੀਗੜ੍ਹ ਵਿੱਚ ਹੋਇਆ।

ਪੜ੍ਹਦਿਆਂ-ਪੜ੍ਹਦਿਆਂ ਹੀ ਉਸਨੂੰ ਲਿਖਣ ਦਾ ਸ਼ੌਂਕ ਜਾਗ ਉੱਠਿਆ ਤੇ ਉਸਨੇ ਕਾਗਜ਼ਾਂ ਦੀ ਹਿੱਕ ਤੇ ਗੀਤ ਉਲੀਕਨਣੇ ਸ਼ੁਰੂ ਕਰ ਦਿੱਤੇ,
ਜਦੋਂ ਪਿਤਾ ਜੀ ਨੂੰ ਉਸਦੇ ਇਸ ਸ਼ੌਂਕ ਬਾਰੇ ਪਤਾ ਲੱਗਿਆ ਤਾਂ ਉਹਨਾਂ ਨੇ ਇਸਦੇ ਵਿਰੋਧ ਦੀ ਬਜਾਏ ਉਸਨੂੰ ਹੱਲਾਸ਼ੇਰੀ ਦਿੱਤੀ ਤੇ ਉਸਦੇ ਇਸ ਸ਼ੋਕ ਨੂੰ ਉੱਚ ਦਰਜੇ ਤੱਕ ਲਿਜਾਣ ਵਿਚ ਸੰਪੂਰਨ ਮਦਦ ਕੀਤੀ ਜੋ ਮਦਦ ਨਿੰਰਤਰ ਜਾਰੀ ਹੈ।

ਪਿਤਾ ਅਤੁਲ ਸੋਨੀ ਜੀ ਨੇ ਹਿਮਾਂਕ ਨੂੰ ਹਰ ਦਿਲ ਅਜੀਜ਼ ਗਾਇਕ ਬੀ ਪਾਰਕ ਜੀ ਦੇ ਪਿਤਾ ਸ੍ਰੀ ਵਰਿੰਦਰ ਬਚਨ ਜੀ ਕੋਲ ਗਾਇਕੀ ਦੀਆਂ ਬਾਰੀਕੀਆਂ ਸਿੱਖਣ ਲਈ ਭੇਜਿਆ। ਗੁਰੂਆਂ ਦੇ ਗੁਰੂ ਜੀ ਤੋ ਗਾਇਕੀ ਦੀਆਂ ਬਾਰੀਕੀਆਂ ਸਿੱਖਣ ਤੋਂ ਬਾਅਦ  ਪੂਰੀ ਪ੍ਰਪੱਕਤਾ ਨਾਲ 2017 ਆਪਣਾ ਗਾਇਆ ਪਹਿਲਾ ਗੀਤ ਰਹਿ ਨਹੀਂ ਹੋਣਾ ਜਿਸ ਦੇ ਬੋਲ ਸ਼ਾਈਨ ਨੇ ਲਿਖੇ ਹਨ ਦਰਸ਼ਕਾਂ ਦੀ ਕਚਹਿਰੀ ਵਿੱਚ ਪੇਸ਼ ਕਰ ਦਿੱਤਾ।  ਇਸ ਗੀਤ ਨੂੰ ਦਰਸ਼ਕਾਂ ਵਲੋਂ ਇਨ੍ਹਾਂ ਪਿਆਰ ਮਿਲਿਆ ਕਿ ਫਿਰ ਸੋਨੀ ਨੇ ਮੁੜ ਕੇ ਨਹੀਂ ਵੇਖਿਆ ਉਸਨੇ ਆਪਣੇ ਸ਼ੋਕ ਨੂੰ ਆਪਣਾ ਕਿੱਤਾ ਬਣਾ ਲਿਆ ਤੇ ਫਿਰ ਇਕ ਤੋਂ ਬਾਅਦ ਇਕ, ਗੀਤਾਂ ਝੜੀ ਹੀ ਲਾ ਦਿੱਤੀ ਜੋ ਲਗਾਤਾਰ ਜਾਰੀ ਹੈ ।

ਹਿਮਾਂਕ ਸੋਨੀ ਗਾਇਕੀ ਦੇ ਨਾਲ ਨਾਲ ਗੀਤਕਾਰੀ ਵਿਚ ਮਾਹਿਰ ਹੈ ਜੋ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ। ਹੁਣ ਤੱਕ  ਉਹ 500 ਦੇ ਕਰੀਬ ਗੀਤ ਵੀ ਰਚ ਚੁੱਕਾ ਹੈ।
ਜਿਨ੍ਹਾਂ ਚੋਂ ਬਹੁਤੇ ਗੀਤ ਰਿਲੀਜ਼ ਹੋ ਚੁੱਕੇ ਹਨ ।

ਗੱਲ ਕਰਨ ਤੇ ਪਤਾ ਲੱਗਿਆ ਕਿ ਦਰਸ਼ਕਾਂ ਲਈ ਇਕ ਸਰਪਰਾਈਜ਼ ਗੀਤ ਦੀ ਤਿਆਰੀ ਲਗਭਗ ਮੁਕੰਮਲ ਹੋ ਚੁੱਕੀ ਹੈ। ਗੀਤ ਦੇ ਬੋਲ ਉਸਦੀ ਹੀ ਕ਼ਲਮ ਰਚੇ ਨੇ,  ਇਹ ਗੀਤ ਉਸਦਾ ਹਰਮਨ ਪਿਆਰਾ ਗੀਤ ਵੀ ਹੈ ਜੋ ਉਸਦੇ ਦਿਲ ਦੇ ਬਹੁਤ ਕਰੀਬ ਹੈ
ਜਲਦੀ ਹੀ ਦਰਸ਼ਕਾਂ ਦੀ ਕਚਹਿਰੀ ਵਿੱਚ ਉਜਾਗਰ ਹੋਣ ਜਾ ਰਿਹਾ ਹੈ।

ਉਸਨੂੰ ਪੂਰਾ ਯਕੀਨ ਹੈ ਕਿ ਪਹਿਲੇ ਗੀਤਾਂ ਵਾਂਗ  ਇਸ ਗੀਤ ਨੂੰ ਵੀ ਦਰਸ਼ਕ ਹੱਸ ਕੇ ਪ੍ਰਵਾਨ ਕਰਨਗੇ ਤੇ ਪਹਿਲਾ ਰਲੀਜ਼ ਹੋ ਚੁੱਕੇ ਗੀਤਾਂ ਵਾਂਗ ਇਸ ਗੀਤ ਨੂੰ ਵੀ ਪੁਰਜ਼ੋਰ ਪਿਆਰ ਬਖ਼ਸ਼ਣਗੇ।

ਆਪਣੇ ਇਸ ਸਫ਼ਰ ਵਿੱਚ ਸਭ ਤੋਂ ਵੱਧ ਸਹਿਯੋਗ ਉਸਨੂੰ ਆਪਣੇ ਪਰਿਵਾਰ ਵੱਲੋਂ ਮਿਲਿਆ ਜਿਨ੍ਹਾਂ ਦਾ ਉਹ ਹਮੇਸ਼ਾ ਰਿਣੀ ਹੈ।
ਇਸ ਤੋ ਇਲਾਵਾ ਸਮੇਂ ਸਮੇਂ ਤੇ ਭਰਾਵਾਂ ਵਰਗੇ ਦੋਸਤਾਂ ਜਿੰਨਾਂ ਵਿਚੋਂ ਅਖਿਲ, ਅਮਨ, ਰਾਜਾ ਤੇ ਹੋਰ ਵੀ ਬਹੁਤ ਭਰਾਵਾਂ ਵਰਗੇ ਦੋਸਤਾਂ ਦਾ ਸਮੇਂ ਸਮੇਂ ਤੇ ਸਾਥ ਮਿਲਦਾ ਰਹਿੰਦਾ ਹੈ, ਜਿਨ੍ਹਾਂ ਦਾ ਉਹ ਕੋਟਿਨ-ਕੋਟ ਧੰਨਵਾਦੀ ਹਾਂ।

ਇਸ ਤੋਂ ਇਲਾਵਾ ਹਿਮਾਂਕ ਸੋਨੀ ਨੇ ਇਕ ਹੋਰ ਖੁਸ਼ੀ ਦੀ ਗੱਲ ਸਾਂਝੀ ਕਰਦੇ ਹੋਏ ਦੱਸਿਆ ਕਿ ਸ਼ਾਇਰ ਭੱਟੀ ਜੀ ਦੀ ਕ਼ਲਮ ਤੋਂ ਰਚਿਆ ਗੀਤ ਨੇਨੋ ਕਾਰ ਨੂੰ ਵੀ ਉਹ ਆਪਣੀ ਸੁਰੀਲੀ ਆਵਾਜ਼ ਨਾਲ ਸ਼ਿੰਗਾਰ ਰਿਹਾ ਹੈ । ਜੋ ਸਰਪ੍ਰਾਈਜ਼ ਗੀਤ ਤੋਂ ਬਾਅਦ ਦਰਸ਼ਕਾਂ ਦੀ ਕਚਹਿਰੀ ਵਿੱਚ ਪੇਸ਼ ਹੋਵੇਗਾ।

ਮੇਰੀ ਦਿਲੀ ਤਮੰਨਾ ਹੈ ਕਿ ਹਿਮਾਂਕ ਸੋਨੀ ਆਪਣੇ ਆਉਣ ਵਾਲੇ ਸਾਰੇ ਪ੍ਰਜੈਕਟਾਂ ਵਿਚ ਬੇਹੱਦ ਸਫ਼ਲ ਹੋਵੇ .....ਅਮੀਨ

                                                  ਸਵਿੰਦਰ ਸਿੰਘ ਭੱਟੀ
                                                   9872989193
 
 
 
 
 
 
 
Have something to say? Post your comment