Saturday, September 26, 2020
FOLLOW US ON
BREAKING NEWS
ਕਿਰਤੀ ਅਤੇ ਮਿਹਨਤੀ ਕਿਸਾਨ ਪੰਜਾਬ ਦੇ ਸਾਰੇ ਮਸਲਿਆਂ ਦੇ ਹੱਲ ਨੂੰ ਪੰਜਾਬ ਦੀ ਆਜ਼ਾਦੀ ਵਿੱਚੋਂ ਦੇਖਣ: ਹਰਦੀਪ ਸਿੰਘ ਨਿੱਝਰਪੰਜਾਬ ਆਜ਼ਾਦੀ ਬਗੈਰ ਬਚ ਨਹੀਂ ਸਕਦਾ ਅੱਜ ਨਹੀਂ ਭਲਕੇ ਪੰਜਾਬੀਆਂ ਨੂੰ ਇਸ ਗੱਲ ਤੇ ਸਹਿਮਤ ਹੋਣਾ ਹੀ ਪਵੇਗਾ: ਸੁਰਿੰਦਰ ਸਿੰਘ  ਭਾਰਤ ਦੀ ਪਾਲਿਸੀ ਪੰਜਾਬ ਦੀ ਕਿਸਾਨੀ ਨੌਜਵਾਨੀ ਨੂੰ ਤਬਾਹ ਕਰਨਾ ਹੈ ਅੱਜ ਬਲਵੰਤ ਸਿੰਘ ਮੁਲਤਾਨੀ ਕਤਲ ਕੇਸ ਵਿੱਚ ਡਾਕਟਰ ਭਗਵਾਨ ਸਿੰਘ ਵੱਲੋਆਪਣੇ ਬਿਆਨ ਦਰਜ ਕਰਵਾਏ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਕਿਸਾਨਾਂ ਦੁਆਰਾ ਪੰਜਾਬ ਬੰਦ ਦਾ ਡੱਟ ਕੇ ਸਮਰਥਨਖੇਤੀ ਆਰਡੀਨੈਂਸ ਲਿਆ ਕੇ ਨਰਿੰਦਰ ਮੋਦੀ ਅੱਗ ਨਾਲ ਖੇਡ ਰਿਹਾ -ਸਿੱਖ ਲੀਗਲ ਵਿੰਗ ਪੰਜਾਬਡੋਨਾਲਡ ਟਰੰਪ ਨੂੰ ਸੰਬੋਧਿਤ ਮਾਰੂ ਜ਼ਹਿਰ ਰੀਕਿਨ ਵਾਲਾ ਪੱਤਰ ਵ੍ਹਾਈਟ ਹਾਉਸ ਆਇਆ, ਜਾਂਚ ਚੱਲ ਰਹੀ ਹੈ ।

News

ਦਿੱਲੀ ਗੁਰਦੁਆਰਾ ਕਮੇਟੀ ਅੰਦਰ ਭ੍ਰਿਸ਼ਟਾਚਾਰ ਜਰੂਰਤ ਤੋਂ ਜਿਆਦਾ, ਸ਼ੰਟੀ ਦਾ ਇਸਤੀਫਾ ਇਸ ਦਾ ਪ੍ਰਮਾਣ- ਸਰਨਾ "ਬਾਦਲ ਮੁਕਤ-ਭ੍ਰਿਸ਼ਟਾਚਾਰ ਮੁਕਤ" ਸੋਚ ਵਾਲਿਆਂ ਨਾਲ ਰਲ ਕੇ ਲੜਾਈ ਲੜਨ ਨੂੰ ਤਿਆਰ

September 15, 2020 05:21 PM
 
 
ਨਵੀਂ ਦਿੱਲੀ 15 ਸਤੰਬਰ (ਮਨਪ੍ਰੀਤ ਸਿੰਘ ਖਾਲਸਾ )
ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਬੀਤੇ ਕਲ ਬਾਦਲ ਦਲ ਤੋਂ ਅਸਤੀਫਾ ਦੇਣ ਵਾਲੇ ਗੁਰਮੀਤ ਸਿੰਘ ਸ਼ੰਟੀ ਦੇ ਉਸ ਬਿਆਨ ਤੋਂ ਬਾਅਦ ਪ੍ਰਤੀਕਿਰਿਆ ਦੇਦੇਆਂ ਕਿਹਾ ਕਿ ਸਾਡੀ ਪਾਰਟੀ ਦਾ ਮੁੱਖ ਮਕਸਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਨੂੰ "ਬਾਦਲ ਮੁਕਤ ਅਤੇ ਭ੍ਰਿਸ਼ਟਾਚਾਰ ਮੁਕਤ" ਬਣਾਉਣ ਦਾ ਰਾਹ ਪੱਧਰਾ ਕਰਨਾ ਹੈ ਅਤੇ ਜੋ ਕੋਈ ਵੀ ਸਾਡੀ ਇਸ ਮੁਹਿੰਮ ਨਾਲ ਇਤਫਾਕ ਰੱਖਦਾ ਹੈ, ਅਸੀਂ ਉਸਦਾ ਸਵਾਗਤ ਤੇ ਸਹਿਯੋਗ ਕਰਨ ਲਈ ਹਮੇਸ਼ਾ ਤਿਆਰ ਹਾਂ।
 
ਦੱਸਣਯੋਗ ਹੈ ਕਿ ਸ. ਗੁਰਮੀਤ ਸਿੰਘ ਸ਼ੰਟੀ ਨੇ ਆਪਣੇ ਅਸਤੀਫੇ ਦਾ ਮੁੱਖ ਕਾਰਨ ਬਾਦਲ ਦਲ ਦੇ ਪ੍ਰਬੰਧ ਵਾਲੀ ਦਿੱਲੀ ਕਮੇਟੀ 'ਚ ਫੈਲੇ ਭ੍ਰਿਸ਼ਟਾਚਾਰ ਨੂੰ ਦੱਸਿਆ ਹੈ ਅਤੇ ਨਾਲ ਹੀ ਇਸ ਭ੍ਰਿਸ਼ਟਾਚਾਰ ਵਿਰੁੱਧ ਜਦੋਜਹਿਦ ਕਰਨ ਦਾ ਐਲਾਨ ਵੀ ਕੀਤਾ ਹੈ ।
 
ਸ. ਸਰਨਾ ਨੇ ਕਿਹਾ ਕਿ ਦਿੱਲੀ ਕਮੇਟੀ ਪ੍ਰਧਾਨ ਵੱਜੋ ਉਨ੍ਹਾਂ (ਸਰਨਾ) ਦੇ ਲੰਮੇ ਕਾਰਜਕਾਲ ਦੌਰਾਨ, ਬੇਸ਼ਕ ਵਿਰੋਧੀਆਂ ਵੱਲੋਂ ਝੂਠੀ ਬਿਆਨਬਾਜੀ ਤਾਂ ਬਥੇਰੀ ਕੀਤੀ ਜਾਂਦੀ ਰਹੀ ਪ੍ਰੰਤੂ ਉਨ੍ਹਾਂ ਖ਼ਿਲਾਫ਼ ਕੋਈ ਵੀ ਅੱਜ ਤੱਕ 1 ਪੈਸੇ ਦਾ ਭ੍ਰਿਸ਼ਟਾਚਾਰ ਸਾਬਤ ਨਹੀਂ ਕਰ ਸਕਿਆ। ਸਰਨਾ ਨੇ ਕਿਹਾ ਕਿ ਅਸੀਂ ਹਮੇਸ਼ਾ ਹੀ ਸਾਫ ਮਨ ਨਾਲ ਗੁਰੂ ਘਰ ਦੀ ਸੇਵਾ ਕੀਤੀ ਹੈ ਅਤੇ ਹਮੇਸ਼ਾ ਹੀ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਆਵਾਜ ਨੂੰ ਬੁਲੰਦ ਕੀਤਾ ਹੈ।
 
ਸ. ਸਰਨਾ ਨੇ ਕਿਹਾ ਕਿ ਬਾਦਲ ਦਲ ਨਾਲ ਸਬੰਧਿਤ ਕਮੇਟੀ ਪ੍ਰਬੰਧਕਾਂ ਨੇ ਦਿੱਲੀ ਕਮੇਟੀ ਨੂੰ ਹਰ ਪਾਸਿਓ ਭਾਰੀ ਨੁਕਸਾਨ ਪਹੁੰਚਾਇਆ ਹੈ। ਉਨ੍ਹਾਂ ਕਿਹਾ ਕਿ ਕਮੇਟੀ ਦਾ ਪ੍ਰਬੰਧ ਛੱਡਣ ਸਮੇਂ ਅਸੀਂ 123 ਕਰੋੜ ਰੁਪਿਆ ਛੱਡ ਕੇ ਗਏ ਸੀ ਪਰ ਬਾਦਲ ਦਲ ਵੱਲੋਂ ਕੀਤੀ ਫੰਡਾਂ ਦੀ ਭਾਰੀ ਦੁਰਵਰਤੋਂ ਤੋਂ ਬਾਅਦ ਹੁਣ ਇਹ ਹਾਲਤ ਹੈ ਕਿ  ਟੀਚਰਾਂ ਤੇ ਸਟਾਫ ਨੂੰ ਤਨਖਾਹਾਂ ਦੇਣ ਵਾਸਤੇ ਵੀ ਪੈਸੇ ਨਹੀਂ ਹਨ। ਸ. ਸਰਨਾ ਨੇ ਕਿਹਾ ਕਿ ਇਸ ਲਈ ਸਾਡਾ ਵੱਡਾ ਮਕਸਦ ਦਿੱਲੀ ਕਮੇਟੀ ਪ੍ਰਬੰਧ ਨੂੰ ਬਾਦਲ ਮੁਕਤ ਅਤੇ ਭ੍ਰਿਸ਼ਟਾਚਾਰ ਮੁਕਤ ਬਣਾਉਣਾ ਹੈ ਅਤੇ ਇਸ ਮੁਹਿੰਮ 'ਚ ਸਹਿਯੋਗ ਕਰਨ ਵਾਲੇ ਹਰੇਕ ਇਨਸਾਨ ਜਾਂ ਆਗੂ ਨਾਲ ਰਲ ਕੇ ਲੜਾਈ ਲੜਨ ਲਈ ਤਿਆਰ ਹਾਂ।
Have something to say? Post your comment
 

More News News

" ਕਿਸਾਨ ਦੇ ਬੋਲ " ਗਾਇਕ ਰਿਆਨ ਗਿੱਲ ਦੇ ਟਰੈਕ 'ਵਿਲੇਂਜਰ ਕਿੰਗ' ਦਾ ਪੋਸਟਰ ਰਿਲੀਜ਼ ਜੇਕਰ ਖੇਤੀਬਾੜੀ ਵਿਰੋਧੀ ਆਰਡੀਨੈਂਸਾਂ ਨੂੰ ਵਾਪਸ ਨਾ ਲਿਆ ਤਾਂ ਮੋਦੀ ਦੀ ਬੀਜੇਪੀ ਸਰਕਾਰ ਦਾ ਜਾਣਾ ਤਹਿ ਕਿਸਾਨ ਤੇ ਵਪਾਰ ਜਥੇਬੰਦੀਆਂ ਗਾਇਕਾ ਅਨੀਸਾ ਵਾਲੀਆ ਜਲਦੀ ਹੀ ਆਪਣੇ ਟਰੈਕ ‘ਸੁਣ ਮੇਰੇ ਢੋਲਣਾਂ’ ਨਾਲ ਹਾਜ਼ਰੀ ਲਵਾਏਗੀ – ਪ੍ਰੋਡਿਊਸਰ ਪੀ ਐਸ ਮਿੱਠਾ ਕਿਸਾਨ ਆਰਥਿਕ ਪੱਖੋਂ ਦੇਸ਼ ਦੀ ਰੀੜ੍ਹ ਦੀ ਹੱਡੀ ਹਨ-ਐਡਵੋਕੇਟ ਪਰਮਜੀਤ ਸਿੰਘ ਕੇਂਦਰ ਸਰਕਾਰ ਨੇ ਗੈਰਜਮਹੂਰੀ ਢੰਗ ਨਾਲ ਖੇਤੀਬਾੜੀ ਸਬੰਧਿਤ ਕਾਨੂੰਨ ਪਾਸ ਕੀਤੇ-ਜਥੇਦਾਰ ਵਡਾਲਾ ਸ਼੍ਰੋਮਣੀ ਅਕਾਲੀ ਦਲ ਨੇ ਖੇਤੀ ਬਿੱਲ ਦੇ ਰੋਸ ਵਜੋਂ ਲਗਾਇਆ ਧਰਨਾ ਮੈਂ ਕਿਸਾਨ ਦਾ ਪੁੱਤ ਹਾਂ ਤੇ ਕਿਸਾਨਾਂ ਨਾਲ ਖੜੇ ਆਂ ਤੇ ਖੜਾਂਗਾ- ਚੁਸਪਿੰਦਰਬੀਰ ਸਿੰਘ ਚਹਿਲ  ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿਸਾਨਾਂ ਨਾਲ ਇਕਜੁੱਟਤਾ ਪ੍ਰਗਟਾਉਂਦਿਆਂ ਪੰਜਾਬ ਭਰ ’ਚ ‘ਚੱਕਾ ਜਾਮ’ ਪ੍ਰੋਗਰਾਮ ਨੂੰ ਭਰਵਾਂ ਹੁੰਗਾਰਾ ਮੁੱਖ ਮੰਤਰੀ ਸਾਰੇ ਸੂਬੇ ਨੂੰ ਸਰਕਾਰੀ ਮੰਡੀ ਐਲਾਨਣ ਲਈ ਆਰਡੀਨੈਂਸ ਜਾਰੀ ਕਰਨ ਤੇ ਕਾਨੂੰਨ ਲੈ ਕੇ ਆਉਣ : ਸੁਖਬੀਰ ਸਿੰਘ ਬਾਦਲ ,, ਮੁੱਖ ਮੰਤਰੀ ਨੇ ਕਿਸਾਨਾਂ ਦੀ ਪਿੱਠ ਵਿਚ ਛੁਰਾ ਮਾਰਿਆ : ਹਰਸਿਮਰਤ ਕੌਰ ਬਾਦਲ ਨਸ਼ਾ ਤਸਕਰਾਂ ਦੀ ਅੱਖ ਹੁਣ ਨਵੇਂ ਉੱਭਰ ਰਹੇ ਨੌਜਵਾਨਾਂ ਤੇ ਸਰਗਰਮੀਆਂ ਤੇਜ਼ ਚਹਿਲ ਨੇ ਆਪਣੇ ਯੂਥ ਦੇ ਵਰਕਰਾਂ ਸਮੇਤ  31 ਕਿਸਾਨ ਜਥੇਬੰਦੀਆਂ ਨੂੰ ਮਾਨਸਾ ਜ਼ਿਲ੍ਹੇ ਵਿੱਚ ਦਿੱਤਾ ਸਮਰਥਨ , ਹੋਮ ਆਈਸੋਲੇਸ਼ਨ ਵਾਲੇ ਮਰੀਜ਼ਾਂ ਦੀ ਕਾਊਂਸਲਿੰਗ ਲਈ ਮਾਹਿਰਾਂ ਦੀ ਤਾਇਨਾਤੀ 
-
-
-