Thursday, September 24, 2020
FOLLOW US ON

News

ਮਹਿੰਦਰ ਪਾਲ ਸਿੰਘ ਦਾਨਗੜ ਆਪਣੀ ਪੂਰੀ ਪਾਰਟੀ ਸਮੇਤ ਬੈਂਸਾਂ ਦੀ ਲੋਕ ਇਨਸਾਫ਼ ਪਾਰਟੀ 'ਚ ਹੋਏ ਸ਼ਾਮਲ

September 15, 2020 06:26 PM

 

ਮਾਨਸਾ  ( ਤਰਸੇਮ ਸਿੰਘ ਫਰੰਡ ) ਬੀਤੇ ਕੱਲ ਪਿਛਲੇ ਲੰਮੇ ਸਮੇਂ ਤੋਂ ਲੋਕ ਮੁਦਿਆਂ ਤੇ ਸੰਘਰਸ਼ ਕਰ ਰਹੀ ਇਨਸਾਫ਼ ਦੀ ਆਵਾਜ਼ ਪਾਰਟੀ ਨੇ ਸਮੂਚੀ ਲੀਡਰਸ਼ਿਪ ਸਮੇਤ ਬੈੰਸ ਭਰਾਵਾਂ ਵਲੋਂ ਬਣਾਈ ਗਈ ਲੋਕ ਇਨਸਾਫ਼ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਜਾਣਕਾਰੀ ਦਿੰਦਿਆਂ ਮਹਿੰਦਰ ਪਾਲ ਸਿੰਘ ਦਾਨਗੜ ਨੇ ਆਖਿਆ ਕਿ ਉਹਨਾਂ ਵਲੋਂ ਪਾਰਟੀ ਦਾ ਗਠਨ ਰਾਜਨੀਤੀ ਦਾ ਸੁਖ ਭੋਗਣ ਦੀ ਮੰਨਸ਼ਾ ਨਾਲ ਨਹੀਂ ਸੀ ਕੀਤਾ ਗਿਆ ਬਲ ਕੇ ਲੋਕਾਂ ਦੀ ਸੇਵਾ ਕਰਨ ਲਈ ਹੀ ਪਾਰਟੀ ਬਣਾਈ ਗਈ ਸੀ।ਉਹਨਾਂ ਕਿਹਾ ਕਿ ਲੋਕ ਇਨਸਾਫ਼ ਪਾਰਟੀ ਵਿੱਚ ਸ਼ਾਮਲ ਹੋਣ ਦਾ ਫੈਸਲਾ ਸਾਡੀ ਸਮੂਚੀ ਲੀਡਰਸ਼ਿਪ ਨੇ ਸੋਚ ਸਮਝ ਕੇ ਲਿਅਾ ਹੈ। ਦਾਨਗੜ ਨੇ ਆਖਿਆ ਕਿ ਇਸ ਸਮੇਂ ਪੰਜਾਬ ਨੂੰ ਇਕ ਖੇਤਰੀ ਪਾਰਟੀ ਦੇ ਰੂਪ ਵਿੱਚ ਇਕ ਮਜਬੂਤ ਧਿਰ ਦੀ ਜਰੂਰਤ ਹੈ ਜਿਹੜੀ ਕਿ ਕਿਸਾਨਾਂ ਦੇ ਹੱਕਾਂ ਦੀ ਗੱਲ ਦੇ ਨਾਲ-ਨਾਲ ਵਪਾਰੀ ਵਰਗ, ਮਜ਼ਦੂਰਾ  ਨੌਜਵਾਨਾਂ ਲਈ, ਸਿਹਤ ਸੇਵਾਵਾਂ ਲਈ, ਸਿੱਖਿਆ ਪ੍ਰਨਾਲੀ ਨੂੰ ਬਿਹਤਰ ਬਨਾਉਣ ਲਈ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ,ਪੰਜਾਬ ਅਤੇ ਪੰਜਾਬੀਅਤ ਲਈ ਜ਼ੋਰ ਦਾਰ ਢੰਗ ਨਾਲ ਆਵਾਜ਼ ਬੁਲੰਦ ਕਰ ਸਕੇ। ਉਹਨਾਂ ਦੁਨੀਆਂ ਦੀਆਂ ਸਿਆਸੀ ਪਾਰਟੀਆਂ ਬਾਰੇ ਬੋਲਦਿਆਂ ਆਖਿਆ ਕਿ ਕਾਂਗਰਸ, ਆਮ ਆਦਮੀ ਪਾਰਟੀ ਇਹਨਾਂ ਦੀ ਡੋਰ ਸਿੱਧੇ ਤੌਰ ਤੇ ਪੰਜਾਬ ਤੋਂ ਬਾਹਰ ਬੈਠੇ ਲੋਕਾਂ ਦੇ ਹੱਥ ਹੈ ਇਹ ਪੰਜਾਬ ਦਾ ਕਦੇ ਭਲਾ ਨਹੀਂ ਸੋਚ ਸਕਦੇ। ਜੇ ਆਕਾਲੀ ਦਲ ਬਾਦਲ ਦੀ ਗੱਲ ਕਰੀਏ ਤਾਂ ਉਹ ਸਿੱਧੇ ਤੌਰ ਤੇ ਬੀ.ਜੇ.ਪੀ ਅਤੇ ਆਰ.ਅੈਸ.ਅੈਸ ਦੇ ਹੱਥਾਂ ਦੀ ਕੱਠਪੁਲੀ ਬਣੀ ਹੋਈ ਹੈ ਜਿਸ ਨੇ ਹਮੇਸ਼ਾ ਹੀ ਪੰਜਾਬ ਨਾਲ ਧੋਖਾ ਕੀਤਾ ਹੈ। ਮਹਿੰਦਰ ਪਾਲ ਸਿੰਘ ਦਾਨਗੜ ਨੇ ਬੈਂਸ ਭਰਾਵਾਂ ਦੀ ਸਿਫਤ ਕਰਦਿਆਂ ਆਖਿਆ ਕਿ ਲੋਕ ਇਨਸਾਫ਼ ਪਾਰਟੀ ਪੰਜਾਬ ਦੀ ਇੱਕੋ ਇੱਕ ਪਾਰਟੀ ਹੈ ਜਿਹੜੀ ਸਮੂਹ ਪੰਜਾਬੀਆਂ ਦੇ ਹੱਕਾਂ ਤੇ ਪਹਿਰਾ ਦੇਣ ਲਈ ਵਚਨ ਵੱਧ ਹੈ। ਉਹਨਾਂ ਕਿਹਾ ਕਿ ਸਿਮਰਨਜੀਤ ਸਿੰਘ ਬੈੰਸ ਅਤੇ ਬਲਵਿੰਦਰ ਸਿੰਘ ਬੈੰਸ ਪਿੱਛਲੇ ਲੰਮੇ ਸਮੇਂ ਤੋਂ ਪੰਜਬ ਦੇ ਪਾਣੀਆਂ ਦੀ ਬਣਦੀ ਕੀਮਤ ਲੈਣ ਲਈ ਸੂਬਾ ਸਰਕਾਰ ਨਾਲ ਮੱਥਾ ਲਗਾ ਰਹੇ ਹਨ। ਦਾਨਗੜ ਨੇ ਬਹੁਤ ਭਰੋਸੇ ਨਾਲ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਲੋਕ ਇਨਸਾਫ਼ ਪਾਰਟੀ ਦੇ ਨੁਮਾਇੰਦੇ ਵੱਡੀ ਗਿਣਤੀ ਵਿੱਚ ਜਿੱਤ ਹਾਸਲ ਕਰਕੇ ਰਾਜਨੀਤੀ ਦੀ ਇੱਕ ਨਵੀਂ ਮਿਸਾਲ ਤੈਅ ਕਰਨਗੇ। ਇਸ ਮੌਕੇ ਉਹਨਾਂ ਨਾਲ ਜੋਧ ਸਿੰਘ ਥਾਂਧੀ, ਜਸਵੀਰ ਸਿੰਘ ਬਡਿਅਾਲ, ਜੱਗਾ ਸਿੰਘ ਸਿੱਧੂ, ਗੁਰਤੇਜ ਸਿੰਘ ਬਹਿਮਣ, ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ, ਸੁਖਜੀਤ ਸਿੰਘ ਭੁਲਰ, ਜਗਪਾਲ ਸਿੰਘ ਅਲਮਸਤ, ਹਰਭਜਨ ਸਿੰਘ ਬੰਗੀ ਆਦਿ ਹਾਜਰੀ ਲਵਾਈ ।

 
 
 
Have something to say? Post your comment
 

More News News

ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਕਿਸਾਨਾਂ ਦੁਆਰਾ ਪੰਜਾਬ ਬੰਦ ਦਾ ਡੱਟ ਕੇ ਸਮਰਥਨ ਸਰਕਾਰ ਤੇ ਵਿਰੋਧੀ ਪਾਰਟੀਆਂ ਦੇ ਵਿਚਕਾਰ ਫਸਿਆ ਅੰਨਦਾਤਾ ਕਿਸਾਨ ਜਮਹੂਰੀ ਅਧਿਕਾਰ ਸਭਾ,ਜਿਲਾ ਇਕਾਈ ਮਾਨਸਾ ਵੱਲੋਂ ਰੋਸ ਮਾਰਚ ਅਤੇ ਅਰਥੀ ਫੂਕ ਮੁਜਾਹਰਾ ਰਾਤ 7 ਵਜੇ ਤੋਂ ਸਵੇਰੇ 9 ਵਜੇ ਤੱਕ ਕੰਬਾਈਨਾਂ ਚਲਾਉਣ ’ਤੇ ਪਾਬੰਦੀ   किसान विरोधी ऑर्डिनेंस  के खिलाफ भी सबसे आगे होकर लड़ेंगे  :ए आर । ਪੰਜਾਬ ਦੀ ਸਰਜ਼ਮੀਨ ਨੇ 'ਮੋਦੀ ਦੇ ਨਾਪਾਕ ਇਰਾਦਿਆਂ ' ਨੂੰ ਨੇਸਤੋ ਨਾਬੂਦ ਕਰਨ ਦੀ ਸਹੁੰ ਖਾ ਲਈ : ਕਾਤਿਲ - 25 ਤਰੀਕ ਨੂੰ ਸਭ ਕੁੱਝ ਬੰਦ ਕਰਕੇ ਪੰਜਾਬ ਦੀ ਸਰਜ਼ਮੀਨ ਦੀ ਇਸ ਇਤਹਾਸਕ ਧਰੋਹਰ ਨੂੰ ਬਚਾਈਏ ਪ੍ਰਾਈਵੇਟ ਬੱਸ ਆਪ੍ਰੇਟਰ ਐਸੋਸੀਏਸ਼ਨ ਵੱਲੋਂ ਪੰਜਾਬ ਬੰਦ ਸੱਦੇ ਦੌਰਾਨ ਸਾਰੀਆਂ ਬੱਸਾਂ ਬੰਦ ਰੱਖਣ ਦਾ ਐਲਾਨ , ਕੇਂਦਰ ਸਰਕਾਰ ਸਿੱਖਿਆ ਨੂੰ ਵੀ ਡਿਜਿਟਲ ਬਣਾਉਣ ਵਿਚ ਕਰੇ ਪਹਿਲ-ਦਲਜੀਤ ਕੌਰ ਈ.ਟੀ.ਯੂ ਵਲੋਂ ਕਿਸਾਨ ਯੂਨੀਅਨਾਂ ਦੇ 25 ਸਤੰਬਰ ਦੇ ਪੰਜਾਬ ਬੰਦ ਨੂੰ ਪੂਰਨ ਸਮਰਥਨ  :- ਪੰਨੂੰ , ਲਾਹੌਰੀਆ  ਜ਼ਿਲ੍ਹੇ ਦੇ ਚਾਰੇ ਵਿਧਾਨ ਸਭਾ ਹਲਕਿਆਂ 'ਚ ਸ਼੍ਰੋਮਣੀ ਅਕਾਲੀ ਦਲ 25 ਨੂੰ ਦੇਵੇਗਾ ਰੋਸ ਧਰਨੇ-ਜਥੇਦਾਰ ਵਡਾਲਾ
-
-
-