Thursday, September 24, 2020
FOLLOW US ON

News

 ਖੇਤੀ ਆਰਡੀਨੈਂਸਾਂ ਦੇ ਵਿਰੋਧ ਵਿਚ ਕਿਸਾਨਾਂ ਮਜ਼ਦੂਰਾਂ ਦਾ ਰੋਸ ਧਰਨਾ ਰਾਤ ਭਰ ਚੱਲ ਕੇ ਦੂਸਰੇ ਦਿਨ ਵਿੱਚ ਸ਼ਾਮਲ, ਸ੍ਰੀ ਹਰਗੋਬਿੰਦਪੁਰ ਟਾਂਡਾ ਮਾਰਗ, ਬਿਆਸ ਪੁੱਲ ਪੂਰੀ ਤਰ੍ਹਾਂ ਜਾਮ। ਕਾਦੀਆ

September 15, 2020 06:33 PM
14 ਸਤੰਬਰ (ਸਲਾਮ ਤਾਰੀ)
ਆਰਡੀਨੈਂਸਾਂ ਨੂੰ ਲੈ ਕੇ ਕਿਸਾਨਾ ਮਜ਼ਦੂਰਾਂ ਵਿੱਚ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ ਕੱਲ 14 ਸਤੰਬਰ ਤੋਂ ਲੱਗੇ ਧਰਨੇ ਵਿੱਚ ਪਿੰਡਾਂ ਵਿੱਚ ਆਪ ਮੁਹਾਰੇ ਲੋਕ ਲੰਗਰ ਪ੍ਰਸ਼ਾਦਾ ਲੈ ਕੇ ਬਿਆਸ ਪੁੱਲ ਤੇ ਲੱਗੇ ਧਰਨੇ ਵਿੱਚ ਪੁੱਜ ਰਹੇ ਹਨ ਅੱਜ ਦੂਸਰੇ ਦਿਨ ਧਰਨੇ ਦੀ ਅਗਵਾਈ ਹਰਵਿੰਦਰ ਸਿੰਘ ਖੁਜਾਲਾ, ਬਖਸੀਸ ਸਿੰਘ ਮੁਲਤਾਨੀ, ਸੋਹਣ ਸਿੰਘ ਗਿੱਲ, ਨਿਸ਼ਾਨ ਸਿੰਘ ਨਡਾਲਾ, ਪਰਮਜੀਤ ਸਿੰਘ ਭੋਲਾ ਨੇ ਕੀਤੀ ਅਤੇ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਦੀ ਜੰਮ ਕੇ ਨਿਖੇਧੀ ਕੀਤੀ ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾਈ ਆਗੂ ਸਵਿੰਦਰ ਸਿੰਘ ਚੁਤਾਲਾ ਗੁਰਪ੍ਰੀਤ ਸਿੰਘ ਖ਼ਾਨਪੁਰ ਕੁਲਬੀਰ ਸਿੰਘ ਕਾਹਲੋ ਰਘਬੀਰ ਸਿੰਘ ਡੁਗਰੀ ਗੁਰਪ੍ਰਤਾਪ ਸਿੰਘ ਕੁਲਦੀਪ ਸਿੰਘ ਬੇਗੋਵਾਲ ਕਸ਼ਮੀਰ ਸਿੰਘ ਰਣਜੀਤ ਸਿੰਘ ਆਦਿ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਖੇਤੀ ਆਰਡੀਨੈਂਸਾਂ ਵਾਲੇ ਬਿੱਲ ਪਾਰਲੀਮੈਂਟ ਵਿੱਚ ਪੇਸ਼ ਕਰ ਦਿੱਤੇ ਹਨ ਪਰ ਵਿਰੋਧੀ ਧਿਰਾਂ ਨੇ ਇਸਦਾ ਬਹੁਤਾ ਵਿਰੋਧ ਨਹੀਂ ਕੀਤਾ ਇਸ ਦਾ ਮਤਲਬ ਹੈ ਕਿ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਸਿਰਫ ਆਪਣੇ ਤਨਖਾਹਾਂ ਭੱਤਿਆਂ ਅਤੇ ਪੈਨਸ਼ਨਾ ਤੱਕ ਹੀ ਸੀਮਿਤ ਹਨ। ਪੰਜਾਬ ਦੇ ਲੋਕ ਦਿਨ ਰਾਤ ਇਹਨਾਂ ਬਿੱਲਾ ਦੇ ਖਿਲਾਫ ਸੜਕਾਂ ਤੇ ਡੇਰੇ ਲਾ ਕੇ ਬੈਠੇ ਹੋਏ ਹਨ ਤੇ ਪੰਜਾਬ ਦੀ ਸਰਕਾਰ ਵੱਲੋਂ ਹਾਈਕੋਰਟ ਵਿੱਚ ਆਪਣਾ ਹੀ ਵਕੀਲ ਖੜ੍ਹਾ ਕੇ ਲੋਕਾਂ ਨੂੰ ਹਾਈਕੋਰਟ ਦੇ ਆਂਰਡਰ ਕਰਵਾ ਕੇ ਸੜਕਾਂ ਤੋਂ ਉਠਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਇਸ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਪੰਜਾਬ ਦੀ ਕੈਪਟਨ ਸਰਕਾਰ ਅਤੇ ਕੇਂਦਰ ਦੀ ਮੋਦੀ ਸਰਕਾਰ ਲੋਕਾਂ ਦੇ ਜਮਹੂਰੀ ਹੱਕਾਂ ਨੂੰ ਕੁਚਲਣ ਲਈ ਅੰਦਰ ਖਾਤੇ ਇਕ ਹੀ ਹਨ। ਪੰਜਾਬ ਦਾ ਅਕਾਲੀ ਦਲ ਲੋਕਾਂ ਦੇ ਦਬਾਅ ਹੇਠ ਆਰਡੀਨੈਂਸਾਂ ਤੇ ਵਾਰ-ਵਾਰ ਯੂਟਰਨ ਲੈ ਰਿਹਾ ਹੈ ਕਿਉਂਕਿ ਅਕਾਲੀ ਦਲ ਦੇ ਹੱਥੋਂ ਸਿਆਸੀ ਜ਼ਮੀਨ ਖਿਸਕ ਰਹੀ ਹੈ। ਕਿਸਾਨ ਆਗੂਆਂ ਨੇ ਕਿਹਾ ਜੇ ਸੁਖਬੀਰ ਬਾਦਲ ਨੂੰ ਥੋੜ੍ਹਾ ਬਹੁਤਾ ਵੀ ਲੋਕਾਂ ਨਾਲ ਮੋਹ ਹੈ ਤੇ ਕੇਂਦਰ ਵਿੱਚੋਂ ਵਜ਼ੀਰੀ ਛੱਡ ਕੇ ਆਪਣੀ ਘਰਵਾਲੀ ਨੂੰ ਵਾਪਸ ਬੁਲਾ ਲੈਣਾ ਚਾਹੀਦਾ ਹੈ। ਕਿਸਾਨ ਆਗੂਆਂ ਮੰਗ ਕਰਦਿਆ ਕਿਹਾ ਕਿ ਕਿਸਾਨ ਵਿਰੋਧੀ ਆਰਡੀਨੈਂਸਾਂ ਤੇ ਬਿਜਲੀ ਸ਼ੋਧ ਐਕਟ 2020 ਮੁੱਢੋਂ ਰੱਦ ਹੋਣਾ ਚਾਹੀਦਾ ਹੈ। ਡੀਜ਼ਲ, ਪੈਟ੍ਰੋਲ ਦੀਆਂ ਕੀਮਤਾਂ ਘਟਾਅ ਕੇ ਨਿੱਤ ਦਿਨ ਵਧਦੀ ਮਹਿੰਗਾਈ ਨੂੰ ਨੱਥ ਪਾਈ ਜਾਵੇ। ਕਾਰਪੋਰੇਟ ਘਰਾਣਿਆਂ ਨੂੰ ਵੇਚੇ ਜਨਤਕ ਅਦਾਰੇ ਮੁੜ ਬਹਾਲ ਕੀਤੇ ਜਾਣ। ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਕੇ ਗਰੀਬਾਂ ਨੂੰ ਹਰ ਮਹੀਨੇ ਮੁਫਤ ਇਲਾਜ ਦਿੱਤਾ ਜਾਵੇ। ਗੰਨੇ ਦੀ ਬਕਾਇਆ 681 ਕਰੋੜ ਰੁਪਏ ਦੀ ਰਾਸ਼ੀ ਵਿਆਜ਼ ਸਮੇਤ ਜਾਰੀ ਕੀਤੀ ਜਾਵੇ। ਆਬਾਦਕਾਰਾਂ ਮਾਲਕਾ ਨੂੰ ਪੱਕੇ ਮਾਲਕੀ ਹੱਕ ਦਿੱਤੇ ਜਾਣ। ਮਜ਼ਦੂਰਾਂ ਨੂੰ ਪੰਚਾਇਤੀ ਜ਼ਮੀਨਾਂ ਵਿੱਚੋਂ 10-10 ਮਰਲੇ ਦੇ ਪਲਾਟ ਜਾਰੀ ਕੀਤੇ ਜਾਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜੋਗਿੰਦਰ ਸਿੰਘ ਨੱਤ ,ਅਜੈਬ ਸਿੰਘ ਗੁਰਵਿੰਦਰ ਖੁਜਾਲਾ, ਕੁਲਦੀਪ ਸਿੰਘ। ਸੁਖਦੇਵ ਸਿੰਘ ਅੱਲੜਪਿੰਡੀ ,ਅਨੋਖ ਸਿੰਘ,ਜਸਬੀਰ ਸਿੰਘ,ਬਿਕਰਮਜੀਤ ਸਿੰਘ,ਚੰਦਰਭਾਨ, ਜਗਮੋਹਣਦੀਪ ਸਿੰਘ, ਸੁਦੇਸ਼ ਕੋਰ ਰਾਣੀ, ਸੁਖਵਿੰਦਰ ਕੌਰ, ਆਦਿ ਕਿਸਾਨ ਆਗੂ ਹਾਜਰ ਸਨ
 
 
 
Have something to say? Post your comment
 

More News News

ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਕਿਸਾਨਾਂ ਦੁਆਰਾ ਪੰਜਾਬ ਬੰਦ ਦਾ ਡੱਟ ਕੇ ਸਮਰਥਨ ਸਰਕਾਰ ਤੇ ਵਿਰੋਧੀ ਪਾਰਟੀਆਂ ਦੇ ਵਿਚਕਾਰ ਫਸਿਆ ਅੰਨਦਾਤਾ ਕਿਸਾਨ ਜਮਹੂਰੀ ਅਧਿਕਾਰ ਸਭਾ,ਜਿਲਾ ਇਕਾਈ ਮਾਨਸਾ ਵੱਲੋਂ ਰੋਸ ਮਾਰਚ ਅਤੇ ਅਰਥੀ ਫੂਕ ਮੁਜਾਹਰਾ ਰਾਤ 7 ਵਜੇ ਤੋਂ ਸਵੇਰੇ 9 ਵਜੇ ਤੱਕ ਕੰਬਾਈਨਾਂ ਚਲਾਉਣ ’ਤੇ ਪਾਬੰਦੀ   किसान विरोधी ऑर्डिनेंस  के खिलाफ भी सबसे आगे होकर लड़ेंगे  :ए आर । ਪੰਜਾਬ ਦੀ ਸਰਜ਼ਮੀਨ ਨੇ 'ਮੋਦੀ ਦੇ ਨਾਪਾਕ ਇਰਾਦਿਆਂ ' ਨੂੰ ਨੇਸਤੋ ਨਾਬੂਦ ਕਰਨ ਦੀ ਸਹੁੰ ਖਾ ਲਈ : ਕਾਤਿਲ - 25 ਤਰੀਕ ਨੂੰ ਸਭ ਕੁੱਝ ਬੰਦ ਕਰਕੇ ਪੰਜਾਬ ਦੀ ਸਰਜ਼ਮੀਨ ਦੀ ਇਸ ਇਤਹਾਸਕ ਧਰੋਹਰ ਨੂੰ ਬਚਾਈਏ ਪ੍ਰਾਈਵੇਟ ਬੱਸ ਆਪ੍ਰੇਟਰ ਐਸੋਸੀਏਸ਼ਨ ਵੱਲੋਂ ਪੰਜਾਬ ਬੰਦ ਸੱਦੇ ਦੌਰਾਨ ਸਾਰੀਆਂ ਬੱਸਾਂ ਬੰਦ ਰੱਖਣ ਦਾ ਐਲਾਨ , ਕੇਂਦਰ ਸਰਕਾਰ ਸਿੱਖਿਆ ਨੂੰ ਵੀ ਡਿਜਿਟਲ ਬਣਾਉਣ ਵਿਚ ਕਰੇ ਪਹਿਲ-ਦਲਜੀਤ ਕੌਰ ਈ.ਟੀ.ਯੂ ਵਲੋਂ ਕਿਸਾਨ ਯੂਨੀਅਨਾਂ ਦੇ 25 ਸਤੰਬਰ ਦੇ ਪੰਜਾਬ ਬੰਦ ਨੂੰ ਪੂਰਨ ਸਮਰਥਨ  :- ਪੰਨੂੰ , ਲਾਹੌਰੀਆ  ਜ਼ਿਲ੍ਹੇ ਦੇ ਚਾਰੇ ਵਿਧਾਨ ਸਭਾ ਹਲਕਿਆਂ 'ਚ ਸ਼੍ਰੋਮਣੀ ਅਕਾਲੀ ਦਲ 25 ਨੂੰ ਦੇਵੇਗਾ ਰੋਸ ਧਰਨੇ-ਜਥੇਦਾਰ ਵਡਾਲਾ
-
-
-