Thursday, September 24, 2020
FOLLOW US ON

Poem

ਮੂਰਖ਼ ਹੱਥ ਵਾਂਗਡੋਰ ਮੁਲਕ ਦੀ ?

September 15, 2020 10:34 PM

ਮੂਰਖ਼ ਹੱਥ ਵਾਂਗਡੋਰ ਮੁਲਕ ਦੀ ?

ਇਹ ਨੌਜਵਾਨ ਕਿਉਂ  ਮੇਰੇ ਮੁਲਕ ਦੇ ਕੁਰਾਹੇ ਪੈ ਗਏ ?
ਭੁੱਲ ਗਏ ਓਹਨਾਂ ਦੇ ਖ਼ੁਆਬ ਜਿੰਨ੍ਹਾ ਗਲ ਫਾਹੇ ਪੈ ਗਏ

ਹੱਕ ਲਈ ਨਹੀਂ ਲੜ ਸਕੇ ਕਾਇਰਤਾ ਰਚਗੀ ਖ਼ੂਨ ਵਿੱਚ
ਪਰ ਅਖਾੜਿਆਂ ਦੇ ਕੱਠ ਲਈ,ਭੇਡਾਂ ਬਣ ਰਾਹੇ ਪੈ ਗਏ

ਮੁਸਲਮਾਨ ਹਿੰਦੂ ਸਿੱਖਾਂ ਨੇ ਵਹਾਈ ਰਤ ਅਧਰਮੀ ਹੋ
ਰਾਜਨੀਤਿਕ,ਧਰਮ ਦਿਆਂ ਮੁੱਦਿਆਂ ਦੇ ਲਾਹੇ ਲੈ ਗਏ

ਵਾਂਗਡੋਰ ਸੌਂਪ  ਮੁਲਕ ਦੀ  ਮੂਰਖ ਨੂੰ ਪਛਤਾਉਂਦੇ ਓਂ
ਪਰ ਹੁਣ ਕੀ ਬਨਣਾ ਸਿੱਧੇ ਰਾਹ ਤੁਸੀਂ  ਚਾਹੇ ਪੈ ਗਏ

ਮੈਂ ਮਿਰਚਾਂ ਵਾਰਾਂ ਸੋਡੇ ਤੋਂ ਸੋਨੂੰ ਨਜਰ ਕਿਸੇ ਦੀ ਲੱਗੀ ਜੇ
ਮੁਲਕ ਉਜੜਨ ਤੇ ਆਇਆ ਤੁਸੀਂ ਮੰਜੇ ਡਾਹੇ ਪੈ ਗਏ !!
                                     ✍    ਸਹਿਜ ਬਰਨਾਲਾ
                                     📱  84270 49506

Have something to say? Post your comment