Thursday, September 24, 2020
FOLLOW US ON

Poem

ਗੀਤ---ਅਣਖੀ ਪੁੱਤ

September 16, 2020 01:16 PM
ਗੀਤ---ਅਣਖੀ  ਪੁੱਤ 
   
ਅਣਖੀ ਪੁੱਤ ਪੰਜਾਬ ਦਿਆਂ ਨੂੰ, ਹੱਕਾਂ ਖਾਤਿਰ ਲੜਨਾ ਪੈਣਾ ਏ
ਕੌਮ ਜੁਰਮ ਕਰਾਇਮ ਪੇਸ਼ਾ, ਤੈਂ ਸਰਕਾਰੇ ਅੱਤਵਾਦੀ ਕਹਿਣਾ ਏ------
ਅਣਖੀ--------  --------
 
ਮਜ਼ਦੂਰਾਂ ਦੇ ਗਲ ਸੁੱਟਦੀ ਰਹਿੰਦੀ, ਸਿਆਸਤ ਤੇਰੀ ਨੀਤੀ ਹਰ
ਕਿਸਾਨਾਂ ਨੂੰ ਲੁੱਟ-ਦੁਰਕਾਰ ਰਹੀ,ਕਿਉਂ ਚਾਲ ਤੇਰੀ ਬਦਨੀਤੀ ਹਰ
ਇਹਨਾਂ ਧਰਤੀ ਦਿਆਂ ਪੁੱਤਰਾਂ ਨੂੰ,ਰਾਹ ਸੰਘਰਸ਼ ਦੇ ਮੁੜਨਾ ਪੈਣਾ ਏ
ਅਣਖੀ ਪੁੱਤ ਪੰਜਾਬ------------'
 
ਜੋ ਨਸ਼ਿਆਂ ਦੇ ਦਰਿਆ ਵਗਾਏ, ਤਬਾਹੀ ਪੀੜੀ ਨਵੀਂ ਜਵਾਨੀ ਦੀ
ਹੁਣ ਚੱਲਣ ਚਾਲ ਨਹੀਂ ਦੇਣੀ,  ਤੇਰੀ ਜੁਰਮਾਂ ਦੀ ਮਨਮਾਨੀ ਦੀ
ਤੈਨੂੰ ਲੋਕ ਰੋਹ ਦੇ ਮੂਹਰੇ, ਆਖਿਰ ਹਰ ਕੇ ਝੁਕਣਾ ਪੈਣਾ ਏ
ਅਣਖੀ ਪੁੱਤ ਪੰਜਾਬ ਦਿਆਂ ਨੂੰ-------------
 
ਕੌਮ ਸ਼ੇਰਾਂ ਦੀ ਜਦ ਉਠ ਦਹਾੜੂ, ਤੇਰੇ ਤਖਤਾਂ ਨੇ ਕੰਬ ਜਾਣੈ
ਸਾਡੇ ਸਿਰੜ ਦੇ ਅੱਗੇ  ਐ ਜਾਲਮ, ਤੈਂ ਆਖਿਰ ਹੰਬ ਜਾਣੈ
ਸ਼ਹਾਦਤਾਂ ਦੋਣੀਆ ਨਹੀਂ ਲੈਣੀਆਂ ਜਦ,ਰੁਕਣਾ ਪੈਣਾ ਏ
ਅਣਖੀ ਪੁੱਤ ਪੰਜਾਬ ਦਿਆਂ----------------
 
ਮਹਜਬ ਦੇ ਤੀਰ ਸਿਆਸੀ "ਰੇਤਗੜੵ " ਅਸੀਂ ਤੇਰੇ ਚੱਲਣ ਨਹੀਂ ਦੇਣੇ
ਨਿਆਂ ਹੱਕ ਆਜ਼ਾਦੀ ਲੈਣੀ, ਅਧਿਕਾਰ ਮਨੁੱਖੀ ਟੁੱਕਣ ਨਹੀਂ ਦੇਣੇ
ਕਲਮਾਂ ਦੀਆਂ ਮਸਾਲ਼ਾਂ ਅੱਗੇ,ਨੇਰਿਆ ਤੈਨੂੰ ਛੁਪਣਾ ਪੈਣਾ ਏ
ਅਣਖੀ ਪੁੱਤ ਪੰਜਾਬ ਦਿਆਂ ਨੂੰ------
 
      ਬਲਜਿੰਦਰ ਸਿੰਘ ਬਾਲੀ ਰੇਤਗੜੵ 
      
       9465129168
       
Have something to say? Post your comment